ਲਾਂਚ ਹੋਏ ਨਵੇਂ ਹੈੱਡਫੋਨਸ, ਇਕ ਵਾਰ ਚਾਰਜ ਕਰਕੇ 40 ਘੰਟਿਆਂ ਤੱਕ ਸੁਣ ਸਕਦੇ ਹੋ ਗਾਣੇ
Saturday, Jul 30, 2016 - 01:37 PM (IST)
ਜਲੰਧਰ- ਕ੍ਰਿਏਟਿਵ ਟੈਕਨਾਲੋਜੀ ਨੇ Aurvana ANC ਹੈੱਡਫੋਨਸ ਨੂੰ ਲਾਂਚ ਕੀਤਾ ਹੈ। ਇਹ ਨਵਾਇਸ ਕੈਂਸਲਿੰਗ ਹੈੱਡਫੋਨਸ ਕਾਲੇ ਰੰਗ ''ਚ ਸਿਰਫ ਐਮਾਜ਼ਾਨ ''ਤੇ ਉਪਲੱਬਧ ਹੋਣਗੇ। ਇਸ ਦੀ ਵਿਕਰੀ 6 ਅਗਸਤ ਤੋਂ ਸ਼ੁਰੂ ਹੋਵੇਗੀ ਅਤੇ ਇਨ੍ਹਾਂ ਹੈੱਡਫੋਨਸ ਦੀ ਕੀਮਤ 10,999 ਰੁਪਏ ਹਨ।
ਕ੍ਰਿਏਟਿਵ ਨੇ ਇਨ੍ਹਾਂ ਹੈੱਡਫੋਨਸ ਨੂੰ ਸ਼ਹਿਰੀ ਟ੍ਰੈਵਲਰਜ਼ ਨੂੰ ਧਿਆਨ ''ਚ ਰੱਖ ਕੇ ਬਣਾਇਆ ਹੈ ਤਾਂ ਜੋ ਉਹ ਰੌਲੇ ਦੀ ਚਿੰਤਾ ਛੱਡ ਕੇ ਲੰਬੇ ਸਮੇਂ ਤੱਕ ਮਿਊਜ਼ਿਕ ਦਾ ਆਨੰਦ ਮਾਣ ਸਕਣ। Aurvana ANC ਹੈੱਡਫੋਨਸ ਓਵਰ-ਦਿ-ਈਅਰ ਡਿਜ਼ਾਈਨ ਅਤੇ ਫੋਲਡੇਬਲ ਈਅਰ ਕੱਪਸ ਦੇ ਨਾਲ ਆਉਂਦੇ ਹਨ। ਇਹ ਲਾਈਟਵੇਟ ਹੈੱਡਫੋਨਸ ਪਾਲਿਸ਼ ਕ੍ਰੋਮ ਫਿਨਿਸ਼, ਸਟੀਲ ਹੈੱਡਬੈਂਡ ਅਤੇ ਆਰਾਮਦਾਇਕ ਲੈਦਰ ਬੇਸਡ ਮੈਮਰੀ ਫੋਮ ਈਅਰ ਪੈਡਿੰਗ ਦੇ ਨਾਲ ਆਉਂਦੇ ਹਨ।
ਹੈੱਡਫੋਨਸ ਦੇ ਦੋਵੇਂ ਈਅਰ ਕੱਪਸ ''ਚ ਬਿਲਟ-ਇਨ ਮਾਈਕ੍ਰੋਫੋਨ ਦਿੱਤਾ ਗਿਆ ਹੈ। Aurvana ANC ''ਚ 40mm ਨੀਓਡਿਮੀਅਮ ਡ੍ਰਾਇਵਰ ਲੱਗੇ ਹਨ। ਕੰਪਨੀ ਦਾ ਦਾਅਵਾ ਹੈ ਕਿ ਇਕ ਵਾਰ ਚਾਰਜ ਕਰਨ ''ਤੇ ਇਨ੍ਹਾਂ ਹੱਡਫੋਨਸ ਨਾਲ 40 ਘੰਟਿਆਂ ਤੱਕ ਗਾਣੇ ਸੁਣੇ ਜਾ ਸਕਦੇ ਹਨ।
