ਨਵੇਂ ਸਾਲ ''ਚ ਰੀਅਲਮੀ ਦੇ ਇਨ੍ਹਾਂ ਦੋ ਸਮਾਰਟਫੋਨਜ਼ ਯੂਜ਼ਰਸ ਨੂੰ ਮਿਲੀ ਵੱਡੀ ਅਪਡੇਟ
Tuesday, Jan 01, 2019 - 06:01 PM (IST)

ਗੈਜੇਟ ਡੈਸਕ- ਓਪੋ ਦੇ ਸਭ ਬਰਾਂਡ ਰੀਅਲਮੀ ਨੇ ਰੀਅਲਮੀ 1 ਸਮਾਰਟਫੋਨ ਤੋਂ ਬਾਅਦ ਹੁਣ ਰੀਅਲਮੀ 2 ਤੇ ਰੀਅਲਮੀ C1 ਯੂਜ਼ਰਸ ਲਈ ਕਲਰ. ਓ. ਐੱਸ 5.2 OTA ਅਪਡੇਟ ਨੂੰ ਜਾਰੀ ਕਰ ਦਿੱਤਾ ਹੈ। ਰੀਅਲਮੀ 2 ਤੇ ਰੀਅਲਮੀ ਸੀ1 ਤੋਂ ਇਲਾਵਾ Realme 2 Pro ਨੂੰ ਵੀ ਸਟੇਬਲ ਅਪਡੇਟ ਮਿਲਿਆ ਹੈ। ਰੀਅਲਮੀ 2 ਪ੍ਰੋ ਨੂੰ ਮਿਲਿਆ ਅਪਡੇਟ ਬੈਟਰੀ ਆਪਟੀਮਾਇਜੇਸ਼ਨ ਤੇ ਦਸੰਬਰ ਸਕਿਓਰਿਟੀ ਪੈਚ ਦੇ ਨਾਲ ਆ ਰਿਹਾ ਹੈ।
ਕੰਪਨੀ ਨੇ ਆਪਣੇ ਆਧਿਕਾਰਤ ਫੋਰਮ 'ਤੇ Realme 2 ਤੇ Realme C1 ਲਈ ਅਪਡੇਟ ਨੂੰ ਜਾਰੀ ਕੀਤੇ ਜਾਣ ਦੀ ਗੱਲ ਨੂੰ ਕੰਫਰਮ ਕੀਤਾ ਹੈ। ਕੰਪਨੀ ਦੇ ਫੋਰਮ ਤੋਂ ਵੀ ਅਪਡੇਟ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ। Realme ਨੇ ਦੱਸਿਆ ਕਿ ਅਪਡੇਟ ਨੂੰ ਓਵਰ-ਦ-ਏਅਰ (OTA) ਰਾਹੀਂ ਜਾਰੀ ਕੀਤਾ ਗਿਆ ਹੈ। ਸਾਰੇ ਯੂਜ਼ਰਸ ਤੱਕ ਅਪਡੇਟ ਜਨਵਰੀ 2019 ਦੇ ਪਹਿਲੇ ਹਫ਼ਤੇ ਤੱਕ ਪੁੱਜਣ ਦੀ ਉਮੀਦ ਹੈ। ਸਾਫਟਵੇਅਰ ਅਪਡੇਟ ਦਾ ਬਿਲਡ ਨੰਬਰ RMX18055X_11.1.21 ਹੈ। ਚੇਂਜਲਾਗ 'ਚ ਦੱਸਿਆ ਗਿਆ ਹੈ ਕਿ ਅਪਡੇਟ ਤੋਂ ਬਾਅਦ ਯੂਜ਼ਰ ਇਕ ਸਵਾਈਪ 'ਚ ਨੋਟੀਫਿਕੇਸ਼ਨ ਨੂੰ ਹੱਟਾ ਸਕਣਗੇ ਤੇ ਹੈੱਡਸੈੱਟ ਲਗਾਉਣ 'ਤੇ ਸਟੇਟਸ ਵਾਰ 'ਚ ਹੈੱਡਸੈੱਟ ਆਈਕਨ ਬਣਾ ਆਵੇਗਾ। ਇਸ ਦੇ ਨਾਲ ਸਮਾਰਟ ਵਾਰ ਨੂੰ ਵੀ ਫੋਨ 'ਚ ਜੋੜਿਆ ਗਿਆ ਹੈ, ਇਸ ਦੀ ਮਦਦ ਨਾਲ ਤੁਸੀਂ ਆਪਣੇ ਪਸੰਦੀਦਾ ਐਪ ਨੂੰ ਹੋਮ ਸਕਰੀਨ ਤੋਂ ਹੀ ਖੋਲ ਸਕਣਗੇ। ਜਾਣਕਾਰੀ ਲਈ ਦੱਸ ਦਈਏ ਕਿ ਅਪਡੇਟ ਦਸੰਬਰ ਸਕਿਓਰਿਟੀ ਪੈਚ ਦੇ ਨਾਲ ਆ ਰਿਹਾ ਹੈ। ਟੱਚ ਸਕ੍ਰੀਨ ਦੀ ਫਰੀਕੁਵੈਂਸੀ ਨੂੰ ਇੰਪਰੂਵ ਕੀਤਾ ਗਿਆ ਹੈ ਤੇ ਨਾਲ ਹੀ ਜੇਕਰ ਹੁਣ ਯੂਜ਼ਰ ਪਾਵਰ ਬਟਨ ਨੂੰ ਕੁਝ ਸਮੇਂ ਤੱਕ ਦਬਾ ਕੇ ਰੱਖਣਗੇ ਤਾਂ ਗੂਗਲ ਅਸਿਸਟੈਂਟ ਖੁੱਲ ਜਾਵੇਗਾ। Realme 2 Pro ਨੂੰ ਮਿਲੇ ColorOS 5.2 ਅਪਡੇਟ ਦਾ ਵਰਜਨ ਨੰਬਰ RMX18015X11.1.13 ਹੈ। ਫੋਰਮ 'ਤੇ ਯੂਜ਼ਰ ਲਈ ਡਾਊਨਲੋਡ ਲਿੰਕ ਵੀ ਉਪਲੱਬਧ ਕਰਾਏ ਗਏ ਹੋ। ਚੇਂਜਲਾਗ ਦੇ ਮੁਤਾਬਕ ਰੀਅਲਮੀ 2 ਪ੍ਰੋ ਨੂੰ ਮਿਲਿਆ ਅਪਡੇਟ ਨਵੇਂ ਸਕ੍ਰੀਨ ਬੈਟਰੀ ਆਪਟੀਮਾਇਜੇਸ਼ਨ ਮੋਡ ਦੇ ਨਾਲ ਆ ਰਿਹਾ ਹੈ । ਇਸ ਦੇ ਨਾਲ ਕੈਮਰਾ ਐਪ 'ਚ ਨਵਾਂ ਸਲੋਅ-ਮੋਸ਼ਨ ਮੋੜ ਵੀ ਜੋੜਿਆ ਗਿਆ ਹੈ।
ਨਵੇਂ ਸਾਲ 'ਚ ਰੀਅਲਮੀ ਹੁਣ ਆਪਣਾ ਧਿਆਨ ਐਂਡ੍ਰਾਇਡ ਪਾਈ 'ਤੇ ਅਧਾਰਿਤ ਕਲਰ. ਓ. ਐੱਸ ਅਪਡੇਟ 'ਤੇ ਰੱਖੇਗੀ। ਕੰਪਨੀ ਪਹਿਲਾਂ ਹੀ ਇਸ ਗੱਲ ਨੂੰ ਕੰਫਰਮ ਕਰ ਚੁੱਕੀ ਹੈ ਕਿ ਰੀਅਲਮੀ ਬਰਾਂਡ ਦੇ ਸਭ ਤੋਂ ਪਹਿਲਾਂ ਸਮਾਰਟਫੋਨ Realme 1 ਤੇ Realme 2 ਨੂੰ ਜਲਦ ਐਂਡ੍ਰਾਇਡ 9.0 ਪਾਈ ਅਪਡੇਟ ਮਿਲੇਗੀ। ਉਮੀਦ ਹੈ ਕਿ Realme 2 Pro ਤੇ Realme C1 ਨੂੰ ਵੀ ਅਪਡੇਟ ਦਿੱਤਾ ਜਾਵੇਗਾ।