Coolpad ਨੇ ਭਾਰਤ 'ਚ ਲਾਂਚ ਕੀਤਾ ਨੌਚ ਡਿਸਪਲੇਅ ਨਾਲ ਸਸਤਾ ਸਮਾਰਟਫੋਨ

Tuesday, Feb 05, 2019 - 03:55 PM (IST)

Coolpad ਨੇ ਭਾਰਤ 'ਚ ਲਾਂਚ ਕੀਤਾ ਨੌਚ ਡਿਸਪਲੇਅ ਨਾਲ ਸਸਤਾ ਸਮਾਰਟਫੋਨ

ਗੈਜੇਟ ਡੈਸਕ- ਕੂਲਪੈਡ ਨੇ ਭਾਰਤ 'ਚ ਆਪਣਾ ਨਵਾਂ ਸਮਾਰਟਫੋਨ Cool 3 ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਸਮਾਰਟਫੋਨ ਨੂੰ 5,999 ਰੁਪਏ ਦੀ ਕੀਮਤ 'ਚ ਲਾਂਚ ਕੀਤਾ ਹੈ। ਇਹ ਸਮਾਰਟਫੋਨ ਐਂਡ੍ਰਾਇਡ 9 ਪਾਈ 'ਤੇ ਆਪਰੇਟ ਹੁੰਦਾ ਹੈ। ਇਸ ਸਮਾਰਟਫੋਨ ਨੂੰ dewdrop ਨੌਚ ਡਿਸਪਲੇਅ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਹ ਫੋਨ ਡਿਊਲ ਕਲਰ ਗਲੋਸੀ ਬੈਕ ਕਵਰ ਦੇ ਨਾਲ ਆਉਂਦਾ ਹੈ। ਇਸ ਦੇ ਬੈਕ 'ਚ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਪਹਿਲਾ ਕੈਮਰਾ ਸੈਂਸਰ 8 ਮੈਗਾਪਿਕਸਲ ਦਾ ਹੈ, ਜਦ ਕਿ ਦੂਜਾ ਸੈਂਸਰ 0.3 ਮੈਗਾਪਿਕਸਲ ਦਾ ਹੈ। ਉਥੇ ਹੀ ਫੋਨ ਦੇ ਫਰੰਟ 'ਚ 5 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ।

ਫੋਨ 'ਚ ਕੰਪਨੀ ਨੇ 5.71 ਇੰਚ ਫੁੱਲ ਵਿਜ਼ਨ HD ਪਲੱਸ ਡਿਸਪਲੇਅ ਦਿੱਤੀ ਹੈ। ਇਸ 'ਚ ”nisoc ਦਾ ਲੇਟੈਸਟ ਚਿਪਸੈੱਟ AI ਤੇ AR/VR ਕੰਪੈਟੀਬਿਲਿਟੀ ਦੇ ਨਾਲ ਆਉਂਦਾ ਹੈ। ਇਸ ਫੋਨ 'ਚ ਕੰਪਨੀ ਨੇ 3000mAh ਦੀ ਬੈਟਰੀ ਦਿੱਤੀ ਹੈ।PunjabKesariਫੋਨ 'ਚ 2 ਜੀ. ਬੀ ਰੈਮ ਦੇ ਨਾਲ 16 ਜੀ. ਬੀ ਦੀ ਸਟੋਰੇਜ ਦਿੱਤੀ ਹੈ। ਇਸ ਸਮਾਰਟਫੋਨ ਨੂੰ ਕੰਪਨੀ ਆਨਲਾਈਨ ਤੇ ਆਫਲਾਈਨ ਦੋਵਾਂ ਸੋਰਸ ਰਾਹੀਂ ਵੇਚੇਗੀ। ਫੋਨ 'ਚ ਸਕਿਓਰਿਟੀ ਲਈ ਫਿੰਗਰਪ੍ਰਿੰਟ ਸੈਂਸਰ ਤੇ ਫੇਸ ਅਨਲਾਕ ਦੋਵੇਂ ਫੀਚਰ ਹਨ।

ਇਹ ਫੋਨ ਚਾਰ ਗ੍ਰੇਡੀਐਂਟ ਕਲਰ ਮਿਨਨਾਈਟ ਬਲੂ, ਰਬੀ ਬਲੈਕ, ਓਸ਼ਿਅਨ ਇੰਡਿਗੋ ਐਂਡ ਏ. ਐੱਮ. ਪੀ ਤੇ ਟੀਲ ਗ੍ਰੀਨ ਕਲਰ 'ਚ ਵਿਕਰੀ ਲਈ ਉਪਲੱਬਧ ਹੋਵੇਗਾ। ਕੂਲਪੈਡ ਦਾ 2019 'ਚ ਇਹ ਪਹਿਲਾ ਸਮਾਰਟਫੋਨ ਹੈ। ਕੰਪਨੀ ਨੇ ਕਾਫ਼ੀ ਸਮੇਂ ਬਾਅਦ ਭਾਰਤੀ ਮਾਰਕੀਟ 'ਚ ਕੋਈ ਸਮਾਰਟਫੋਨ ਲਾਂਚ ਕੀਤਾ ਹੈ।


Related News