Covid-19 ਕਾਰਣ ਲੋਕ ਜਲਦ ਡਿਜੀਟਾਈਜੇਸ਼ਨ ਨੂੰ ਕਰਨਗੇ ਅਡਾਪਟ, ਕਲਾਊਡ, AI ਤੇ ਸਾਈਬਰ ਸਕਿਓਰਿਟੀ ਦੀ ਵਧੇਗੀ ਮੰਗ

05/16/2020 2:07:38 PM

ਗੈਜੇਟ ਡੈਸਕ- ਸਾਰੀਆਂ ਕੰਪਨੀਆਂ ਲਈ ਇਸ ਸਮੇਂ ਡਿਜੀਟਲ ਤਰੀਕੇ ਨੂੰ ਅਪਣਾਉਣਾ ਬਹੁਤ ਜ਼ਰੂਰੀ ਹੋ ਗਿਆ ਹੈ। ਟਾਟਾ ਸੰਸ ਪ੍ਰਾਈਵੇਟ ਲਿਮਟਿਡ ਦੇ ਚੀਫ ਡਿਜੀਟਲ ਆਫੀਸਰ ਆਰਥੀ ਸੁਬਰਮਣਿਅਨ ਅਤੇ ਮਾਈਕ੍ਰੋਸਾਫਟ ਇੰਡੀਆ ਦੇ ਪ੍ਰੈਜ਼ੀਡੈਂਟ ਅਨੰਤ ਮਹੇਸ਼ਵਰੀ ਦਾ ਮੰਨਣਾ ਹੈ ਕਿ ਕੋਰੋਨਾ ਦੇ ਚਲਦੇ ਇੰਡਸਟਰੀ 'ਚ ਡਿਜੀਟਲ ਤਰੀਕੇ ਨੂੰ ਬਹੁਤ ਤੇਜ਼ੀ ਨਾਲ ਅਪਣਾਇਆ ਜਾਵੇਗਾ। ਇਸ ਤੋਂ ਇਲਾਵਾ ਕਲਾਊਡ, ਡਾਟਾ, ਏ.ਆਈ. ਅਤੇ ਸਾਈਬਰ ਸਕਿਓਰਿਟੀ 'ਚ ਵੀ ਲੋਕ ਕਾਫੀ ਇਨਵੈਸਟਮੈਂਟ ਕਰਨਗੇ। 

ਨਵਾਂ ਐਕਸਪੀਰੀਅੰਸ ਲੈ ਕੇ ਆਇਆ ਘਰੋਂ ਕੰਮ ਕਰਨਾ
ਆਰਥੀ ਸੁਪਰਮਣਿਅਨ ਦਾ ਕਹਿਣਾ ਹੈ ਕਿ ਘਰੋਂ ਕੰਮ ਕਰਨਾ ਸਾਡੇ ਕਰਮਚਾਰੀਆਂ ਲਈ ਨਵਾਂ ਐਕਸਪੀਰੀਅੰਸ ਲੈ ਕੇ ਆਇਆ ਹੈ। ਇਸ ਦੌਰਾਨ ਇਕ ਨਵਾਂ ਹੋਮ ਮਾਡਲ ਬਣਿਆ ਹੈ ਜਿਸ ਨੂੰ ਹਰੇਕ ਬਿਜ਼ਨੈੱਸ ਨੂੰ ਆਉਣ ਵਾਲੇ ਸਮੇਂ 'ਚ ਸਕਿਓਰ ਪ੍ਰੋਡਕਟਿਵ ਅਤੇ ਇਫੈਕਟਿਵ ਬਣਾਉਣਾ ਹੋਵੇਗਾ। 

ਵਧੇਗਾ ਆਨਲਾਈਨ ਬਿਜ਼ਨੈੱਸ
ਲਾਈਵ ਮਿੰਟ ਦੀ ਰਿਪੋਰਟ ਮੁਤਾਬਕ, ਆਰਥੀ ਸੁਬਰਮਣਿਅਨ ਦਾ ਕਹਿਣਾ ਹੈ ਕਿ ਹੁਣ ਆਟੋਮੋਟਿਵ, ਹੋਮ ਅਪਲਾਇਸਿੰਸ ਅਤੇ ਕੰਜ਼ਿਊਮਰ ਡਿਊਰੇਬਲਸ ਨੂੰ ਆਨਲਾਈਨ ਤਰੀਕੇ ਨਾਲ ਡੀਲ ਕਰਨਾ ਕਾਫੀ ਮਹੱਤਵ ਰੱਖੇਗਾ ਅਤੇ ਆਨਲਾਈਨ ਬਿਜ਼ਨੈੱਸ ਆਉਣ ਵਾਲੇ ਸਮੇਂ 'ਚ ਹੋਰ ਵਧੇਗਾ। 

ਕੋਰੋਨਾ ਦੇ ਚਲਦੇ ਟੈਕਨਾਲੋਜੀ ਕਰ ਰਹੀ ਮਦਦ
ਕੋਰੋਨਾਵਾਇਰਸ ਦੇ ਚਲਦੇ ਕਾਲ ਸੈਂਟਰ ਅਤੇ ਬੈਂਕ ਦਫਤਰ ਆਪਣਾ ਕੰਮ ਬਾਖੂਬੀ ਨਿਭਾ ਰਹੇ ਹਨ। ਰਿਮੋਟ ਤਰੀਕੇ ਨਾਲ ਵੀ ਐਫੀਸ਼ੀਐਂਸੀ ਨਾਲ ਕੰਮ ਹੋ ਰਿਹਾ ਹੈ ਜਿਵੇਂ ਕਿ ਪਹਿਲਾਂ ਦਫਤਰ ਜਾ ਕੇ ਹੋ ਰਿਹਾ ਸੀ। ਇਸੇ ਲਈ ਪੁਰਾਣੇ ਮਾਡਲ ਦੀ ਬਜਾਏ ਨਵੇਂ ਵਰਕ ਫਰਾਮ ਹੋਮ ਮਾਡਲ 'ਤੇ ਧਿਆਨ ਦੇਣ ਦੀ ਲੋੜ ਹੈ ਅਤੇ ਇਸ ਨੂੰ ਹੀ ਇਫੈਕਟਿਵ ਪ੍ਰੋਡਕਟਿਵ ਅਤੇ ਸਕਿਓਰ ਬਣਾਇਆ ਜਾਣਾ ਚਾਹੀਦਾ ਹੈ। ਭਾਰਤ 'ਚ ਟੈਕਨਾਲੋਜੀ ਦੀ ਪਰਚੇਜ਼ ਅਤੇ ਸੇਲ ਬਹੁਤ ਤੇਜ਼ੀ ਨਾਲ ਹੋ ਰਹੀ ਹੈ। ਇਸ ਦੌਰਾਨ ਹੈਲਥਕੇਅਰ, ਟੈਲੀਮੈਡੀਸਿਨ, ਈ-ਐਜੁਕੇਸ਼ਨ ਅਤੇ ਈ-ਲਰਨਿੰਗ 'ਤੇ ਕਾਫੀ ਜ਼ੋਰ ਹੈ। 


Rakesh

Content Editor

Related News