PAYtm ਯੂਜ਼ਰਸ ਨੂੰ ਵਾਲੇਟ ਦੀ ਜਗ੍ਹਾ ਹੁਣ ਮਿਲੇਗਾ ਪੇਮੇਂਟ ਬੈਂਕ

Friday, Jan 06, 2017 - 05:23 PM (IST)

PAYtm ਯੂਜ਼ਰਸ ਨੂੰ ਵਾਲੇਟ ਦੀ ਜਗ੍ਹਾ ਹੁਣ ਮਿਲੇਗਾ ਪੇਮੇਂਟ ਬੈਂਕ

ਜਲੰਧਰ- ਆਨਲਾਈਨ ਭੁਗਤਾਨ ਕਰਨ ਵਾਲੀ ਕੰਪਨੀ ਪੇ. ਟੀ. ਐਮ ਨੇ ਨੋਟਬੰਦੀ ਦੇ ਦੌਰਾਨ ਆਪਣੇ ਯੂਜ਼ਰਸ ''ਚ ਕਈ ਗੁਣਾ ਵਾਧਾ ਕੀਤਾ ਹੈ।ਅਤੇ ਹੁਣ ਇਹ ਡਿਜੀਟਲ ਪੇਮੇਂਟ ਕੰਪਨੀ ਇਕ ਅਤੇ ਬਡਾ ਬਦਲਾਵ ਕਰਨ ਜਾ ਰਹੀ ਹੈ। ਪੇ. ਟੀ. ਐੱਮ ਨੇ ਪਬਲਿਕ ਨੋਟਿਸ ਦੇ ਰਾਹੀ ਕਿਹਾ ਹੈ ਕਿ ਹਹੁਣ ਉਸ ਦੀ ਵਾਲੇਟ ਸਰਵਿਸ ਪੇਮੇਂਟ ਬੈਂਕ ''ਚ ਤਬਦੀਲ ਹੋਣ ਜਾ ਰਹੀ ਹੈ। ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਆਰ. ਬੀ. ਆਈ ਤੋਂ ਨਵੇਂ ਪੇਮੇਂਟਸ ਬੈਂਕ ਦਾ ਅਪਰੂਵਲ ਮਿਲਣ ਤੋਂ ਬਾਅਦ ਪੇ. ਟੀ. ਐੱਮ ਵਾਲੇਟ ਬਿਜ਼ਨੈੱਸ ਨੂੰ ਟਰਾਂਸਫਰ ਕੀਤਾ ਜਾ ਰਿਹਾ ਹੈ।

 

ਪੇ. ਟੀ. ਐੱਮ ਪੇਮੇਂਟ ਬੈਂਕ ਲਾਇਸੈਂਸ ਫਤਹਿ ਸ਼ੇਖਰ ਝਾ ਨੂੰ ਦਿੱਤਾ ਗਿਆ ਹੈ। ਅਜਿਹੇ ''ਚ ਪੇ. ਟੀ. ਐੱਮ ਵਾਲੇਟ ਹੁਣ ਪੇ. ਟੀ. ਐੱਮ ਬੈਂਕ ਦੇ ਬਦਲ ਜਾਵੇਗਾ ਅਤੇ ਕੰਪਨੀ ਇਸ ਦੀ ਸ਼ੁਰੂਆਤ ਛੇਤੀ ਹੀ ਸ਼ੁਰੂ ਕਰੇਗੀ। ਪੇ. ਟੀ. ਐੱਮ ਨੇ ਆਪਣੇ ਨੋਟਿਸ ''ਚ ਦੱਸਿਆ ਹੈ ਕਿ ਜੇਕਰ ਗਾਹਕ ਪੇ. ਟੀ. ਐੱਮ ਵਾਲੇਟ ਨੂੰ ਅਗੇ ਇਸਤੇਮਾਲ ਨਹੀਂ ਕਰਨਾ ਚਾਹੁੰਦੇ ਹੋ ਤਾਂ ਉਹ care @ paytm. com ''ਤੇ ਈ-ਮੇਲ ਕਰ ਕੇ ਜਾਣਕਾਰੀ ਦੇ ਸਕਦੇ ਹੋ। ਇਸ ਤੋਂ ਇਲਾਵਾ ਗਾਹਕ paytm.com/care ''ਤੇ ਆਪਣਾ ਬੈਲੇਂਸ ਇਕ ਵਾਰ ''ਚ ਆਪਣੇ ਬੈਂਕ ਅਕਾਊਂਟ ''ਚ ਟਰਾਂਸਫਰ ਕਰ ਸੱਕਦੇ ਹੈ।

 

ਜਾਣਕਾਰੀ ਦੇ ਮੁਤਾਬਕ ਜੋ ਯੂਜਰ ਆਪਣਾ ਪੈਸਾ ਜਿਸ ਬੈਂਕ ਅਕਾਊਂਟ ''ਚ ਟਰਾਂਸਫਰ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਅਕਾਊਂਟ ਹੋਲਡਰ ਦਾ ਨਾਮ, ਅਕਾਊਂਟ ਨੰਬਰ ਅਤੇ ਉਸ ਬੈਂਕ ਦਾ ਆਈ. ਐੱਫ. ਏ. ਸੀ. ਸੀ ਕੋਡ ਦੱਸਣਾ ਹੋਵੇਗਾ ਜਿਸ ਦੇ ਨਾਲ ਪੈਸਾ ਗਾਹਕਾਂ ਦੇ ਅਕਾਉਂਟ ''ਚ 15 ਦਿਨਾਂ ''ਚ ਟਰਾਂਸਫਰ ਕਰ ਦਿੱਤਾ ਜਾਵੇਗਾ। ਹਾਲਾਂਕਿ ਜੇਕਰ ਕੋਈ ਗਾਹਕ 15 ਜਨਵਰੀ ਤੋਂ ਪਹਿਲਾਂ ਇਸ ਬਾਰੇ ''ਚ ਕੋਈ ਜਾਣਕਾਰੀ ਨਹੀਂ ਦਿੰਦੇ ਹਨ ਤਾਂ ਉਨ੍ਹਾਂ ਦੇ ਪੇ. ਟੀ. ਐੱਮ ਵਾਲੇਟ ਦਾ ਪੈਸਾ ਪੇ. ਟੀ. ਐੱਮ ਪੇਮੇਂਟਸ ਬੈਂਕ ਲਿਮਟਿਡ ਦੇ ਇਕ ਸਪੈਸ਼ਲ ਅਕਾਊਂਟ ''ਚ ਚੱਲਾ ਜਾਵੇਗਾ।


Related News