ਸਿਰਫ਼ 22 ਰੁਪਏ 'ਚ ਪਾਓ 90 ਦਿਨਾਂ ਦੀ ਵੈਲੀਡਿਟੀ, ਸਿਮ ਚਾਲੂ ਰੱਖਣ ਲਈ ਕੰਪਨੀ ਦਾ ਬੈਸਟ ਪਲਾਨ

Saturday, Apr 15, 2023 - 11:54 AM (IST)

ਸਿਰਫ਼ 22 ਰੁਪਏ 'ਚ ਪਾਓ 90 ਦਿਨਾਂ ਦੀ ਵੈਲੀਡਿਟੀ, ਸਿਮ ਚਾਲੂ ਰੱਖਣ ਲਈ ਕੰਪਨੀ ਦਾ ਬੈਸਟ ਪਲਾਨ

ਗੈਜੇਟ ਡੈਸਕ- ਪਿਛਲੇ ਕੁਝ ਸਾਲਾਂ 'ਚ ਕਈ ਦਿੱਗਜ ਟੈਲੀਕਾਮ ਕੰਪਨੀਆਂ ਨੇ ਆਪਣੇ ਰਿਚਾਰਜ ਪਲਾਨ ਮਹਿੰਗੇ ਕਰ ਦਿੱਤੇ ਹਨ। ਜਿਸ ਤੋਂ ਬਾਅਦ ਦੋ ਸਿਮ ਕਾਰਡ ਰੱਖਣ ਵਾਲੇ ਯੂਜ਼ਰਜ਼ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹਾ ਇਸ ਲਈ ਕਿਉਂਕਿ ਜੇਕਰ ਤੁਸੀਂ ਲੰਬੇ ਸਮੇਂ ਤਕ ਸਿਮ ਨੂੰ ਰਿਚਾਰਜ ਨਹੀਂ ਕਰਦੇ ਤਾਂ ਉਸਨੂੰ ਆਪਰੇਟਰ ਵੱਲੋਂ ਬੰਦ ਕਰ ਦਿੱਤਾ ਜਾਂਦਾ ਹੈ। ਇਸ ਵਿਚਕਾਰ ਯੂਜ਼ਰਜ਼ ਅਜਿਹੇ ਸਸਤੇ ਰਿਚਾਰਜ ਪਲਾਨ ਬਾਰੇ ਜਾਣਨਾ ਚਾਹੁੰਦੇ ਹਨ ਜੋ ਘੱਟ ਕੀਮਤ ਦੇ ਨਾਲ-ਨਾਲ ਜ਼ਿਆਦਾ ਦਿਨਾਂ ਦੀ ਵੈਲੀਡਿਟੀ ਦੇ ਨਾਲ ਆਉਂਦਾ ਹੋਵੇ। ਆਮਤੌਰ 'ਤੇ ਹਰ ਯੂਜ਼ਰ ਕੋਲ ਦੋ ਸਿਮ ਕਾਰਡ ਹੁੰਦਾ ਹੈ, ਜਿਸ ਵਿਚ ਦੋਵੇਂ ਹੀ ਸਿਮ ਕੰਮ ਦੇ ਹੁੰਦੇ ਹਨ ਪਰ ਹਮੇਸ਼ਾ ਅਜਿਹਾ ਦੇਖਿਆ ਜਾਂਦਾ ਹੈ ਕਿ ਕਿਸੇ ਇਕ ਸਿਮ ਨੂੰ ਕਾਲਿੰਗ ਲਈ ਇਸਤੇਮਾਲ ਕੀਤਾ ਜਾਂਦਾ ਹੈ ਅਤੇ ਦੂਜੀ ਸਿਮ ਦੀ ਵਰਤੋਂ ਬੈਂਕਿੰਗ ਜਾਂ ਫਿਰ ਹੋ ਕੰਮਾਂ ਲਈ ਹੁੰਦੀ ਹੈ। ਅਜਿਹੇ 'ਚ ਸਾਨੂੰ ਦੋਵਾਂ ਸਿਮ ਨੂੰ ਚਾਲੂ ਰੱਖਣਾ ਪੈਂਦਾ ਹੈ। ਜੇਕਰ ਤੁਹਾਡੇ ਲਈ ਵੀ ਦੋਵਾਂ ਸਿਮ 'ਚ ਰਿਚਾਰਜ ਕਰਵਾਉਣਾ ਮੁਸ਼ਕਿਲ ਹੋ ਰਿਹਾ ਹੈ ਤਾਂ ਇਹ ਖਬਰ ਤੁਹਾਡੇ ਲਈ ਜ਼ਰੂਰੀ ਹੈ। 

ਇਹ ਵੀ ਪੜ੍ਹੋ– ਸਮਾਰਟਫੋਨ 'ਚ ਸੁਰੱਖਿਅਤ ਨਹੀਂ ਹੈ ਤੁਹਾਡਾ ਪਾਸਵਰਡ

ਜੇਕਰ ਤੁਸੀਂ ਵੀ ਸਿਮ ਚਾਲੂ ਰੱਖਣ ਲਈ ਕਿਸੇ ਸਸਤੇ ਰਿਚਾਰਜ ਪਲਾਨ ਦੀ ਭਾਲ 'ਚ ਹੋ ਤਾਂ ਤੁਹਾਨੂੰ ਇਕ ਖਾਸ ਪਲਾਨ ਬਾਰੇ ਦੱਸਣ ਜਾ ਰਹੇ ਹਾਂ। ਸਰਕਾਰੀ ਕੰਪਨੀ BSNL ਕਈ ਤਰ੍ਹਾਂ ਦੇ ਕਿਫਾਇਤੀ ਰਿਚਾਰਜ ਪਲਾਨ ਆਫਰ ਕਰਦੀ ਹੈ। ਕੰਪਨੀ ਵੱਲੋਂ ਇਕ ਅਜਿਹਾ ਸਸਤਾ ਪਲਾਨ ਆਫਰ ਕੀਤਾ ਜਾ ਰਿਹਾ ਹੈ ਜੋ ਟੈਲੀਕਾਮ ਕੰਪਨੀ ਏਅਰਟੈੱਲ, ਜੀਓ ਅਤੇ ਵੋਡਾਫੋਨ-ਆਈਡੀਆ ਨੂੰ ਵੀ ਟੱਕਰ ਦੇ ਸਕਦਾ ਹੈ ਪਰ ਸ਼ਾਇਦ ਹੀ ਤੁਸੀਂ ਇਸ ਬਾਰੇ ਜਾਣਦੇ ਹੋਵੋਗੇ। ਤਾਂ ਆਓ ਜਾਣਦੇ ਹਾਂ ਇਸ ਬਾਰੇ...

ਇਹ ਵੀ ਪੜ੍ਹੋ– ਹੁਣ ਵਟਸਐਪ 'ਤੇ ਚੈਟਿੰਗ ਦਾ ਮਜ਼ਾ ਹੋਵੇਗਾ ਦੁੱਗਣਾ, ਜਾਰੀ ਹੋਇਆ ਟੈਕਸਟ ਐਡੀਟਿੰਗ ਫੀਚਰ, ਇੰਝ ਕਰੇਗਾ ਕੰਮ

BSNL ਦਾ 22 ਰੁਪਏ ਵਾਲਾ ਪਲਾਨ

BSNL ਦੇ 22 ਰੁਪਏ ਵਾਲੇ ਵਾਲੇ ਪ੍ਰੀਪੇਡ ਪਲਾਨ ਦੇ ਨਾਲ 90 ਦਿਨ ਯਾਨੀ 3 ਮਹੀਨਿਆਂ ਦੀ ਮਿਆਦ ਮਿਲਦੀ ਹੈ। ਇਹ 90 ਦਿਨਾਂ ਦੀ ਮਿਆਦ ਵਾਲਾ ਸਭ ਤੋਂ ਸਸਤਾ ਰਿਚਾਰਜ ਪਲਾਨ ਹੈ। ਇਸ ਵਿਚ ਤੁਹਾਨੂੰ 30 ਪੈਸੇ ਪ੍ਰਤੀ ਮਿੰਟ ਦੇ ਹਿਸਾਬ ਨਾਲ ਲੋਕਲ ਅਤੇ ਐੱਸ.ਟੀ.ਡੀ. ਵੌਇਸ ਕਾਲਿੰਗ ਦੀ ਸੁਵਿਧਾ ਦਿੱਤੀ ਜਾਂਦੀ ਹੈ ਪਰ ਇਸ ਵਿਚ ਫ੍ਰੀ ਵੌਇਸ ਕਾਲਿੰਗ ਅਤੇ ਡਾਟਾ ਦਾ ਫਾਇਦਾ ਨਹੀਂ ਮਿਲਦਾ। 

ਹਾਲਾਂਕਿ, ਸਿਮ ਚਾਲੂ ਰੱਖਣ ਲਈ ਇਹ ਸਭ ਤੋਂ ਸਸਤਾ ਪਲਾਨ ਹੈ। ਇਸ ਪਲਾਨ ਰਾਹੀਂ ਤੁਹਾਡਾ ਮਹਿੰਗੇ ਰਿਚਾਰਜ ਤੋਂ ਛੁਟਕਾਰਾ ਮਿਲ ਜਾਵੇਗਾ। ਉਥੇ ਹੀ ਘੱਟ ਵਰਤੋਂ ਵਾਲੇ ਸਿਮ ਨੂੰ ਚਾਲੂ ਰੱਖਣ ਲਈ ਹਰ ਮਹੀਨੇ ਫਾਲਤੂ ਦੇ ਪੈਸੇ ਖਰਚ ਵੀ ਨਹੀਂ ਕਰਨੇ ਪੈਣਗੇ। 

ਇਹ ਵੀ ਪੜ੍ਹੋ– 15000 ਰੁਪਏ ਤੋਂ ਵੀ ਘੱਟ ਕੀਮਤ 'ਚ ਆਉਂਦੇ ਹਨ ਇਹ ਸ਼ਾਨਦਾਰ 5ਜੀ ਸਮਾਰਟਫੋਨ, ਜਾਣੋ ਹੋਰ ਵੀ ਖ਼ੂਬੀਆਂ


author

Rakesh

Content Editor

Related News