Oppo ਨੇ ਲਾਂਚ ਕੀਤਾ ColorOS 11, ਇਨ੍ਹਾਂ ਡਿਵਾਈਸ ਨੂੰ ਮਿਲੇਗੀ ਅਪਡੇਟ

09/15/2020 5:10:51 PM

ਗੈਜੇਟ ਡੈਸਕ– ਸਮਾਰਟਫੋਨ ਨਿਰਮਾਤਾ ਕੰਪਨੀ ਓਪੋ ਨੇ ਆਪਣੇ ਨਵੇਂ ਕਲਰ ਓ.ਐੱਸ. 11 ਨੂੰ ਲਾਂਚ ਕਰ ਦਿੱਤਾ ਹੈ। ਓਪੋ ਨੇ ਆਪਣੇ ColorOS 11 ਨਾਲ ਆਪਣੇ ਸਮਾਰਟਫੋਨ ਗਾਹਕਾਂ ਲਈ ਨਵਾਂ ਐਂਡਰਾਇਡ 11 ਉਪਲੱਬਧ ਕਰਵਾਇਆ ਹੈ। ਕੰਪਨੀ ਨੇ ‘ਮੇਕ ਲਾਈਫ ਫਲੋ’ ਕੰਸੈਪਟ ਨਾਲ ColorOS 11 ਨੂੰ ਪੇਸ਼ ਕੀਤਾ ਹੈ। ColorOS 11 ਯੂ.ਆਈ. ’ਚ ਆਲਵੇਜ-ਆਨ ਡਿਸਪਲੇਅ, ਥੀਮ ਅਤੇ ਵਾਲਪੇਪਰ ਦੇ ਨਾਲ-ਨਾਲ ਫੋਂਟ, ਆਈਕਨ ਅਤੇ ਰਿੰਗਟੋਨ ’ਚ ਕਈ ਬਦਲਾਅ ਵੇਖਣ ਨੂੰ ਮਿਲਣਗੇ।

ਥ੍ਰੀ-ਫਿੰਗਰ ਟ੍ਰਾਂਸਲੇਸ਼ਨ- ColorOS 11 ਕਈ ਖੂਬੀਆਂ ਨਾਲ ਲੈਸ ਹੈ ਜੋ ਤੁਹਾਡੀ ਪ੍ਰੋਡਕਟੀਵਿਟੀ ਨੂੰ ਬਿਹਤਰੀਨ ਬਣਾਉਂਦਾ ਹੈ। ਇਨ੍ਹਾਂ ’ਚ ਗੂਗਲ ਲੈੱਨਜ਼ ਦੀ ਵੀ ਸੁਪੋਰਟ ਹੈ ਜੋ ਹੁਣ ਥ੍ਰੀ-ਫਿੰਗਰ ਟ੍ਰਾਂਸਲੇਸ਼ਨ ਨਾਲ ਲੈਸ ਹੈ। ਓਪੋ ਦੇ ਇਸ ਫੋਨ ’ਚ ਇਹ ਪਹਿਲੀ ਤਰ੍ਹਾਂ ਦੀ ਸੁਵਿਧਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਤਿੰਨ-ਉਂਗਲੀਆਂ ਦੇ ਇਸ਼ਾਰੇ ਨਾਲ ਲਏ ਗਏ ਸਕਰੀਨਸ਼ਾਟ ’ਚ ਮੌਜੂਦ ਟੈਕਸਟ ਨੂੰ ਕਾਪੀ ਕਰਕੇ ਅਨੁਵਾਦ ਕਰ ਸਕਦੇ ਹੋ। 

ਫਲੈਕਸ ਡ੍ਰੋਪ- ਇਹ ਇਕ ਮਲਟੀ-ਟਾਸਕਿੰਗ ਫੀਚਰ ਹੈ ਜਿਸ ਦੀ ਮਦਦ ਨਾਲ ਯੂਜ਼ਰ ਇਕ ਹੀ ਸਮੇਂ ’ਚ ਵੀਡੀਓ ਅਤੇ ਟੈਕਸਟ ਵੇਖ ਸਕਦੇ ਹਨ। ਇਹ ਫੀਚਰ ਗੇਮਰਾਂ ਅਤੇ ਵੀਡੀਓ ਵੇਖਣ ਵਾਲਿਆਂ ਲਈ ਤੋਹਫਾ ਹੈ। ਨਵੀਂ ਅਪਡੇਟ ਤੋਂ ਬਾਅਦ ਯੂਜ਼ਰ ਬਿਨ੍ਹਾਂ ਕਿਸੇ ਐਪਲੀਕੇਸ਼ਨ ਨੂੰ ਡਾਊਨਲੋਡ ਕੀਤੇ ਹੀ ਨਵੇਂ ਡਿਵਾਈਸ ਕੰਟਰੋਲ ਮੈਨਿਊ ਰਾਹੀਂ ਵੱਖ-ਵੱਖ ਸਮਾਰਟ ਹੋਮ ਡਿਵਾਈਸ ’ਚ ਸਵਿੱਚ ਅਤੇ ਕੰਟਰੋਲ ਕਰ ਸਕਦਾ ਹੈ। 

ਸੁਪਰ ਸੇਵਰ ਬੈਟਰੀ ਮੋਡ- ਬੈਟਰੀ ਨੂੰ ਜ਼ਿਆਦਾ ਚੱਲਣ ਲਈ ਨਵੇਂ ਸੁਪਰ ਪਾਵਰ ਸੇਵਿੰਗ ਮੋਡ ਦੀ ਵਰਤੋਂ ਕੀਤੀ ਗਈ ਹੈ। ਨਵੀਂ ਅਪਡੇਟ ’ਚ ਯੂਜ਼ਰਸ ਨੂੰ ਘੱਟ ਬੈਟਰੀ ਦੀ ਸਥਿਤੀ ’ਚ 6 ਐਪ ਦੀ ਚੋਣ ਦਾ ਆਪਸ਼ਨ ਮਿਲਦਾ ਹੈ। 

ਸਕਿਓਰਿਟੀ- ColorOS 11 ਵਾਧੂ ਸਕਿਓਰਿਟੀ ਨਾਲ ਲੈਸ ਹੈ। ਇਸ ਵਿਚ ਐਂਡਰਾਇਡ 11 ਦੇ ਸਾਰੇ ਸਕਿਓਰਿਟੀ ਅਤੇ ਪ੍ਰਾਈਵੇਸੀ ਫੀਚਰਜ਼ ਸ਼ਾਮਲ ਹਨ। ਨਵੀਂ ਅਪਡੇਟ ’ਚ ਯੂਜ਼ਰਸ ਨੂੰ ਪ੍ਰਾਈਵੇਟ ਸਿਸਟਮ ਬਣਾਉਣ ਦਾ ਮੌਕਾ ਮਿਲੇਗਾ ਜਿਸ ਵਿਚ ਐਪ ਅਤੇ ਡਾਟਾ ਦਾ ਸੈਕਿੰਡ ਵਰਜ਼ਨ ਮੂਲ ਸੇਫ ਰਹਿੰਦਾ ਹੈ ਅਤੇ ਇਸ ਨੂੰ ਅਲੱਗ ਫਿੰਗਰਪ੍ਰਿੰਟ ਸਕੈਨ ਜਾਂ ਪਾਸਵਰਡ ਰਾਹੀਂ ਹੀ ਓਪਨ ਕੀਤਾ ਜਾ ਸਕਦਾ ਹੈ। 

ਬੈਟਰੀ ਲੋਅ ਹੋਣ ’ਤੇ ਨੋਟੀਫਿਕੇਸ਼ਨ- ColorOS 11 ਦੀ ਲੋਅ ਬੈਟਰੀ ਨੋਟੀਫਿਕੇਸ਼ਨ ਸੁਵਿਧਾ ਹੈ ਜੋ ਯੂਜ਼ਰਸ ਦੇ ਫੋਨ ਦੀ ਬੈਟਰੀ ਬਾਰੇ ਉਸ ਦੇ ਦੋਸਤਾਂ ਅਤੇ ਪਰਿਵਾਰ ਦੇ ਲੋਕਾਂ ਨੂੰ ਨੋਟੀਫਿਕੇਸ਼ਨ ਭੇਜਦੀ ਹੈ। ਅਜਿਹੇ ’ਚ ਤੁਹਾਡੇ ਕਰੀਬੀ ਲੋਕਾਂ ਨੂੰ ਨੋਟੀਫਿਕੇਸ਼ਨ ਮਿਲ ਜਾਂਦੀ ਹੈ ਕਿ ਤੁਹਾਡੇ ਫੋਨ ਦੀ ਬੈਟਰੀ ਲੋਅ ਹੋ ਗਈ ਹੈ। ਇਹ ਫੀਚਰ ਫਿਲਹਾਲ ਭਾਰਤੀ ਯੂਜ਼ਰਸ ਲਈ ਹੀ ਹੈ। ColorOS 11 ਦੀ ਅਪਡੇਟ ਦੀ ਸ਼ੁਰੂਆਤ ਫਾਇੰਡ ਐਕਸ 2 ਸੀਰੀਜ਼ ਅਤੇ ਰੇਨੋ 3 ਸੀਰੀਜ਼ ਨਾਲ ਹੋਵੇਗੀ। ਹਾਲਾਂਕਿ ਫਾਇੰਡ, ਰੇਨੋ, ਐੱਫ, ਕੇ ਅਤੇ ਏ ਸੀਰੀਜ਼ ਦੇ 28 ਤੋਂ ਜ਼ਿਆਦਾ ਮਾਡਲਾਂ ਨੂੰ ਵੀ ਇਸ ਦੀ ਅਪਡੇਟ ਮਿਲੇਗੀ। 

 


Rakesh

Content Editor

Related News