ਲਾਂਚ ਹੋਇਆ 6GB ਰੈਮ ਵਾਲਾ ਸਸਤਾ ਫੋਨ, ਮਿਲਣਗੇ ਦਮਦਾਰ ਫੀਚਰਜ਼

Thursday, Sep 04, 2025 - 06:23 PM (IST)

ਲਾਂਚ ਹੋਇਆ 6GB ਰੈਮ ਵਾਲਾ ਸਸਤਾ ਫੋਨ, ਮਿਲਣਗੇ ਦਮਦਾਰ ਫੀਚਰਜ਼

ਗੈਜੇਟ ਡੈਸਕ- ਜੇਕਰ ਤੁਸੀਂ ਵੀ ਘੱਟ ਕੀਮਤ 'ਚ ਸ਼ਾਨਦਾਰ ਫੀਚਰਜ਼ ਵਾਲਾ ਫੋਨ ਲੱਭ ਰਹੇ ਹੋ ਤਾਂ ਤੁਹਾਡੇ ਲਈ Lava Yuva Smart 2 ਨੂੰ ਲਾਂਚ ਕਰ ਦਿੱਤਾ ਗਿਆ ਹੈ। ਇਸ ਕਿਫਾਇਤੀ ਸਮਾਰਟਫੋਨ ਨੂੰ ਦੋ ਕਲਰ ਆਪਸ਼ਨ 'ਚ ਉਤਾਰਿਆ ਗਿਆ ਹੈ। ਖੂਬੀਆਂ ਦੀ ਗੱਲ ਕਰੀਏ ਤਾਂ ਇਹ ਫੋਨ ਆਕਟਾ ਕੋਰ ਪ੍ਰੋਸੈਸਰ, ਡਿਊਲ ਰੀਅਰ ਕੈਮਰਾ ਸੈੱਟਅਪ ਅਤੇ 5000mAh ਬੈਟਰੀ ਨਾਲ ਲੈਸ ਹੈ। ਇਸਤੋਂ ਇਲਾਵਾ ਸਕਿਓਰਿਟੀ ਲਈ ਤੁਹਾਨੂੰ ਫੋਨ ਦੇ ਪਾਵਰ ਬਟਨ 'ਚ ਫਿੰਗਰਪ੍ਰਿੰਟ ਮਿਲੇਗਾ, ਇੰਨਾ ਹੀ ਨਹੀਂ ਫੋਨ 'ਚ ਤੁਹਾਨੂੰ ਫੇਸਅਨਲੌਕ ਸਪੋਰਟ ਦਾ ਫਾਇਦਾ ਮਿਲੇਗਾ। 

ਕੀਮਤ

ਇਸ ਸਮਾਰਟਫੋਨ ਨੂੰ ਸਿੰਗਲ ਵੇਰੀਐਂਟ 'ਚ ਉਤਾਰਿਆ ਗਿਆ ਹੈ ਜੋ 3 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਨਾਲ ਆਉਂਦਾ ਹੈ, ਇਸ ਵੇਰੀਐਂਟ ਨੂੰ ਖਰੀਦਣ ਲਈ 6099 ਰੁਪਏ ਖਰਚ ਕਰਨੇ ਪੈਣਗੇ। ਕ੍ਰਿਸਟਲ ਬਲਿਊ ਅਤੇ ਕ੍ਰਿਸਟਲ ਗੋਲਡ ਰੰਗ 'ਚ ਉਤਾਰੇ ਗਏ ਇਸ ਫੋਨ ਦੀ ਉਪਲੱਬਧਤਾ ਨੂੰ ਲੈ ਕੇ ਫਿਲਹਾਲ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ। ਮੁਕਾਬਲੇ ਦੀ ਗੱਲ ਕਰੀਏ ਤਾਂ ਇਸ ਲਾਵਾ ਸਮਾਰਟਫੋਨ ਦੀ ਟੱਕਰ ਮੋਟੋਰੋਲਾ ਜੀ05, ਪੋਕੋ ਸੀ71, ਸੈਮਸੰਗ ਗਲੈਕਸੀ ਐੱਫ05 ਅਤੇ ਟੈਕਨੋ ਸਪਾਰਕ ਗੋ 2 ਵਰਗੇ ਸਮਾਰਟਫੋਨਾਂ ਨਾਲ ਹੋਵੇਗੀ। 

ਫੀਚਰਜ਼

ਆਪਰੇਟਿੰਗ ਸਿਸਟਮ ਅਤੇ ਡਿਸਪਲੇਅ : ਐਂਡਰਾਇਡ 15 ਗੋ ਐਡੀਸ਼ਨ 'ਤੇ ਕੰਮ ਕਰਨ ਵਾਲਾ ਇਹ ਲਾਵਾ ਸਮਾਰਟਫੋਨ 90 ਹਰਟਜ਼ ਰਿਫ੍ਰੈਸ਼ ਰੇਟ ਅਤੇ 6.5 ਇੰਚ ਦੀ ਐੱਚ.ਡੀ. ਪਲੱਸ ਰੈਜ਼ੋਲਿਊਸ਼ਨ ਦੇ ਨਾਲ ਆਉਂਦਾ ਹੈ। 

ਚਿਪਸੈੱਟ : ਸਪੀਡ ਅਤੇ ਮਲਟੀਟਾਸਕਿੰਗ ਲਈ ਇਸ ਫੋਨ 'ਚ ਆਕਟਾ ਕੋਰ ਯੂਨੀਸਾਕ 9863 ਏ ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। 

ਰੈਮ : ਫੋਨ 'ਚ ਉਂਝ ਤਾਂ 3 ਜੀ.ਬੀ. ਰੈਮ ਹੈ ਪਰ 3 ਜੀ.ਬੀ. ਵਰਚੁਅਲ ਰੈਮ ਦੀ  ਮਦਦ ਨਾਲ ਰੈਮ ਨੂੰ 6 ਜੀ.ਬੀ. ਤਕ ਵਧਾਇਆ ਜਾ ਸਕਦਾ ਹੈ। 

ਕੈਮਰਾ ਸੈੱਟਅਪ : ਫੋਨ 'ਚ 13 ਮੈਗਾਪਿਕਸਲ ਦਾ ਏਆਈ ਡਿਊਲ ਰੀਅਰ ਕੈਮਰਾ ਸੈਟਅਪ ਅਤੇ ਐੱਲ.ਈ.ਡੀ. ਫਲੈਸ਼ ਦਿੱਤੀ ਗਈ ਹੈ। ਉਥੇ ਹੀ ਫਰੰਟ 'ਚ ਸੈਲਫੀ ਲਈ 5 ਮੈਗਾਪਿਕਸਲ ਦਾ ਕੈਮਰਾ ਸੈਂਸਰ ਮਿਲੇਗਾ। 

ਬੈਟਰੀ : 10 ਵਾਟ ਵਾਇਰਡ ਚਾਰਜਰ ਸਪੋਰਟ ਦੇ ਨਾਲ 5000mAh ਬੈਟਰੀ ਫੋਨ 'ਚ ਦਿੱਤੀ ਗਈ ਹੈ। 


author

Rakesh

Content Editor

Related News