ਆਨਲਾਈਨ ਖ਼ਰੀਦੀ 50,999 ਰੁਪਏ ਦੀ Apple Watch, ਡੱਬਾ ਖੋਲ੍ਹਿਆ ਤਾਂ ਉੱਡ ਗਏ ਹੋਸ਼

Wednesday, Feb 02, 2022 - 03:30 PM (IST)

ਆਨਲਾਈਨ ਖ਼ਰੀਦੀ 50,999 ਰੁਪਏ ਦੀ Apple Watch, ਡੱਬਾ ਖੋਲ੍ਹਿਆ ਤਾਂ ਉੱਡ ਗਏ ਹੋਸ਼

ਗੈਜੇਟ ਡੈਸਕ– ਜੇਕਰ ਤੁਸੀਂ ਵੀ ਆਨਲਾਈਨ ਸਾਮਾਨ ਖ਼ਰੀਦਦੇ ਹੋ ਤਾਂ ਤੁਹਾਨੂੰ ਥੋੜ੍ਹਾ ਸਾਵਧਾਨ ਰਹਿਣ ਦੀ ਲੋੜ ਹੈ, ਨਹੀਂ ਤਾਂ ਤੁਹਾਡੇ ਨਾਲ ਵੀ ਫਰਾਡ ਹੋ ਸਕਦਾ ਹੈ। ਹਾਲ ਹੀ ’ਚ ਇਕ ਗਾਹਕ ਨੇ ਆਨਲਾਈਨ ਈ-ਕਾਮਰਸ ਸਾਈਟ ਤੋਂ 50,999 ਰੁਪਏ ਦੀ ਐਪਲ ਵਾਚ ਸੀਰੀਜ਼ 7 ਆਰਡਰ ਕੀਤੀ ਸੀ ਪਰ ਜਦੋਂ ਉਸ ਘਰ ਪ੍ਰੋਡਕਟ ਡਿਲਿਵਰ ਹੋਇਆ ਤਾਂ ਡੱਬੇ ’ਚੋਂ (ਚਾਈਨੀਜ਼ ਘੜੀ) ਨਕਲੀ ਪ੍ਰੋਡਕਟ ਨਿਕਲਿਆ। ਚੰਗੀ ਗੱਲ ਇਹ ਰਹੀ ਕਿ ਗਾਹਕ ਨੇ ਪੈਕੇਜ ਨੂੰ ਅਨਬਾਕਸ ਕਰਦੇ ਹੋਏ ਇਸਦੀ ਵੀਡੀਓ ਬਣਾ ਲਈ ਸੀ, ਜਿਸ ਨਾਲ ਗਾਹਕ ਕੋਲ ਪੱਕਾ ਸਬੂਤ ਹੈ ਕਿ ਡੱਬੇ ’ਚੋਂ ਨਕਲੀ ਪ੍ਰੋਡਕਟ ਨਿਕਲਿਆ ਹੈ।

ਇਹ ਵੀ ਪੜ੍ਹੋ– ਵੱਡੀ ਖ਼ੁਸ਼ਖ਼ਬਰੀ! ਹੁਣ 30 ਦਿਨਾਂ ਦੀ ਮਿਆਦ ਨਾਲ ਆਉਣਗੇ ਰੀਚਾਰਜ ਪਲਾਨ

PunjabKesari

ਗਾਹਕ ਦਾ ਕਹਿਣਾ ਹੈ ਕਿ ਉਸਨੇ Apple Watch Series 7 GPS + Cellular ਮਾਡਲ ਨੂੰ ਆਨਲਾਈਨ ਆਰਡਰ ਕੀਤਾ ਸੀ, ਜਿਸ ਲਈ 50,999 ਰੁਪਏ ਦੀ ਪੇਮੈਂਟ ਕੀਤੀ ਗਈ ਸੀ। ਆਰਡਰ ਡਿਲਿਵਰ ਹੋਣ ਤੋਂ ਬਾਅਦ ਜਦੋਂ ਉਸਨੇ ਪੈਕੇਜ ਖੋਲ੍ਹਿਆ ਤਾਂ ਉਸ ਵਿਚ ਨਕਲੀ ਸਮਾਰਟ ਵਾਚ ਮਿਲੀ ਹੈ। ਹਾਲਾਂਕਿ, ਇਸਦੀ ਪੈਕੇਜਿੰਗ ਬਿਲਕੁਲ ਐਪਲ ਵਾਚ ਵਰਗੀ ਹੀ ਸੀ ਪਰ ਪ੍ਰੋਡਕਟ ਨਕਲੀ ਨਿਕਲਿਆ ਹੈ। ਇਸ ਗਾਹਕ ਕੋਲ ਇਸ ਪੂਰੀ ਘਟਨਾ ਦੀ ਵੀਡੀਓ ਵੀ ਹੈ।

ਇਹ ਵੀ ਪੜ੍ਹੋ– WhatsApp ਗਰੁੱਪ ’ਚ ਹੁਣ ਨਹੀਂ ਚੱਲੇਗੀ ਮੈਂਬਰਾਂ ਦੀ ਮਨ-ਮਰਜ਼ੀ, Admin ਨੂੰ ਜਲਦ ਮਿਲੇਗੀ ਇਹ ਪਾਵਰ

PunjabKesari

ਨਕਲੀ ਪ੍ਰੋਡਕਟ ਮਿਲਣ ਤੋਂ ਬਾਅਦ ਆਨਲਾਈਨ ਸਾਈਟ ਦੇ ਕਸਟਮਰ ਕੇਅਰ ਨੰਬਰ ’ਤੇ ਜਦੋਂ ਫੋਨ ਕਰਕੇ ਪ੍ਰੋਡਕਟ ਬਦਲਣ ਦੀ ਮੰਗ ਕੀਤੀ ਤਾਂ ਕੰਪਨੀ ਵਲੋਂ ਕਿਹਾ ਗਿਆ ਕਿ ਆਰਡਰ ਨੂੰ ਬਦਲ ਦਿੱਤਾ ਜਾਵੇਗਾ ਪਰ ਐਪ ’ਤੇ ਰੀਟਰਨ ਦਾ ਸਟੇਟਸ ਨਜ਼ਰ ਨਹੀਂ ਆਇਆ, ਜਿਸਤੋਂ ਬਾਅਦ ਗਾਹਕ ਨੇ ਦੁਬਾਰਾ ਕਸਟਮਰ ਕੇਅਰ ਨਾਲ ਸੰਪਰਕ ਕੀਤਾ। 

ਇਹ ਵੀ ਪੜ੍ਹੋ– ਇਸ ਕੰਪਨੀ ਨੇ ਲਾਂਚ ਕੀਤਾ 32 ਇੰਚ ਦਾ ਸਸਤਾ Smart TV, ਕੀਮਤ 15 ਹਜ਼ਾਰ ਰੁਪਏ ਤੋਂ ਵੀ ਘੱਟ

PunjabKesari

ਕੰਪਨੀ ਨੇ ਇਸ ਮਾਮਲੇ ਨੂੰ ਲੈ ਕੇ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਇਸ ਮਾਮਲੇ ਨੂੰ ਹੱਲ ਕਰਨ ਲਈ 3 ਤੋਂ 5 ਦਿਨਾਂ ਦਾ ਸਮਾਂ ਲੱਗ ਸਕਦਾ ਹੈ। ਕੰਪਨੀ ਨੇ ਕਿਹਾ ਕਿ ਗਾਹਕ ਨੂੰ ਉਸਦੇ ਸਾਰੇ ਪੈਸੇ ਰੀਫੰਡ ਕਰ ਦਿੱਤੇ ਜਾਣਗੇ। ਗਾਹਕ ਦਾ ਕਹਿਣਾ ਹੈ ਕਿ ਉਸਨੂੰ Appario Retail ਨੇ Apple Watch Series 7 ਦੀ ਡਿਲਿਵਰੀ ਕੀਤੀ ਸੀ।

ਇਹ ਵੀ ਪੜ੍ਹੋ– ਬਜਟ 2022: 5G ਸਪੈਕਟ੍ਰਮ ਦੀ ਜਲਦ ਹੋਵੇਗੀ ਨਿਲਾਮੀ, ਲਾਂਚਿੰਗ ਲਈ ਕਰਨਾ ਪੈ ਸਕਦੈ 2023 ਤੱਕ ਇੰਤਜ਼ਾਰ


author

Rakesh

Content Editor

Related News