ਇਸ SUV ਲਈ ਸ਼ੋਅਰੂਮਾਂ ''ਚ ਲੱਗੀ ਭੀੜ ! ਲਾਂਚ ਹੁੰਦੇ ਹੀ ਟੁੱਟ ਕੇ ਪੈ ਗਏ ਲੋਕ, 50% ਵਧੀ ਕੰਪਨੀ ਦੀ ਸੇਲ

Tuesday, Nov 03, 2026 - 06:11 PM (IST)

ਇਸ SUV ਲਈ ਸ਼ੋਅਰੂਮਾਂ ''ਚ ਲੱਗੀ ਭੀੜ ! ਲਾਂਚ ਹੁੰਦੇ ਹੀ ਟੁੱਟ ਕੇ ਪੈ ਗਏ ਲੋਕ, 50% ਵਧੀ ਕੰਪਨੀ ਦੀ ਸੇਲ

ਗੈਜੇਟ ਡੈਸਕ : ਨਿਸਾਨ ਮੋਟਰ ਇੰਡੀਆ ਲਈ ਅਕਤੂਬਰ 2026 ਦਾ ਮਹੀਨਾ ਬਹੁਤ ਸ਼ਾਨਦਾਰ ਰਿਹਾ ਹੈ। ਨਵੀਂ SUV Tekton ਅਤੇ ਹੋਰ ਮਾਡਲਾਂ ਦੀ ਵਧਦੀ ਮੰਗ ਕਾਰਨ ਕੰਪਨੀ ਦੀ ਘਰੇਲੂ ਵਿਕਰੀ ਵਿੱਚ ਸਾਲਾਨਾ ਆਧਾਰ 'ਤੇ 50 ਫੀਸਦੀ ਦਾ ਵੱਡਾ ਉਛਾਲ ਦਰਜ ਕੀਤਾ ਗਿਆ ਹੈ। ਅਕਤੂਬਰ 2026 ਦੌਰਾਨ ਨਿਸਾਨ ਨੇ ਭਾਰਤੀ ਬਾਜ਼ਾਰ ਵਿੱਚ ਡੀਲਰਾਂ ਨੂੰ 3,600 ਗੱਡੀਆਂ ਭੇਜੀਆਂ, ਜਦੋਂ ਕਿ ਪਿਛਲੇ ਸਾਲ ਅਕਤੂਬਰ 2025 ਵਿੱਚ ਇਹ ਅੰਕੜਾ 2,402 ਯੂਨਿਟ ਸੀ। ਇਸ ਦੇ ਨਾਲ ਹੀ ਨਿਸਾਨ ਨੇ ਲਗਾਤਾਰ 8ਵੇਂ ਮਹੀਨੇ ਆਪਣੀ ਘਰੇਲੂ ਵਿਕਰੀ ਵਿੱਚ ਸਾਲਾਨਾ ਵਾਧਾ ਬਰਕਰਾਰ ਰੱਖਿਆ ਹੈ।
ਕੰਪਨੀ ਦੀ ਇਸ ਸਫਲਤਾ ਦੇ ਪਿੱਛੇ ਉਸ ਦੇ SUV ਪੋਰਟਫੋਲੀਓ ਨੂੰ ਮੁੱਖ ਵਜ੍ਹਾ ਮੰਨਿਆ ਜਾ ਰਿਹਾ ਹੈ। ਨਿਸਾਨ ਦੇ ਪੋਰਟਫੋਲੀਓ ਵਿੱਚ Magnite, Gravite ਅਤੇ ਨਵੀਂ Tekton ਵਰਗੀਆਂ ਗੱਡੀਆਂ ਸ਼ਾਮਲ ਹਨ। ਕੰਪਨੀ ਨੂੰ ਉਮੀਦ ਹੈ ਕਿ ਪਿਛਲੇ ਕੁਝ ਮਹੀਨੇ ਪਹਿਲਾਂ ਲਾਂਚ ਹੋਈ ਨਵੀਂ Tekton ਭਾਰਤੀ ਬਾਜ਼ਾਰ ਵਿੱਚ ਉਸ ਦੀ ਪਕੜ ਨੂੰ ਹੋਰ ਮਜ਼ਬੂਤ ਕਰੇਗੀ। ਘਰੇਲੂ ਬਾਜ਼ਾਰ ਤੋਂ ਇਲਾਵਾ ਨਿਸਾਨ ਨੇ ਅਕਤੂਬਰ ਮਹੀਨੇ ਵਿੱਚ 4,710 ਯੂਨਿਟਸ ਦਾ ਨਿਰਯਾਤ ਕੀਤਾ। ਜਨਵਰੀ ਤੋਂ ਅਕਤੂਬਰ 2026 ਦੇ ਵਿਚਕਾਰ ਨਿਸਾਨ ਨੇ ਘਰੇਲੂ ਅਤੇ ਵਿਦੇਸ਼ੀ ਬਾਜ਼ਾਰਾਂ ਨੂੰ ਮਿਲਾ ਕੇ ਕੁੱਲ 85,124 ਗੱਡੀਆਂ ਦੀ ਵਿਕਰੀ ਅਤੇ ਸਪਲਾਈ ਦਰਜ ਕੀਤੀ ਹੈ। ਕੰਪਨੀ ਅਨੁਸਾਰ ਨਵੇਂ ਮਾਡਲ, ਡੀਲਰਸ਼ਿਪ ਨੈੱਟਵਰਕ ਦਾ ਵਿਸਤਾਰ ਅਤੇ ਬਿਹਤਰ ਗਾਹਕ ਸੇਵਾਵਾਂ ਇਸ ਵਾਧੇ ਦੇ ਮੁੱਖ ਕਾਰਨ ਹਨ।
 ਨਿਸਾਨ ਆਪਣੀ ਗਲੋਬਲ ਰਣਨੀਤੀ 'One Car. One World.' 'ਤੇ ਕੰਮ ਕਰ ਰਹੀ ਹੈ, ਜਿਸ ਤਹਿਤ ਭਾਰਤ ਵਿੱਚ ਬਣਨ ਵਾਲੀਆਂ ਗੱਡੀਆਂ ਨੂੰ ਘਰੇਲੂ ਬਾਜ਼ਾਰ ਦੇ ਨਾਲ-ਨਾਲ ਦੂਜੇ ਦੇਸ਼ਾਂ ਵਿੱਚ ਵੀ ਵੇਚਿਆ ਜਾਂਦਾ ਹੈ। ਭਾਰਤੀ ਕਾਰ ਬਾਜ਼ਾਰ ਵਿੱਚ ਮਾਰੂਤੀ ਸੁਜ਼ੂਕੀ, ਹੁੰਡਈ, ਟਾਟਾ ਅਤੇ ਮਹਿੰਦਰਾ ਵਰਗੀਆਂ ਕੰਪਨੀਆਂ ਦੀ ਸਖ਼ਤ ਚੁਣੌਤੀ ਦੇ ਬਾਵਜੂਦ ਲਗਾਤਾਰ 8 ਮਹੀਨਿਆਂ ਤੱਕ ਵਿਕਰੀ ਵਧਣਾ ਨਿਸਾਨ ਲਈ ਇੱਕ ਹਾਂਪੱਖੀ ਸੰਕੇਤ ਹੈ।


author

Shubam Kumar

Content Editor

Related News