ਡਾਟਾਵਿੰਡ ਨੇ ਪੇਸ਼ ਕੀਤਾ 10 ਇੰਚ ਦਾ ਨੈੱਟਬੁੱਕ
Monday, Feb 01, 2016 - 04:34 PM (IST)

ਜਲੰਧਰ— ਸਸਤੀ ਦਰਾਂ ''ਤੇਂ ਇੰਟਰਨੈੱਟ ਸਰਵਿਸ ਦੇਣ ਵਾਲੀ ਪ੍ਰਮੁੱਖ ਕੰਪਨੀ ਡਾਟਾਵਿੰਡ ਨੇ ਅੱਜ ਡ੍ਰਾਇਡਸਰਫਰ ਸੀਰੀਜ਼ ਦੇ ਤਹਿਤ 10 ਇੰਚ ਅਤੇ ਸੱਤ ਇੰਚ ਦੇ ਦੋ ਨਵੇਂ ਨੈੱਟਬੁੱਕ ਪੇਸ਼ ਕੀਤੇ, ਜਿਨ੍ਹਾਂ ਦੀ ਕੀਮਤ 7999 ਰੁਪਏ ਅਤੇ 5999 ਰੁਪਏ ਹੈ।
ਕੰਪਨੀ ਦੇ ਅੰਮ੍ਰਿਤਸਰ ਸਥਿਤ ਪਲਾਂਟ ਨੂੰ ਦੇਖਣ ਪਹੁੰਚੀ ਕੈਨੇਡਾ ਦੇ ਓਂਟਾਰੀਓ ਸੂਬੇ ਦੀ ਪ੍ਰੀਮੀਅਰ ਕੈਥਲੀਨ ਵੀਨ ਨੇ ਦੋਨਾਂ ਨੈੱਟਬੁੱਕ ਨੂੰ ਪੇਸ਼ ਕਰਦੇ ਹੋਏ ਕਿਹਾ, “ ਮੇਰੀ ਇਸ ਯਾਤਰਾ ਦਾ ਉਦੇਸ਼ ਤਕਨੀਕ ਅਤੇ ਸਿੱਖਿਆ ਜਿਹੇ ਖੇਤਰਾਂ ''ਚ ਗਿਆਨ ਅਤੇ ਵਿਸ਼ੇਸ਼ਗਤਾ ਨੂੰ ਸਾਂਝਾ ਕਰਨਾ ਹੈ। ਡਾਟਾਵਿੰਡ ਦੇ ਲਾਂਚਿੰਗ ਇਸ ਗੱਲ ਦਾ ਉਦਾਹਰਣ ਹੈ ਕਿ ਓਂਟਾਰੀਓ ਦੀ ਇਕ ਕੰਪਨੀ ਗਲੋਬਲ ਪੱਧਰ ''ਤੇ ਸਫਲ ਹੋ ਸਕਦੀ ਹੈ। ਡਾਟਾਵਿੰਡ ਦੇ ਇਸ ਪਹਿਲ ਨਾਲ ਪੇਂਡੂ ਖੇਤਰਾਂ ''ਚ ਘੱਟ ਦਰ ''ਤੇ ਇੰਟਰਨੈੱਟ ਅਤੇ ਟੈਬਲੇਟ ਉਪਲਬੱਧ ਹੋਣਗੇ ਅਤੇ ਇਹ ਭਾਰਤੀ ਸਿੱਖਿਆ ਜਗਤ ਤੇ ਚੰਗਾ ਪ੍ਰਭਾਵ ਹੋਵੇਗਾ।“
ਕੰਪਨੀ ਦੇ ਮੁੱਖੀ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸੁਨੀਤ ਸਿੰਘ ਤੂਲੀ ਨੇ ਕਿਹਾ ਕਿ ਐਂਡ੍ਰਾਇਡ 4.4.2 ਆਪ੍ਰੇਟਿੰਗ ਸਿਸਟਮ ਆਧਾਰਿਤ ਦੋਨਾਂ ਨੈੱਟਬੁੱਕ ''ਚ ਫਰੰਟ ਫੇਸਿੰਗ ਕੈਮਰਾ ਹੈ। ਇਹ ਵਾਈ-ਫਾਈ ਸਪੋਰਟ ਅਤੇ ਡਾਇਰੈਕਟ, ਐਕਸਟਰਨਲ ਉਪਕਰਣਾਂ ਵਰਗੇ ਕੇ. ਬੀ. ਡੀ, ਮਾਊਸ ਅਤੇ ਮੇਮ-ਕੀ ਨੂੰ ਸਪੋਰਟ ਕਰਦੇ ਹਨ। ਡ੍ਰਾਇਡਸਰਫਰ 10ਇੰਚ ਦੀ ਇੰਟਰਨਲ ਮੇਮਰੀ 8GB ਅਤੇ ਸੱਤ ਇੰਚ ਵਾਲੇ ਨੈੱਟਬੁੱਕ ਦੀ 4GB ਹੈ। ਇਸ ਦੀ ਵਿਕਰੀ ਰਿਟੇਲ ਸਟੋਰਾਂ ਦੇ ਜ਼ਰੀਏ ਕੀਤੀ ਜਾਵੇਗੀ।