ਸੈਮਸੰਗ ਨੇ ਲਾਂਚ ਕੀਤਾ ਸਮਾਰਟਫੋਨ Galaxy A17 5G
Wednesday, Sep 03, 2025 - 02:44 AM (IST)

ਨਵੀਂ ਦਿੱਲੀ - ਸੈਮਸੰਗ, ਭਾਰਤ ਦੇ ਸਭ ਤੋਂ ਵੱਡੇ ਇਲੈਕਟ੍ਰਾਨਿਕਸ ਬ੍ਰਾਂਡ ਨੇ ਆਪਣਾ ਸਭ ਤੋਂ ਕਿਫਾਇਤੀ ਗਲੈਕਸੀ ਏ ਸੀਰੀਜ਼ ਏ. ਆਈ. ਸਮਾਰਟਫੋਨ ਗਲੈਕਸੀ ਏ17 5ਜੀ ਲਾਂਚ ਕੀਤਾ। ਇਹ 7.5 ਐੱਮ. ਐੱਮ. ਪਤਲਾ ਅਤੇ ਆਪਣੇ ਸੈਗਮੈਂਟ ਦਾ ਸਭ ਤੋਂ ਸਲਕੀ ਫੋਨ ਹੈ। ਇਸ ਦਾ ਭਾਰ ਸਿਰਫ 192 ਗ੍ਰਾਮ ਹੈ, ਜਿਸ ਨਾਲ ਇਸ ਨੂੰ ਫੜਨਾ ਅਤੇ ਇਸਤੇਮਾਲ ਕਰਨਾ ਆਸਾਨ ਹੈ। ਗਲੈਕਸੀ ਏ17 5ਜੀ, ਗਲੈਕਸੀ A16 5ਜੀ ਦੀ ਸਫਲਤਾ ਨੂੰ ਅੱਗੇ ਵਧਾਉਂਦਾ ਹੈ, ਜੋ ਭਾਰਤ ’ਚ ਸੈਮਸੰਗ ਦੇ ਸਭ ਤੋਂ ਵਧ ਵਿਕਣ ਵਾਲੇ ਸਮਾਰਟ ਫੋਨਜ਼ ’ਚੋਂ ਇਕ ਹੈ।
ਗਲੈਕਸੀ ਏ17 5ਜੀ ਨੇ ਭਾਰਤ ’ਚ ਵੱਧ ਤੋਂ ਵੱਧ ਦਰਸ਼ਕਾਂ ਲਈ ਫਲੈਗਸ਼ਿਪ ਇਨੋਵੇਸ਼ਨ ਲਿਆਉਣ ਦੀ ਗਲੈਕਸੀ ਏ ਸੀਰੀਜ਼ ਦੀ ਵਿਰਾਸਤ ਨੂੰ ਅੱਗੇ ਵਧਾਇਆ ਹੈ। ਗਲੈਕਸੀ ਏ17 5ਜੀ ’ਚ ਸੈਗਮੈਂਟ ਦੇ ਸੱਭ ਤੋਂ ਬਿਹਤਰ ਏ. ਆਈ. ਫੀਚਰਜ਼, ਡਿਸਪਲੇਅ, ਕੈਮਰਾ, ਸੁਰੱਖਿਆ ਫੀਚਰਜ਼, ਕਾਲਿੰਗ ਐਕਸਪੀਰੀਅੰਸ ਅਤੇ ਓ. ਐੱਸ. ਅਪਗ੍ਰੇਡਸ ਹਨ, ਜੋ ਇਸ ਨੂੰ ਤਿਉਹਾਰੀ ਸੀਜ਼ਨ ਲਈ ਸੈਮਸੰਗ ਦੇ ਸਭ ਤੋਂ ਵਧੀਆ ਆਫਰਜ਼ ’ਚੋਂ ’ਕ ਬਣਾਉਂਦੇ ਹਨ।