ਚੀਨ ਨੇ ਫਿਰ ਪੁੱਛਿਆ, ਕਿਉਂ ਬੈਨ ਕੀਤੇ ਹਨ ਸਾਡੇ 59 ਐਪ? ਭਾਰਤ ਨੇ ਦਿੱਤਾ ਇਹ ਜਵਾਬ

07/14/2020 11:38:13 AM

ਗੈਜੇਟ ਡੈਸਕ– ਜੂਨ ਦੇ ਆਖਰੀ ਹਫ਼ਤੇ ’ਚ ਭਾਰਤ ਸਰਕਾਰ ਵਲੋਂ 59 ਚੀਨੀ ਐਪਸ ਨੂੰ ਬੈਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਨ੍ਹਾਂ ਦਾ ਐਕਸੈਸ ਵੀ ਭਾਰਤ ’ਚ ਪੂਰੀ ਤਰ੍ਹਾਂ ਬਲਾਕ ਕਰ ਦਿੱਤਾ ਗਿਆ। ਭਾਰਤ ਦੇ ਇਸ ਕਦਮ ਨਾਲ ਚੀਨ ਨਾਖੁਸ਼ ਹੈ ਅਤੇ ਨਵੀਂ ਦਿੱਲੀ ’ਚ ਹੋਈ ਬਾਈਲੈਟਰਲ ਮੀਟਿੰਗ ’ਚ ਵੀ ਐਪ ਬੈਨ ਦਾ ਮੁੱਦਾ ਚੀਨ ਵਲੋਂ ਚੁੱਕਿਆ ਗਿਆ। ਚੀਨ ਨੇ ਇਸ ਮੀਟਿੰਗ ’ਚ ਚੀਨੀ ਐਪਸ ’ਤੇ ਲਗਾਏ ਗਏ ਬੈਨ ਨਾਲ ਜੁੜੇ ਸਵਾਲ ਭਾਰਤ ਤੋਂ ਪੁੱਛੇ। 

ਸਰਕਾਰੀ ਸੂਤਰਾਂ ਨੇ ਦੱਸਿਆ ਹੈ ਕਿ ਡਿਪਲੋਮੈਟਿਕ ਪੱਧਰ ’ਤੇ ਚੀਨ ਨਾਲ ਕੀਤੀ ਗਈ ਇਕ ਮੀਟਿੰਗ ਦੌਰਾਨ ਚੀਨ ਨੇ 59 ਐਪਸ ਨੂੰ ਬੈਨ ਦੇ ਮੁੱਦੇ ’ਤੇ ਸਵਾਲ ਖੜ੍ਹੇ ਕੀਤੇ। ਇਸ ਤੋਂ ਬਾਅਦ ਭਾਰਤ ਨੇ ਇਕ ਵਾਰ ਫਿਰ ਦੋਹਰਾਇਆ ਕਿ ਦੇਸ਼ ਦੇ ਨਾਗਰਿਕਾਂ ਨਾਲ ਜੁੜਿਆ ਡਾਟਾ ਸਾਰੇ ਲਈ ਮਹੱਤਵਪੂਰਨ ਹੈ ਅਤੇ ਇਸ ਦੀ ਸੁਰੱਖਿਆ ਨੂੰ ਲੈ ਕੇ ਸਮਝੌਤਾ ਨਹੀਂ ਕੀਤਾ ਜਾ ਸਕਦਾ। ਰਾਸ਼ਟਰੀ ਸੁਰੱਖਿਆ ਨਾਲ ਜੁੜੇ ਸੰਭਾਵਿਤ ਖਤਰਿਆਂ ਦੇ ਅਧਾਰ ’ਤੇ ਹੀ ਇਨ੍ਹਾਂ ਐਪਸ ਨੂੰ ਬੈਨ ਕੀਤਾ ਗਿਆ ਹੈ। ਭਾਰਤ ਨੇ ਕਿਹਾ ਹੈ ਕਿ ਇਨ੍ਹਾਂ ਐਪਸ ਨੂੰ ਲੈ ਕੇ ਇੰਟੈਲੀਜੈਂਸ ਏਜੰਸੀਆਂ ਪਹਿਲਾਂ ਵੀ ਲਾਲ ਚੰਡਾ ਵਿਖਾ ਚੁੱਕੀਆਂ ਹਨ। ਇਸ ਲਈ ਇਹ ਐਕਸ਼ਨ ਲਿਆ ਗਿਆ। 

ਐਪਸ ’ਤੇ ਲੱਗ ਰਹੇ ਸਨ ਡਾਟਾ ਇਕੱਠਾ ਕਰਨ ਦੇ ਦੋਸ਼
ਇਨ੍ਹਾਂ ਐਪਸ ’ਤੇ ਕਈ ਵਾਰ ਡਾਟਾ ਇਕੱਠਾ ਕਰਨ ਦੇ ਦੋਸ਼ ਲਗਦੇ ਆਏ ਹਨ ਅਤੇ ਮੰਨਿਆ ਜਾਂਦਾ ਹੈ ਕਿ ਇਹ ਐਪਸ ਦੇਸ਼ ਦਾ ਡਾਟਾ ਦੇਸ਼ ਤੋਂ ਬਾਹਰ ਭੇਜਦੇ ਹਨ। ਇਹੀ ਕਾਰਨ ਹੈ ਕਿ ਇਨਫਾਰਮੇਸ਼ਨ ਟੈਕਨਾਲੋਜੀ ਐਕਟ ਦੇ ਸੈਕਸ਼ਨ 69A ਤਹਿਤ ਐਪਸ ’ਤੇ ਬੈਨ ਲਗਾਇਆ ਗਿਆ ਹੈ।


Rakesh

Content Editor

Related News