ਸ਼ਾਓਮੀ ਲਿਆ ਰਹੀ ਹਾਈ ਰੇਂਜ ਵਾਲੇ ਇਲੈਕਟ੍ਰਿਕ ਵਾਹਨ! ਇਸ ਕੰਪਨੀ ਦੀ ਫੈਕਟਰੀ ’ਚ ਕੀਤੇ ਜਾਣਗੇ ਤਿਆਰ

Friday, Mar 26, 2021 - 01:53 PM (IST)

ਗੈਜੇਟ ਡੈਸਕ– ਦੁਨੀਆ ਭਰ ’ਚ ਇਲੈਕਟ੍ਰਿਕ ਵਾਹਨਾਂ ਦੀ ਵਧਦੀ ਮੰਗ ਨੂੰ ਵੇਖਦੇ ਹੋਏ ਦਿੱਗਜ ਆਟੋਮੋਬਾਇਲ ਕੰਪਨੀਆਂ ਤਾਂ ਇਲੈਕਟ੍ਰਿਕ ਵਾਹਨਾਂ ਦਾ ਨਿਰਮਾਣ ਸ਼ੁਰੂ ਕਰ ਚੁੱਕੀਆਂ ਹਨ ਪਰ ਇਨ੍ਹਾਂ ਕੰਪਨੀਆਂ ਦੇ ਨਾਲ ਕੁਝ ਟੈੱਕ ਕੰਪਨੀਆਂ ਵੀ ਇਲੈਕਟ੍ਰਿਕ ਵਾਹਨਾਂ ਦੀ ਰੇਸ ’ਚ ਸ਼ਾਮਲ ਹੋ ਰਹੀਆਂ ਹਨ। ਜਾਣਕਾਰੀ ਮੁਤਾਬਕ, ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਵੀ ਇਲੈਕਟ੍ਰਿਕ ਵਾਹਨ ਬਣਾਉਣ ਦੀ ਤਿਆਰ ’ਚ ਹੈ। ਦੱਸ ਦੇਈਏ ਕਿ ਇਲੈਕਟਰਿਕ ਵਾਹਨ ਨਿਰਮਾਣ ’ਚ ਸ਼ਾਓਮੀ ਦੀ ਮਦਦ ਲਈ ਗ੍ਰੇਟ ਵਾਲ (Great Wall) ਕੰਪਨੀ ਦਾ ਨਾਂਅ ਸਾਹਮਣੇ ਆ ਰਿਹਾ ਹੈ। ਜਾਣਕਾਰੀ ਮੁਤਾਬਕ,  ਸ਼ਾਓਮੀ ਆਪਣੇ ਅਪਕਮਿੰਗ ਇਲੈਕਟ੍ਰਿਕ ਵਾਹਨਾਂ ਦਾ ਨਿਰਮਾਣ ਗ੍ਰੇਟ ਵਾਲ ਕੰਪਨੀ ਦੇ ਪਲਾਂਟ ’ਚ ਕਰੇਗੀ। 

ਇਲੈਕਟ੍ਰਿਕ ਵਾਹਨ ਨਿਰਮਾਣ ਬਾਰੇ ਰਾਇਟਰਸ ਦੀ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਟੈੱਕ ਫਰਮ ਸ਼ਾਓਮੀ ਦੇ ਸਟਾਕ ਪ੍ਰਾਈਜ਼ ’ਚ ਸ਼ੁੱਕਰਵਾਰ ਨੂੰ 6.71 ਫੀਸਦੀ ਦਾ ਵਾਧਾ ਹੋਇਆ ਹੈ। ਦੱਸ ਦੇਈਏ ਕਿ ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਗ੍ਰੇਟ ਵਾਲ ਹਾਂਗਕਾਂਗ ਦੇ ਸਟਾਕ 8 ਫੀਸਦੀ ਤੋਂ ਜ਼ਿਆਦਾ ਵਧ ਗਏ ਹਨ ਅਤੇ ਸ਼ੰਘਾਈ ਦੇ ਸ਼ੇਅਰਾਂ ’ਚ 7 ਫੀਸਦੀ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਹੈ। 

ਦੱਸ ਦੇਈਏ ਕਿ ਦੋਵੇਂ ਕੰਪਨੀਆਂ ਅਗਲੇ ਹਫਤੇ ਸਾਂਝੇਦਾਰੀ ਦਾ ਐਲਾਨ ਕਰ ਸਕਦੀਆਂ ਹਨ। ਦੋਵੇਂ ਇਸ ਸਾਂਝੇਦਾਰੀ ਤਹਿਤ ਸ਼ਾਓਮੀ ਅਤੇ ਗ੍ਰੇਟ ਵਾਚ ਕੰਪਨੀ ਮਿਲ ਕੇ ਇਲੈਕਟ੍ਰਿਕ ਵਾਹਨ ਤਿਆਰ ਕਰਨਗੀਆਂ। ਇਲੈਕਟ੍ਰਿਕ ਵਾਹਨ ’ਚ ਜਿਥੇ ਗ੍ਰੇਟ ਵਾਲ ਕੰਪਨੀ ਦੀ ਇੰਜੀਨੀਅਰਿੰਗ ਦਾ ਇਸੇਤਮਾਲ ਕੀਤਾ ਜਾਵੇਗਾ ਉਥੇ ਹੀ ਇਸ ਵਿਚ ਸ਼ਾਓਮੀ ਦੀ ਤਕਨੀਕ ਨੂੰ ਸ਼ਾਮਲ ਕੀਤਾ ਜਾਵੇਗਾ। ਦੱਸ ਦੇਈਏ ਕਿ ਸ਼ਾਓਮੀ ਦੇ ਇਲੈਕਟ੍ਰਿਕ ਵਾਹਨਾਂ ਨੂੰ ਮਾਸ ਮਾਰਕੀਟ ਦੇ ਅਨੁਰੂਪ ਤਿਆਰ ਕੀਤਾ ਜਾਵੇਗਾ। 

ਜਾਣਕਾਰੀ ਮੁਤਾਬਕ, ਸ਼ਾਓਮੀ ਦੇ ਇਲੈਕਟ੍ਰਿਕ ਵਾਹਨਾਂ ਨੂੰ ਸਾਲ 2023 ਤਕ ਬਾਜ਼ਾਰ ’ਚ ਲਾਂਚ ਕੀਤਾ ਜਾ ਸਕਦਾ ਹੈ। ਸ਼ਾਓਮੀ ਸਮਾਰਟਫੋਨ ਬਾਜ਼ਾਰ ’ਚ ਪਹਿਲਾਂ ਹੀ ਵੱਡਾ ਬ੍ਰਾਂਡ ਹੈ ਅਤੇ ਭਾਰਤ ’ਚ ਇਸ ਦੇ ਸਸਤੇ ਸਮਾਰਟਫੋਨ ਕਾਫੀ ਪ੍ਰਸਿੱਧ ਹਨ। ਹਾਲਾਂਕਿ, ਇਸ ਬਾਰੇ ਅਜੇ ਤਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ। ਅਜਿਹੇ ’ਚ ਆਉਣ ਵਾਲੇ ਸਮੇਂ ’ਚ ਹੀ ਇਸ ਬਾਰੇ ਹੋਰ ਜਾਣਕਾਰੀਆਂ ਸਾਹਮਣੇ ਆਉਣ ਦੀ ਉਮੀਦ ਹੈ। 


Rakesh

Content Editor

Related News