ਭਾਰਤ ''ਚ ਅੱਜ ਲਾਂਚ ਹੋਣਗੇ Coolpad Note 3S ਤੇ Coolpad Mega 3
Wednesday, Nov 30, 2016 - 11:26 AM (IST)

ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਕੂਲਪੈਡ ਇੰਡੀਆ ਬੁੱਧਵਾਰ ਨੂੰ ਭਾਰਤ ''ਚ ਆਪਣੇ ਕੂਲਪੈਡ ਨੋਟ 3ਐੱਸ ਅਤੇ ਕੂਲਪੈਡ ਮੈਗਾ 3 ਨਾਂ ਨਾਲ ਦੋ ਨਵੇਂ ਸਮਾਰਟਫੋਨਜ਼ ਲਾਂਚ ਕਰੇਗੀ। ਕੰਪਨੀ ਇਸ ਲਈ ਨਵੀਂ ਦਿੱਲੀ ''ਚ ਇਕ ਇਵੈਂਟ ਵੀ ਆਯੋਜਿਤ ਕਰਨ ਵਾਲੀ ਹੈ।
ਕੂਲਪੈਡ ਨੋਟ 3ਐੱਸ ਪਿਛਲੇ ਸਾਲ ਲਾਂਚ ਹੋਏ ਨੋਟ 3 ਦਾ ਅਗਲਾ ਵਰਜ਼ਨ ਹੈ। ਇਸ ਤੋਂ ਪਹਿਲਾਂ ਕੰਪਨੀ ਕੂਲਪੈਡ ਨੋਟ 3 ਲਾਈਟ ਅਤੇ ਕੂਲਪੈਡ ਨੋਟ 3 ਪਲੱਸ ਵੇਰੀਅੰਟਸ ਵੀ ਲਾਂਚ ਕਰ ਚੁੱਕੀ ਹੈ। ਕੂਲਪੈਡ ਮੈਗਾ 3 ਦੀ ਗੱਲ ਕਰੀਏ ਤਾਂ ਇਹ ਕੂਲਪੈਡ ਮੈਗਾ 2.5ਡੀ ਦਾ ਅਗਲਾ ਵਰਜ਼ਨ ਹੈ। ਇਸ ਨੂੰ ਅਗਸਤ ''ਚ ਲਾਂਚ ਕੀਤਾ ਗਿਆ ਸੀ। ਇਨ੍ਹਾਂ ਦੇ ਅਪਕਮਿੰਗ ਸਮਾਰਟਫੋਨਜ਼ ਦੀ ਕੀਮਤ ਬਾਰੇ ਪਤਾ ਨਹੀਂ ਲੱਗਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਹ 10,000 ਰੁਪਏ ਤੋਂ ਘੱਟ ਹੀ ਹੋਵੇਗੀ।
ਕੂਲਪੈਡ ਮੈਗਾ 3 ਅਤੇ ਕੂਲਪੈਡ ਨੋਟ 3ਐੱਸ ਦੀ ਡਿਸਪਲੇ 5.5-ਇੰਚ ਦੀ ਹੋ ਸਕਦੀ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਦੋਵੇਂ ਸਮਾਰਟਫੋਨਜ਼ 4ਜੀ VoLTE ਨੂੰ ਸਪੋਰਟ ਕਰਨਗੇ। ਹਾਲ ਹੀ ''ਚ ਕੰਪਨੀ ਨੇ ਭਾਰਤ ''ਚ ਕੂਲਪੈਡ ਨੋਟ 5 ਸਮਾਰਟਫੋਨ ਲਾਂਚ ਕੀਤਾ ਹੈ, ਜਿਸ ਵਿਚ 4010 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। 10,999 ਰੁਪਏ ਦਾ ਇਹ ਸਮਾਰਟਫੋਨ ਵੀ 4ਜੀ VoLTE ਨੂੰ ਸਪੋਰਟ ਕਰਦਾ ਹੈ।