Datsun ਨੇ ਭਾਰਤ ''ਚ ਲਾਂਚ ਕੀਤਾ GO ਅਤੇ GO+ ਦਾ ਸਟਾਇਲ ਐਡੀਸ਼ਨ

Friday, Aug 05, 2016 - 11:47 AM (IST)

Datsun ਨੇ ਭਾਰਤ ''ਚ ਲਾਂਚ ਕੀਤਾ GO ਅਤੇ GO+ ਦਾ ਸਟਾਇਲ ਐਡੀਸ਼ਨ

ਜਲੰਧਰ - Nissan ਦੀ ਮਾਲਕਾਨਾ ਵਾਲੀ ਕੰਪਨੀ Datsun ਨੇ 7O ਅਤੇ 7O +  ਕਾਰ ਦਾ ਸਟਾਇਲ ਐਡੀਸ਼ਨ ਭਾਰਤ ''ਚ ਲਾਂਚ ਕਰ ਦਿੱਤਾ ਹੈ ਜਿਨ੍ਹਾਂ ''ਚੋਂ GO ਦੀ ਕੀਮਤ 4.07 ਲੱਖ ਰੁਪਏ ਅਤੇ GO + ਦੀ ਕੀਮਤ 4.78 ਲੱਖ (ਐਕਸ-ਸ਼ੋਰੂਮ ਦਿੱਲੀ) ਰੱਖੀ ਗਈ ਹੈ

ਇਸ ਮਾਡਲਸ ਦੀ ਖਾਸਿਅਤ ਇਹ ਹੈ ਕਿ ਕੰਪਨੀ ਨੇ ਇਨ੍ਹਾਂ ''ਚ ਨਿਊ ਬਲੈਕ ਅਤੇ ਯੈਲੋ ਬਾਡੀ ਗ੍ਰਾਫਿਕਸ, ਰੂਫ ਰੇਲਸ, ਰਿਅਰ ਮਾਊਂਟੇਡ ਰੂਫ ਸਪੋਇਲਰ ਅਤੇ ਕ੍ਰੋਮ ਟਿਪ ਐਗਜ਼ਾਸਟ ਆਦਿ ਦਿੱਤਾ ਹੈ।  ਕੰਪਨੀ ਨੇ ਇਨ੍ਹਾਂ ਦੇ ਡੈਸ਼ਬੋਰਡ ''ਚ ਡਿਊਲ-ਟੋਨ ਬਲੈਕ ਅਤੇ ਬੇਜ਼ ਕਲਰ ਦੀ ਸਕੀਮ ਵੀ ਦਿੱਤੀ ਹੈ। ਇਨ੍ਹਾਂ ''ਚ ਡਰਾਇਵਰ ਵਲ ਦੀ ਮੋਬਾਇਲ ਡਾਕਿੰਗ ਸਟੇਸ਼ਨ ਵੀ ਮੌਜੂਦ ਹੈ।

ਇਨ੍ਹਾਂ ਕਾਰਸ ਦੀਆਂ ਖਾਸਿਅਤਾਂ - 

ਇੰਜਣ- ਇੰਜਣ ਦੀ ਗੱਲ ਕੀਤੀ ਜਾਵੇ ਤਾਂ Datsun GO ਅਤੇ GO+  ਸਟਾਇਲ ਐਡਿਸ਼ਨਸ ''ਚ ਕੰਪਨੀ ਨੇ 1.2 ਲਿਟਰ 3-ਸਿਲੈਂਡਰ ਪੈਟਰੋਲ ਇੰਜਣ ਦਿੱਤਾ ਹੈ ਜੋ 67bhp ਦੀ ਤਾਕਤ ਅਤੇ 104Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 5-ਸਪੀਡ ਮੈਨੂਅਲ ਟਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ।

ਮਾਇਲੇਜ - ਕੰਪਨੀ ਨੇ ਦਾਅਵਾ ਕਰਦੇ ਹੋਏ ਕਿਹਾ ਹੈ ਕਿ GO+  ਕਾਰ ''ਚ 20.6km/l ਦੀ ਮਾਇਲੇਜ ਅਤੇ GO ਕਾਰ ''ਚ 20.62km/l ਦੀ ਮਾਇਲੇਜ ਮਿਲੇਗੀ।


Related News