ਜਲਦ ਆ ਸਕਦਾ ਹੈ ''ਇੰਡੀਅਨ ਐਪਸ ਸਟੋਰ'', ਗੂਗਲ ਅਤੇ ਐਪਲ ਨੂੰ ਮਿਲੇਗੀ ਟੱਕਰ

Friday, Oct 02, 2020 - 01:45 PM (IST)

ਜਲਦ ਆ ਸਕਦਾ ਹੈ ''ਇੰਡੀਅਨ ਐਪਸ ਸਟੋਰ'', ਗੂਗਲ ਅਤੇ ਐਪਲ ਨੂੰ ਮਿਲੇਗੀ ਟੱਕਰ

ਨਵੀਂ ਦਿੱਲੀ—ਦੇਸ਼ ਦੇ ਐਪ ਇਕੋਸਿਸਟਮ 'ਤੇ ਗੂਗਲ ਪਲੇਅ (ਗੂਗਲ ਪਲੇਅ ਸਟੋਰ) ਅਤੇ ਐਪਲ ਐਪ ਸਟੋਰਸ ਦਾ ਏਕਾਧਿਕਾਰ ਖਤਮ ਕਰਨ ਲਈ ਛੇਤੀ ਹੀ ਭਾਰਤ ਖੁਦ ਦਾ ਐਪ ਸਟੋਰ ਲਾਂਚ ਕਰ ਸਕਦਾ ਹੈ। ਦਰਅਸਲ ਭਾਰਤ ਦੇ ਐਪ ਡਿਵੈਲਪਰਸ ਅਤੇ ਉੱਦਮੀਆਂ ਨੇ ਇੰਡੀਅਨ ਐਪ ਸਟੋਰ ਤਿਆਰ ਕਰਨ ਦੀ ਮੰਗ ਕੀਤੀ ਹੈ। ਦੋ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਇਸ ਮੰਗ 'ਤੇ ਵਿਚਾਰ ਕਰੇਗੀ। ਦੱਸ ਦੇਈਏ ਕਿ ਹਾਲ ਹੀ 'ਚ ਗੂਗਲ ਨੇ ਅਜਿਹੇ ਐਪਸ ਲਈ 30 ਫੀਸਦੀ ਦੀ ਘੋਸ਼ਣਾ ਕੀਤੀ ਹੈ, ਜੋ ਪਲੇਅ ਸਟੋਰ 'ਤੇ ਮੌਜੂਦ ਹਨ ਪਰ ਗੂਗਲ ਦੇ ਬਿਲਿੰਗ ਸਿਸਟਮ ਦੀ ਵਰਤੋਂ ਨਹੀਂ ਕਰ ਰਹੇ। 
ਪਹਿਲਾਂ ਤੋਂ ਹਨ ਇੰਡੀਅਨ ਐਪ ਸਟੋਰ
ਭਾਰਤ ਦਾ ਇਕ ਐਪ ਸਟੋਰ ਪਹਿਲਾਂ ਤੋਂ ਮੌਜੂਦ ਹੈ ਜੋ ਫਿਲਹਾਲ ਸਰਕਾਰੀ ਐਪਸ ਲਈ ਹਨ। ਇਸ 'ਤੇ ਉਮੰਗ ਆਰੋਗਿਆ ਸੇਤੂ ਅਤੇ ਡਿਜ਼ੀਲਾਕਰ ਵਰਗੇ ਐਪਸ ਮੌਜੂਦ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤ ਕਰਨ ਲਈ ਇਸ ਨੂੰ ਵੱਡਾ ਕੀਤਾ ਜਾ ਸਕਦਾ ਹੈ। ਸੂਤਰਾਂ ਮੁਤਾਬਕ ਫੋਨ 'ਚ ਗੂਗਲ ਪਲੇਅ ਸਟੋਰ ਦੇ ਨਾਲ ਵਿਕਲਪਿਕ ਐਪ ਸਟੋਰ ਵੀ ਪ੍ਰੀਲੋਡ ਮਿਲੇ ਇਸ ਲਈ ਜ਼ਰੂਰੀ ਹੈ ਕਿ ਸਮਾਰਟਫੋਨ ਨਿਰਮਾਤਾ ਕੰਪਨੀ ਲਈ ਇਕ ਪਾਲਿਸੀ ਪੇਸ਼ ਕੀਤੀ ਜਾਵੇ।
ਕੇਂਦਰੀ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜ਼ੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਟਵਿੱਟਰ 'ਤੇ ਇਕ ਪੋਸਟ 'ਚ ਕਿਹਾ ਕਿ ਉਹ ਭਾਰਤੀ ਐਪ ਡਿਵੈਲਪਰਸ ਤੋਂ ਮਿਲੇ ਸੁਝਾਅ ਤੋਂ ਖੁਸ਼ ਹਨ। ਉਨ੍ਹਾਂ ਨੇ ਕਿਹਾ ਕਿ ਆਤਮ-ਨਿਰਭਰ ਭਾਰਤ ਐਪ ਇਕੋਸਿਸਟ ਤਿਆਰ ਕਰਨ ਲਈ ਇੰਡੀਅਨ ਐਪ ਡਿਲੈਵਪਰਸ ਨੂੰ ਪ੍ਰੋਤਸਾਹਿਤ ਕਰਨਾ ਜ਼ਰੂਰੀ ਹੈ। 
ਗੂਗਲ ਪਲੇਅ ਨੇ ਹਟਾਏ ਸਨ ਐਪ
ਦੱਸ ਦੇਈਏ ਕਿ ਗੂਗਲ ਐਪ ਪਲੇਅ ਸਟੋਰ ਨੇ ਪੇਟੀਐੱਮ ਸਮੇਤ ਕੁਝ ਐਪਸ ਨੂੰ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਸੀ। ਗੂਗਲ ਨੇ ਪੇਟੀਐੱਮ 'ਤੇ ਗੈਂਬਲਿੰਗ ਦੇ ਦੋਸ਼ ਲਗਾਏ ਸਨ ਜਿਸ ਦਾ ਪੇਟੀਐੱਮ ਨੇ ਸਖਤ ਵਿਰੋਧ ਕੀਤਾ। ਹਾਲਾਂਕਿ 24 ਘੰਟੇ ਦੇ ਅੰਦਰ ਹੀ ਐਪਸ ਵਾਪਸ ਗੂਗਲ ਪਲੇਅ 'ਤੇ ਆ ਗਿਆ ਸੀ। ਪਿਛਲੇ ਕੁਝ ਦਿਨਾਂ 'ਚ ਇਸ ਤਰ੍ਹਾਂ ਦੀਆਂ ਕੁਝ ਘਟਨਾਵਾਂ ਦੇ ਬਾਅਦ ਭਾਰਤੀ ਐਪ ਸਟੋਰ ਦੀ ਮੰਗ ਵੱਧ ਗਈ।


author

Aarti dhillon

Content Editor

Related News