ਵਟਸਐਪ ਦੇ ਪੁਰਾਣੇ ਵਰਜ਼ਨ ''ਚ ਹੈ ਖਤਰਾ, ਤੁਰੰਤ ਕਰੋ ਅਪਡੇਟ

04/19/2021 2:21:40 AM

ਗੈਜੇਟ ਡੈਸਕ-ਜੇਕਰ ਤੁਸੀਂ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਨਾਲ ਜੁੜੀ ਹੋਈ ਹੈ। ਵਟਸਐਪ ਨੂੰ ਲੈ ਕੇ ਇਕ ਚਿੰਤਾਜਨਕ ਰਿਪੋਰਟ ਸਾਹਮਣੇ ਆਈ ਹੈ। ਦੇਸ਼ ਦੀ ਸਾਈਬਰ ਸੁਰੱਖਿਆ ਏਜੰਸੀ ਸੀ.ਈ.ਆਰ.ਟੀ.-ਇਨ ਨੇ ਵਟਸਐਪ ਦੇ ਪੁਰਾਣੇ ਵਰਜ਼ਨ 'ਚ ਇਕ ਖਾਮੀ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਹੈ। ਏਜੰਸੀ ਦਾ ਕਹਿਣਾ ਹੈ ਕਿ ਹੈਕਰਸ ਇਸ ਖਾਮੀ ਦਾ ਫਾਇਦਾ ਚੁੱਕ ਕੇ ਕਿਸੇ ਦੇ ਵੀ ਮੋਬਾਇਲ 'ਚ ਸੰਨ੍ਹ ਲੱਗਾ ਸਕਦੇ ਹਨ ਅਤੇ ਅਹਿਮ ਜਾਣਕਾਰੀ ਨੂੰ ਚੋਰੀ ਕਰ ਸਕਦੇ ਹਨ।

ਇਹ ਵੀ ਪੜ੍ਹੋ-ਅਮਰੀਕਾ ਤੇ ਚੀਨ ਜਲਵਾਯੂ ਸੰਕਟ ’ਤੇ ਤੁਰੰਤ ਸਹਿਯੋਗ ਲਈ ਹੋਏ ਸਹਿਮਤ

ਸੀ.ਈ.ਆਰ.ਟੀ.-ਇਨ ਦੀ ਟੀਮ ਨੇ ਕਿਹਾ ਕਿ ਐਂਡ੍ਰਾਇਡ ਲਈ ਵਟਸਐਪ ਅਤੇ ਵਟਸਐਪ ਬਿਜ਼ਨੈਸ ਦੇ ਵਰਜ਼ਨ 2.21.4.18 ਅਤੇ ਆਈ.ਓ.ਐੱਸ. ਲਈ ਵਰਜ਼ਨ 2.21.32 ਤੋਂ ਸਾਰੇ ਪੁਰਾਣੇ ਵਰਜ਼ਨ 'ਚ ਗੰਭੀਰ ਖਾਮੀ ਦੀ ਪਤਾ ਚੱਲਿਆ ਹੈ। ਏਜੰਸੀ ਨੇ ਐਡਵਾਈਜ਼ਰੀ 'ਚ ਕਿਹਾ ਕਿ ਇਸ ਖਾਮੀ ਦਾ ਫਾਇਦਾ ਹੈਕਰਸ ਲੈ ਸਕਦੇ ਹਨ ਅਤੇ ਇਸ ਲਈ ਤੁਹਾਨੂੰ ਤੁਰੰਤ ਐਪ ਅਪਡੇਟ ਕਰ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ਵਟਸਐਪ ਨੇ ਵੀ ਆਪਣੀ ਵੈੱਬਸਾਈਟ 'ਤੇ ਦਿੱਤੀ ਗਈ ਸਕਿਓਰਟੀ ਐਡਵਾਈਜ਼ਰੀ 'ਚ ਇਸ ਖਾਮੀ ਦਾ ਜ਼ਿਕਰ ਕੀਤਾ ਹੈ। ਇਹ ਖਾਮੀ ਕੈਸ਼ ਕਾਂਫਿਗਰੇਸ਼ਨ ਇਸ਼ੂ ਅਤੇ ਆਡੀਓ ਡਿਕੋਡਿੰਗ ਪਾਈਪਲਾਈਨ 'ਚ ਬਾਊਂਡ ਚੈਕ ਮਿਸਿੰਗ ਕਾਰਣ ਸਾਹਮਣੇ ਆਈ ਹੈ।

ਇਹ ਵੀ ਪੜ੍ਹੋ-ਪਾਕਿ ’ਚ ਇਸ ਸਾਲ ਇਕ ਦਿਨ ’ਚ ਕੋਰੋਨਾ ਦੇ ਸਭ ਤੋਂ ਵੱਧ 6000 ਨਵੇਂ ਮਾਮਲੇ ਮਿਲੇ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News