ਮਾਰਕ ਜ਼ੁਕਰਬਗ ਤੋਂ ਬਾਅਦ ਟਵਿਟਰ ਦੇ ਕੋ-ਫਾਊਂਡਰ ਦਾ ਸੋਸ਼ਲ ਅਕਾਊਂਟ ਹੋਇਆ ਹੈਕ
Thursday, Jun 09, 2016 - 05:28 PM (IST)

ਜਲੰਧਰ- ਹਾਲ ਹੀ ''ਚ ਕਈ ਸੈਲਿਬ੍ਰਿਟੀ ਦੇ ਟਵਿਟਰ ਅਕਾਊਂਟ ਹੈਕ ਹੋਏ ਹਨ । ਹੁਣ ਖਬਰ ਹੈ ਕਿ ਟਵਿਟਰ ਦੇ ਸਾਬਕਾ ਸੀ.ਈ.ਓ. ਅਤੇ ਕੋ-ਫਾਊਂਡਰ "ਇਵਾਨ ਵਿਲੀਅਮਸ" ਦਾ ਟਵਿਟਰ ਅਕਾਊਂਟ ਹੈਕ ਹੋ ਗਿਆ ਹੈ ।ਟੈਕਨਾਲੋਜੀ ਵੈੱਬਸਾਈਟ ਮੈਸ਼ਬੈਲ ਦੁਆਰਾ ਵੀਰਵਾਰ ਨੂੰ ਜਾਰੀ ਕੀਤੀ ਗਈ ਇਕ ਰਿਪੋਰਟ ਮੁਤਾਬਿਕ, "ਅਵਰਮਾਈਨ" (OurMine) ਨਾਂ ਦੇ ਇਕ ਗਰੁੱਪ ਨੇ ਸੋਮਵਾਰ ਨੂੰ ਫੇਸਬੁਕ ਦੇ ਫਾਊਂਡਰ ਮਾਰਕ ਜ਼ੁਕਰਬਰਗ ਦੇ ਸੋਸ਼ਲ ਮੀਡੀਆ ਅਕਾਊਂਟ ਨੂੰ ਹੈਕ ਕਰਨ ਦਾ ਦਾਅਵਾ ਕੀਤਾ ਸੀ ।ਹੁਣ ਇਸ ਗਰੁਪ ਨੇ ਬੁੱਧਵਾਰ ਨੂੰ ਇਕ ਟਵੀਟ ਕਰ ਕੇ ਵਿਲੀਅਮਸ ਦਾ ਅਕਾਊਂਟ ਹੈਕ ਕਰਨ ਦਾ ਦਾਅਵਾ ਕੀਤਾ ਹੈ।ਇਸ ਟਵੀਟ ਨੂੰ ਕੁੱਝ ਮਿੰਟ ਬਾਅਦ ਹੀ ਡਿਲੀਟ ਕਰ ਦਿੱਤਾ ਗਿਆ । ਕੰਪਨੀ ਨੇ ਇਸ ਤੋਂ ਬਾਅਦ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਉਹ ਕਿਸੇ ਨਿਜ਼ੀ ਪਰਸਨ ਦੇ ਅਕਾਊਂਟ ''ਤੇ ਕੁਮੈਂਟ ਨਹੀਂ ਕਰਦੀ ਹੈ।
ਕੰਪਨੀ ਦੁਆਰਾ ਜਾਰੀ ਬਿਆਨ ਦੇ ਮੁਤਾਬਕ, ਪਿਛਲੇ ਕਈ ਹਫਤਿਆਂ ''ਚ ਕਈ ਆਨਲਾਈਨ ਸਰਵਿਸਿਜ਼ ਤੋਂ ਲੱਖਾਂ ਪਾਸਵਰਡ ਦੀ ਚੋਰੀ ਕੀਤੀ ਗਈ ਹੈ। ਕੰਪਨੀ ਲੋਕਾਂ ਨੂੰ ਟਵਿਟਰ ਲਈ ਅਨੌਖੇ , ਨਵੇਂ ਅਤੇ ਮਜ਼ਬੂਤ ਪਾਸਵਰਡ ਚੁਣਨ ਦੀ ਸਲਾਹ ਦਿੰਦੀ ਹੈ ।ਇਸ ਹੈਕਿੰਗ ਦੀ ਖਬਰ ਤੋਂ ਬਾਅਦ ਵਿਲੀਅਮਜ਼ ਦਾ ਨਾਂ ਉਨ੍ਹਾਂ ਹਾਈ- ਪ੍ਰੋਫਾਇਲ ਲੋਕਾਂ ਦੀ ਲਿਸਟ ''ਚ ਸ਼ਾਮਿਲ ਹੋ ਗਿਆ ਹੈ ਜਿਨ੍ਹਾਂ ਦੇ ਅਕਾਊਂਟ ਹਾਲ ਹੀ ''ਚ ਲੀਕ ਹੋਏ ਸਨ ।ਗਾਇਕ ਡ੍ਰੇਕ ਅਤੇ ਲਾਨਾ ਡੈਲ ਰੇ ਅਤੇ ਪ੍ਰੋਫੈਸ਼ਨਲ ਅਮਰੀਕੀ ਫੁਟਬਾਲ ਲੀਗ ਐੱਨ.ਐੱਫ.ਐੱਲ. ਦੇ ਅਕਾਊਂਟ ਵੀ ਹਾਲ ਹੀ ''ਚ ਹੈਕ ਹੋ ਗਏ ਸਨ ।2015 ਦੀ ਸ਼ੁਰੂਆਤ ''ਚ ਟਵਿਟਰ ਦੇ ਚੀਫ ਫਾਇਨੈਂਸ਼ੀਅਲ ਆਫਿਸਰ ਅਤੇ ਟਵਿਟਰ ਵੈਂਚਰਸ ਦੇ ਪ੍ਰਮੁੱਖ ਐਨਥਨੀ ਨੋਟੋ ਦਾ ਅਕਾਊਂਟ ਵੀ ਹੈਕ ਹੋਇਆ ਸੀ ।