ਨਵੀਂ ਫੋਰਡ Aspire CNG ਆਪਸ਼ਨ ਨਾਲ ਹੋਈ ਲਾਂਚ

02/15/2019 7:47:50 PM

ਗੈਜੇਟ ਡੈਸਕ- Ford india ਨੇ ਅੱਜ ਭਾਰਤੀ ਬਾਜ਼ਾਰ 'ਚ ਆਪਣੀ ਪਾਪੂਲਰ ਸੇਡਾਨ Ford Aspire ਦਾ CNG ਵੇਰੀਐਂਟ ਵਿਕਰੀ ਲਈ ਉਪਲੱਬਧ ਕਰਾ ਦਿੱਤਾ ਹੈ। ਨਵੀਂ Ford Aspire CNG ਵੇਰੀਐਂਟ ਦੀ ਸ਼ੁਰੂਆਤੀ ਕੀਮਤ 6.27 ਲੱਖ ਰੁਪਏ ਹੈ ਤੇ ਇਹ ਦੋ ਵੇਰੀਐਂਟਸ-Ambiente ਤੇ Trend Plus 'ਚ ਉਪਲੱਬਧ ਹੋਵੇਗੀ। ਕੰਪਨੀ ਦਾ ਦਾਅਵਾ ਹੈ ਕਿ ਨਵੀਂ CNG ਕਿੱਟ ਦੇ ਨਾਲ ਨਵੀਂ Aspire ਹੁਣ Ford ਦੀ ਕੁਆਲਿਟੀ ਤੇ 1.2 ਲਿਟਰ ਪੈਟਰੋਲ ਵੇਰੀਐਂਟ ਦੇ ਬਿਹਤਰ ਪਰਫਾਰਮੈਂਸ ਦਾ ਵਾਅਦਾ ਕਰਦੀ ਹੈ।

CNG ਸਿਲੰਡਰ ਤੋਂ ਬਾਅਦ ਵੀ ਬੂਟ ਸਪੇਸ ਰਹੇਗਾ ਫ੍ਰੀ
ਪਾਵਰ, ਸਟਾਈਲਿੰਗ ਤੇ ਮਜਬੂਤ ਬਾਡੀ ਦੇ ਨਾਲ ਨਵੀਂ Aspire CNG ਸੈਗਮੈਂਟ 'ਚ ਬਿਹਤਰ ਟੈਕਨਾਲੋਜੀ, ਬੈਸਟ-ਇਨ-ਕਲਾਸ ਸੇਫਟੀ, ਫਨ-ਟੂ-ਡਰਾਈਵ DNA ਤੇ ਕੰਪੈਟੀਟਿਵੀ ਕੀਮਤ ਦੇ ਨਾਲ ਆਉਂਦੀ ਹੈ। ਇਸ ਕੰਪੈਕਟ ਸੇਡਾਨ 'ਚ ਸੈਗਮੈਂਟ ਦੀ ਪਹਿਲੀ ਸਸਪੈਸ਼ਨ ਟਾਈਪ ਸਿਲੰਡਰ ਫਿਟਮੈਂਟ ਦੀ ਸਹੂਲਤ ਦਿੱਤੀ ਗਈ ਹੈ, ਜੋ ਬਿਹਤਰ ਕਾਰਗੋ ਮੈਨੇਜਮੈਂਟ ਲਈ ਬੂਟ ਸਪੇਸ ਨੂੰ ਫ੍ਰੀ ਰੱਖਦਾ ਹੈ।PunjabKesari
ਹਰ 2 ਸਾਲ ਬਾਅਦ ਹੋਵੇਗੀ CNG ਕਿੱਟ ਦੀ ਸਰਵੀਸ
CNG ਸੰਚਾਲਿਤ ਕੰਪੈਕਟ ਸੇਡਾਨ ਓਨਰਸ਼ਿਪ ਦੀ ਸਭ ਤੋਂ ਘੱਟ ਲਾਗਤ ਦੀ ਪੇਸ਼ਕਸ਼ ਕਰੇਗਾ ਅਤੇ ਦੋ ਸਾਲ ਜਾਂ 100,000 km ਸਟੈਂਡਰਡ ਵਾਰੰਟੀ ਦੇ ਨਾਲ ਲੈਸ ਹੋਵੇਗਾ। ਅਨੂਸੁਚੀਤ ਸੇਵਾ ਅੰਤਰਾਲ ਦੇ ਨਾਲ ਇਕ ਸਾਲ/10,000km ਦੇ ਨਾਲ ਕਾਰ ਮਾਲਿਕ ਦੋ ਸਾਲ ਜਾਂ 20,000 km ਦੀ ਦੂਰੀ 'ਤੇ ਇਕ ਵਾਰ ਆਪਣੀ CNG ਕਿੱਟ ਕਿ ਸਰਵਿਸ ਕਰਾਉਣ ਦੀ ਲੋੜ ਹੋਵੇਗੀ।


Related News