ਡੈਟਸਨ ਗੋ ਕ੍ਰਾਸ 2017 ਤੱਕ ਭਾਰਤ ''ਚ ਹੋ ਸਕਦੀ ਹੈ ਲਾਂਚ
Friday, Aug 12, 2016 - 06:15 PM (IST)

ਜਲੰਧਰ- ਡੈਟਸਨ ਗੋ ਕਰਾਸ 2017 ਤੱਕ ਭਾਰਤ ''ਚ ਲਾਂਚ ਕੀਤੀ ਜਾ ਸਕਦੀ ਹੈ। ਇਸ ਕਾਰ ਨੂੰ 2016 ਦਿੱਲੀ ਆਟੋ ਐਕਸਪੋ ''ਚ ਸ਼ੋਅ-ਕੇਸ ਕੀਤਾ ਗਿਆ ਸੀ ਅਤੇ ਇਸ ਨੂੰ ਕਾਫ਼ੀ ਚੰਗਾ ਰਿਸਪਾਂਸ ਮਿਲੀਆ ਸੀ। ਕਰਾਸਓਵਰ ਸੇਗਮੈਂਟ ''ਚ ਵੱਧਦੀ ਮੁਕਾਬਲੇਬਾਜ਼ੀ ਨੂੰ ਵੇਖਦੇ ਹੋਏ ਡੈਟਸਨ ਵੀ ਇਸ ਸੇਗਮੈਂਟ ''ਚ ਜਲਦ ਤੋਂ ਜਲਦ ਆਪਣੀ ਹਾਜ਼ਰੀ ਦਰਜ ਕਰਵਾਉਣਾ ਚਾਹੁੰਦੀ ਹੈ।
ਗੋ-ਕਰਾਸ ਨੂੰ ਗੋ-ਪਲਸ ਦੀ ਤਰਜ ''ਤੇ ਤਿਆਰ ਕੀਤਾ ਜਾਵੇਗਾ। ਦਿੱਲੀ ਆਟੋ ਐਕਸਪੋ ''ਚ ਸ਼ੋਅ-ਕੇਸ ਕੀਤੀ ਗਈ ਗੋਅ ਕਰਾਸ ਕੰਸੈਪਟ ''ਚ ਹੈਕਸਾਗੋਨਲ ਰੈਡੀਏਟਰ ਗਰਿਲ, ਸਵੈਪਟਬੈੱਕ ਐੱਲ. ਈ. ਡੀ ਹੈੱਡਲੈਂਪ, ਐੱਲ. ਈ. ਡੀ ਫਾਗ ਲੈਂਪ, ਸਕਿਡ ਪਲੇਟ ਅਤੇ ਪਲਾਸਟਿਕ ਕਲੈਡਿੰਗ ਲਗਾਇਆ ਗਿਆ ਸੀ। ਮੰਨਿਆ ਜਾ ਰਿਹਾ ਹੈ ਕਿ ਇਹ ਕਾਰ ਆਪਣੇ ਕੰਸੈਪਟ ਮਾਡਲ ਤੋਂ ਬਹੁਤ ਜ਼ਿਆਦਾ ਅਲਗ ਨਹੀਂ ਹੋਵੇਗੀ। ਕਾਰ ''ਚ 5 ਲੋਕਾਂ ਦੇ ਬੈਠਣ ਦੀ ਸਹੂਲਤ ਹੋਵੇਗੀ। ਕਾਰ ਦੀ ਕੈਬਨ ''ਚ ਨਵਾਂ ਡੈਸ਼-ਬੋਰਡ ਲਗਾਇਆ ਜਾਵੇਗਾ ਅਤੇ ਕਈ ਨਵੇਂ ਫੀਚਰਸ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ।
ਡੈਟਸਨ ਗੋ ਕਰਾਸ ਪੈਟਰੋਲ ਅਤੇ ਡੀਜ਼ਲ ਇੰਜਣ ਆਪਸ਼ਨ ਦੇ ਨਾਲ ਆਵੇਗੀ। ਕਾਰ ''ਚ 1.2-ਲਿਟਰ ਪੈਟਰੋਲ ਇੰਜਣ ਅਤੇ 1.5-ਲਿਟਰ d3i ਡੀਜ਼ਲ ਇੰਜਣ ਲਗਾ ਹੋਵੇਗਾ। ਭਾਰਤ ''ਚ ਲਾਂਚ ਹੋਣ ਦੇ ਬਾਅਦ ਇਸ ਕਾਰ ਦਾ ਮੁਕਾਬਲਾ ਹੂੰਡਈ ਐਕਟਿਵ i20 , ਟੋਇੱਟਾ ਐਟੀਆਸ ਕਰਾਸ ਅਤੇ ਫੀਏਟ ਅਵੇਂਚੁਰਾ ਨਾਲ ਹੋਵੇਗਾ।