ਆਈਫੋਨ-ਆਈਪੈਡ 'ਤੇ ਸਾਈਬਰ ਅਪਰਾਧੀ ਕਰ ਰਹੇ ਕੰਟਰੋਲ, ਮੈਮਰੀ ਚਿੱਪ 'ਚ ਵੀ ਸੁਰੱਖਿਅਤ ਨਹੀਂ ਡਾਟਾ

Sunday, Oct 29, 2023 - 05:21 PM (IST)

ਗੈਜੇਟ ਡੈਸਕ- ਐਪਲ ਦੇ ਪ੍ਰੋਡਕਟਸ ਨੂੰ ਪ੍ਰਾਈਵੇਸੀ ਅਤੇ ਸਾਈਬਰ ਹਮਲਿਆਂ ਦੇ ਲਿਹਾਜ ਨਾਲ ਕਾਫੀ ਸੁਰੱਖਿਅਤ ਮੰਨਿਆ ਜਾਂਦਾ ਹੈ ਪਰ ਸਾਈਬਰ ਸੁਰੱਖਿਆ ਫਰਮ ਕੈਸਪਰਸਕਾਈ ਨੇ ਆਪਰੇਸ਼ਨ ਟ੍ਰਾਇੰਗੁਲੇਸ਼ਨ ਰਾਹੀਂ ਆਈਫੋਨ ਅਤੇ ਆਈਪੈਡ ਵਰਗੇ ਡਿਵਾਈਸ ਦੀਆਂ ਸੁਰੱਖਿਆ ਕਮਜ਼ੋਰੀਆਂ ਨੂੰ ਉਜਾਗਰ ਕੀਤਾ ਹੈ। ਕੈਸਪਰਸਕਾਈ ਮੁਤਾਬਕ, ਸਾਈਬਰ ਅਪਰਾਧੀ ਯੂਜ਼ਰ ਦੀ ਜਾਣਕਾਰੀ ਦੇ ਬਿਨਾਂ ਹੀ ਆਈਫੋਨ 'ਤੇ ਪੂਰਾ ਕੰਟਰੋਲ ਹਾਸਿਲ ਕਰ ਰਹੇ ਹਨ। ਇੱਥੋਂ ਤਕ ਕਿ ਆਈਫੋਨ ਦੀ ਫਿਜੀਕਲ ਮੈਮਰੀ ਚਿੱਪ 'ਚ ਮੌਜੂਦ ਡਾਟਾ ਨੂੰ ਵੀ ਸ਼ਾਮਲ ਕਰ ਰਹੇ ਹਨ। 

ਇਹ ਵੀ ਪੜ੍ਹੋ- ਇਨ੍ਹਾਂ ਐਂਡਰਾਇਡ ਤੇ ਆਈਫੋਨ 'ਚ ਬੰਦ ਹੋਇਆ WhatsApp, ਲਿਸਟ 'ਚ ਤੁਹਾਡਾ ਫੋਨ ਤਾਂ ਨਹੀਂ ਸ਼ਾਮਲ

ਚਾਰ ਕਮੀਆਂ ਨਵੀਆਂ

ਕੈਸਪਰਸਕਾਈ ਨੇ ਥਾਈਲੈਂਡ ਦੇ ਫੁਕੇਟ 'ਚ ਸਕਿਓਰਿਟੀ ਐਨਾਲਿਸਟ ਸਮਿਟ (ਐੱਸ.ਏ.ਐੱਸ. 'ਚ ਇਕ ਖੋਜ ਰਿਪੋਰਟ 'ਚ ਇਹ ਖੁਲਾਸਾ ਕੀਤਾ ਗਿਆ ਹੈ। ਕੈਸਪਰਸਕਾਈ ਦੀ ਗਲੋਬਲ ਰਿਸਰਚ ਐਂਡ ਐਨਾਲਿਸਿਸ ਟੀਮ ਨੇ ਆਪਣੇ ਆਪਰੇਸ਼ਨ ਟ੍ਰਾਇੰਗੁਲੇਸ਼ਨ ਦੀ ਰਿਪੋਰਟ 'ਚ ਦੱਸਿਆ ਕਿ ਆਈ-ਮੈਸੇਜ ਰਾਹੀਂ ਬਿਨਾਂ ਕਿਸੇ ਕਲਿੱਕ ਦੇ ਡਿਵਾਈਸ ਅਤੇ ਉਸਦੇ ਡਾਟਾ 'ਤੇ ਪੂਰਾ ਕੰਟਰੋਲ ਹਾਸਿਲ ਕੀਤਾ ਜਾ ਸਕਦਾ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਕੰਪਨੀ ਦੇ ਮਾਹਿਰਾਂ ਨੇ ਐਪਲ ਦੇ ਡਿਵਾਈਸਾਂ 'ਤੇ ਸਾਈਬਰ ਹਮਲੇ ਦੇ ਲਿਹਾਜ ਨਾਲ 5 ਕਮਜ਼ੋਰੀਆਂ ਨੂੰ ਉਜਾਗਰ ਕੀਤਾ ਹੈ, ਜਿਨ੍ਹਾਂ 'ਚ ਚਾਰ ਪੂਰੀ ਤਰ੍ਹਾਂ ਨਵੀਆਂ ਹਨ। 

ਇਹ ਵੀ ਪੜ੍ਹੋ- 'X' 'ਚ ਆ ਗਿਆ ਆਡੀਓ-ਵੀਡੀਓ ਕਾਲਿੰਗ ਫੀਚਰ, ਇੰਝ ਕਰ ਸਕੋਗੇ ਇਸਤੇਮਾਲ

ਸ਼ੱਕੀ ਲਿੰਕ 'ਤੇ ਨਾ ਕਰੋ ਕਲਿੱਕ

ਮਾਹਿਰਾਂ ਮੁਤਾਬਕ, ਕਿਸੇ ਵੀ ਵਿਅਕਤੀਗਤ ਵੇਰਵੇ ਨੂੰ ਸਾਝਾ ਕਰਨ ਜਾਂ ਸ਼ੱਕੀ ਲਿੰਕ 'ਤੇ ਕਲਿੱਕ ਕਰਨ ਤੋਂ ਪਹਿਲਾਂ ਭੇਜਣ ਵਾਲੀ ਦੀ ਪਛਾਣ ਕਰਨਾ ਯਕੀਨੀ ਬਣਾਓ। ਇਸ ਤੋਂ ਇਲਾਵਾ, ਸੰਵੇਦਨਸ਼ੀਲ ਜਾਣਕਾਰੀ ਮੰਗਣ ਵਾਲੀਆਂ ਈਮੇਲਾਂ, ਸੰਦੇਸ਼ਾਂ ਜਾਂ ਕਾਲਾਂ ਦਾ ਬਹੁਤ ਸਾਵਧਾਨੀ ਨਾਲ ਜਵਾਬ ਦਿਓ। ਇਸ ਦੇ ਨਾਲ ਹੀ ਸਾਈਬਰ ਖਤਰਿਆਂ ਦੇ ਲਿਹਾਜ਼ ਨਾਲ ਐਪਲ ਦੇ ਉਤਪਾਦਾਂ ਨੂੰ ਅਜਿੱਤ ਨਾ ਸਮਝੋ।

ਫਿਜ਼ੀਕਲ ਮੈਮਰੀ ਤੱਕ ਪਹੁੰਚ ਆਸਾਨ

ਮਾਹਿਰਾਂ ਨੇ ਫੌਂਟ ਪ੍ਰੋਸੈਸਿੰਗ ਲਾਇਬ੍ਰੇਰੀ ਦੇ ਸ਼ੁਰੂਆਤੀ ਐਂਟਰੀ ਪੁਆਇੰਟ 'ਤੇ ਕਮਜ਼ੋਰੀ ਦੀ ਪਛਾਣ ਕੀਤੀ। ਇਸ ਤੋਂ ਇਲਾਵਾ ਮੈਮਰੀ ਮੈਪਿੰਗ ਕੋਡ 'ਚ ਇਕ ਵੱਡੀ ਕਮਜ਼ੋਰੀ ਸਾਹਮਣੇ ਆਈ ਹੈ, ਜਿਸ ਰਾਹੀਂ ਡਿਵਾਈਸ ਦੀ ਫਿਜ਼ੀਕਲ ਮੈਮਰੀ ਤੱਕ ਪਹੁੰਚ ਪ੍ਰਾਪਤ ਕੀਤੀ ਜਾ ਸਕਦੀ ਹੈ। ਹਮਲਾਵਰ ਨਵੀਨਤਮ ਐਪਲ ਪ੍ਰੋਸੈਸਰਾਂ ਦੀਆਂ ਹਾਰਡਵੇਅਰ ਸੁਰੱਖਿਆ ਵਿਸ਼ੇਸ਼ਤਾਵਾਂ ਨੂੰ ਬਾਈਪਾਸ ਕਰਨ ਲਈ ਦੋ ਹੋਰ ਕਮਜ਼ੋਰੀਆਂ ਦਾ ਸ਼ੋਸ਼ਣ ਕਰ ਸਕਦੇ ਹਨ। ਇਸ ਤੋਂ ਇਲਾਵਾ ਐਪਲ ਦਾ ਵੈੱਬ ਬ੍ਰਾਊਜ਼ਰ ਸਫਾਰੀ ਵੀ ਹਮਲਾਵਰਾਂ ਲਈ ਢੁੱਕਵਾਂ ਪਲੇਟਫਾਰਮ ਰਿਹਾ ਹੈ।

ਇਹ ਵੀ ਪੜ੍ਹੋ- ਕਾਲ ਰਿਕਾਰਡਿੰਗ ਕਰਨ 'ਤੇ ਹੋ ਸਕਦੀ ਹੈ ਦੋ ਸਾਲ ਦੀ ਸਜ਼ਾ, ਜਾਣ ਲਓ ਇਹ ਨਿਯਮ


Rakesh

Content Editor

Related News