ਕੋਰੋਨਾ ਦੀ ਕਾਲਰ ਟਿਊਨ ਤੋਂ ਹੋ ਪਰੇਸ਼ਾਨ ਤਾਂ ਇੰਝ ਕਰੋ ਬੰਦ

Wednesday, Mar 11, 2020 - 08:59 PM (IST)

ਗੈਜੇਟ ਡੈਸਕ-ਦੇਸ਼ ਦੇ ਕਰੀਬ 100 ਦੇਸ਼ ਇਸ ਵੇਲੇ ਕੋਰੋਨਾਵਾਇਰਸ ਦੀ ਲਪੇਟ 'ਚ ਹਨ। ਭਾਰਤ 'ਚ ਅਜੇ ਤਕ 50 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਚੁੱਕੇ ਹਨ। ਕੋਰੋਨਾਵਾਇਰਸ ਲਈ ਜਾਗਰੂਕਤਾ ਨੂੰ ਲੈ ਕੇ ਸਰਕਾਰ ਅਤੇ ਹੈਲਥ ਏਜੰਸੀਆਂ ਵੀ ਕੰਮ ਕਰ ਰਹੀਆਂ ਹਨ। ਹਾਲ ਹੀ 'ਚ ਟੈਲੀਕਾਮ ਕੰਪਨੀਆਂ ਨੇ ਵੀ ਕੋਰੋਨਾਵਾਇਰਸ ਦੀ ਜਾਗਰੂਕਤਾ ਨੂੰ ਲੈ ਕੇ ਕਾਲਰ ਟਿਊਨ ਜਾਰੀ ਕਰ ਦਿੱਤੀ ਹੈ ਪਰ ਇਸ ਕੋਰੋਨਾਵਾਇਰਸ ਕਾਲਰ ਟਿਊਨ ਨਾਲ ਲੋਕ ਪਰੇਸ਼ਾਨ ਹੋ ਗਏ ਹਨ।

PunjabKesari

ਸੋਸ਼ਲ ਮੀਡੀਆ 'ਤੇ ਕੋਰੋਨਾਵਾਇਰਸ ਵਾਲੀ ਕਾਲਰ ਟਿਊਬ ਨੂੰ ਲੈ ਕੇ ਲੋਕ ਮਜ਼ਾਕ ਬਣਾ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾਵਾਇਰਸ ਨਾਲ ਲੋਕ ਮਰਨ ਜਾਂ ਨਾ ਮਰਨ ਪਰ ਖੰਘਣ ਵਾਲੀ ਕਾਲਰ ਟਿਊਨ ਜ਼ਰੂਰ ਲੋਕਾਂ ਨੂੰ ਮਾਰ ਦੇਵੇਗੀ। ਖੈਰ, ਜੇਕਰ ਤੁਸੀਂ ਵੀ ਇਸ ਕਾਲਰ ਟਿਊਨ ਤੋਂ ਪ੍ਰੇਸ਼ਾਨ ਹੋ ਗਏ ਹੋ ਤਾਂ ਇਸ ਖਬਰ 'ਚ ਅਸੀਂ ਤੁਹਾਨੂੰ ਇਸ ਨੂੰ ਬੰਦ ਕਰਨ ਦਾ ਤਰੀਕਾ ਦੱਸਾਂਗੇ।

PunjabKesari

ਹੁਣ ਸਵਾਲ ਇਹ ਹੈ ਕਿ ਕੋਰੋਨਾਵਾਇਰਸ ਵਾਲੀ ਕਾਲਰ ਟਿਊਨ ਤੋਂ ਛੁੱਟਕਾਰਾ ਕਿਵੇਂ ਮਿਲੇਗਾ। ਜਦ ਵੀ ਤੁਸੀਂ ਕਿਸੇ ਨੂੰ ਕਾਲ ਕਰਦੇ ਹੋ ਤਾਂ ਕੋਰੋਨਾਵਾਇਰਸ ਵਾਲੀ ਕਾਲਰ ਟਿਊਨ ਸ਼ੁਰੂ ਹੁੰਦੇ ਹੀ 1 ਜਾਂ # ਦਬਾ ਦਵੋ। ਇਸ ਤੋਂ ਬਾਅਦ ਕਾਲਰ ਟਿਊਨ ਬੰਦ ਹੋ ਜਾਵੇਗੀ ਅਤੇ ਰਿੰਗ ਦੀ ਆਵਾਜ਼ ਆਉਣੀ ਸ਼ੁਰੂ ਹੋ ਜਾਵੇਗੀ, ਹਾਲਾਂਕਿ ਇਹ ਟ੍ਰਿਕ ਕੁਝ ਹੀ ਟੈਲੀਕਾਮ ਕੰਪਨੀਆਂ ਦੇ ਨੰਬਰ 'ਤੇ ਕੰਮ ਨਹੀਂ ਕਰੇਗੀ।

PunjabKesari

 

ਇਹ ਵੀ ਪੜ੍ਹੋ-

ਲਾਈਫ ਸਟਾਈਲ 'ਚ ਕਰੋ ਬਦਲਾਅ, ਬੁਢਾਪਾ ਰਹੇਗਾ ਕੋਹਾਂ ਦੂਰ

ਨੰਨ੍ਹੇ ਬੱਚਿਆਂ ਨੂੰ ਕਦੀ ਨਾ ਦਿਓ ਝੂਠਾ ਦਿਲਾਸਾ, ਫਿਰ ਬੱਚੇ ਵੀ ਅਜਿਹਾ ਹੀ ਕਰਦੇ ਹਨ


Karan Kumar

Content Editor

Related News