ਸਿਰਫ਼ 1 ਰੁਪਏ ''ਚ ਮਿਲ ਰਿਹੈ 4999 ਰੁਪਏ ਵਾਲਾ Recharge Plan!
Saturday, Aug 23, 2025 - 12:40 PM (IST)

ਗੈਜੇਟ ਡੈਸਕ- ਜੇ ਤੁਸੀਂ Vodafone Idea (VI) ਦੇ ਯੂਜ਼ਰ ਹੋ ਤਾਂ ਤੁਹਾਡੇ ਲਈ ਵੱਡੀ ਖੁਸ਼ਖਬਰੀ ਹੈ। ਕੰਪਨੀ ਨੇ ਆਪਣੇ ਯੂਜ਼ਰਸ ਲਈ ਇਕ ਖ਼ਾਸ ਆਫ਼ਰ ਲਾਂਚ ਕੀਤੀ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਵੇਗਾ। VI ਸਿਰਫ਼ 1 ਰੁਪਏ 'ਚ 4999 ਰੁਪਏ ਦਾ ਰੀਚਾਰਜ ਪਲਾਨ ਦੇ ਰਹੀ ਹੈ। ਇਹ ਆਫ਼ਰ ਸੀਮਿਤ ਸਮੇਂ ਲਈ ਹੈ ਅਤੇ ਯੂਜ਼ਰਜ਼ ਇਸ ਦਾ ਲਾਭ 31 ਅਗਸਤ ਤੱਕ ਲੈ ਸਕਦੇ ਹਨ।
VI Games ਦਾ ਖ਼ਾਸ ਐਡੀਸ਼ਨ
ਕੰਪਨੀ ਨੇ ਆਪਣੇ ਕਲਾਉਡ ਗੇਮਿੰਗ ਪਲੇਟਫਾਰਮ VI Games ‘ਤੇ Galaxy Shooters Freedom Fest Edition ਲਾਂਚ ਕੀਤਾ ਹੈ। ਇਸ 'ਚ ਹਿੱਸਾ ਲੈਣ ਵਾਲੇ ਯੂਜ਼ਰਸ ਨੂੰ ਇਨਾਮ ਜਿੱਤਣ ਦਾ ਮੌਕਾ ਮਿਲੇਗਾ। ਇਨਾਮ ਜਿੱਤਣ ਵਾਲੇ ਯੂਜ਼ਰਸ ਨੂੰ ਸਿਰਫ਼ 1 ਰੁਪਏ 'ਚ ਵੱਡੇ ਰੀਚਾਰਜ ਪਲਾਨ ਅਤੇ ਡਾਟਾ ਪੈਕ ਮਿਲਣਗੇ।
ਇਹ ਵੀ ਪੜ੍ਹੋ : ਆਖ਼ਿਰ ਗੁਲਾਬੀ ਰੰਗ ਦੇ ਕਾਗਜ਼ 'ਚ ਹੀ ਕਿਉਂ ਲਪੇਟੇ ਜਾਂਦੇ ਹਨ ਸੋਨੇ-ਚਾਂਦੀ ਦੇ ਗਹਿਣੇ ?
ਕੀ-ਕੀ ਇਨਾਮ ਮਿਲਣਗੇ?
- ਸਿਰਫ਼ 1 ਰੁਪਏ 'ਚ 4999 ਰੁਪਏ ਦਾ ਐਨੁਅਲ ਰੀਚਾਰਜ ਪਲਾਨ
- 1 ਰੁਪਏ 'ਚ 50GB ਡਾਟਾ ਪੈਕ
- 1 ਰੁਪਏ 'ਚ VI Movies & TV ਸੁਪਰ ਸਬਸਕ੍ਰਿਪਸ਼ਨ (10GB ਡਾਟਾ + 19 OTT ਪਲੇਟਫਾਰਮ, ਜਿਵੇਂ ਕਿ Zee5 ਅਤੇ SonyLiv)
- 50 ਰੁਪਏ ਦੇ ਗਿਫ਼ਟ ਵਾਊਚਰ
- ਕੰਪਨੀ ਅਨੁਸਾਰ, Winners ਦੀ ਲਿਸਟ VI ਐਪ 'ਤੇ ਜਾਰੀ ਕੀਤੀ ਜਾਵੇਗੀ ਅਤੇ ਜਿੱਤਣ ਵਾਲਿਆਂ ਨੂੰ SMS ਰਾਹੀਂ ਲਿੰਕ ਭੇਜਿਆ ਜਾਵੇਗਾ, ਜਿਸ ਨਾਲ ਉਹ ਆਪਣਾ ਇਨਾਮ ਕਲੇਮ ਕਰ ਸਕਣਗੇ।
ਇਹ ਵੀ ਪੜ੍ਹੋ : ਅਚਾਨਕ ਬਦਲ ਗਿਆ ਫ਼ੋਨ ਦਾ Caller App, ਯੂਜ਼ਰਸ ਨੂੰ ਨਹੀਂ ਆਇਆ ਪਸੰਦ, ਹੋ ਰਹੇ ਪਰੇਸ਼ਾਨ
4999 ਰੁਪਏ ਦੇ ਪਲਾਨ ਦੀਆਂ ਖ਼ਾਸੀਆਤਾਂ
- VI ਦਾ 4999 ਰੁਪਏ ਵਾਲਾ ਪਲਾਨ ਟੈਲੀਕੌਮ ਇੰਡਸਟਰੀ ਦਾ ਸਭ ਤੋਂ ਮਹਿੰਗਾ ਰੀਚਾਰਜ ਪਲਾਨ ਹੈ। ਇਹ 365 ਦਿਨਾਂ ਦੀ ਵੈਲਿਡਿਟੀ ਨਾਲ ਆਉਂਦਾ ਹੈ।
- ਅਨਲਿਮਿਟਡ ਕਾਲਿੰਗ
- ਰੋਜ਼ਾਨਾ 100 SMS
- ਹਰ ਰੋਜ਼ 2GB ਡਾਟਾ
- 365 ਦਿਨਾਂ ਲਈ VI Movies & TV ਸਬਸਕ੍ਰਿਪਸ਼ਨ (16 OTT ਪਲੇਟਫਾਰਮ ਐਕਸੈਸ ਨਾਲ)
- 1 ਸਾਲ ਦਾ Amazon Prime ਸਬਸਕ੍ਰਿਪਸ਼ਨ
- Half-Day ਅਨਲਿਮਿਟਡ ਡਾਟਾ
- Weekend ਡਾਟਾ ਰੋਲ ਓਵਰ
- Data Delight ਆਫ਼ਰ
- ਕਈ ਸਰਕਲਜ਼ 'ਚ ਅਨਲਿਮਿਟਡ 5G ਡਾਟਾ
ਇਹ ਵੀ ਪੜ੍ਹੋ : ਸਰਦੀ-ਜ਼ੁਕਾਮ ਦੀ ਲੈਣ ਗਿਆ ਸੀ ਦਵਾਈ, ਡਾਕਟਰ ਨੇ ਲਾ'ਤਾ ਰੇਬਿਜ਼ ਦਾ ਟੀਕਾ
ਗੇਮਿੰਗ ਦੇ ਸ਼ੌਕੀਨਾਂ ਲਈ ਖ਼ਾਸ ਤੋਹਫ਼ਾ
VI Games 'ਤੇ ਯੂਜ਼ਰਜ਼ ਨੂੰ ਕਈ ਕੈਟੇਗਰੀਆਂ ਦੇ ਕੈਜ਼ੂਅਲ ਅਤੇ ਪ੍ਰੀਮੀਅਮ ਗੇਮ ਖੇਡਣ ਦਾ ਮੌਕਾ ਮਿਲਦਾ ਹੈ। ਇਸ 'ਚ ਐਕਸ਼ਨ, ਆਰਕੇਡ, ਪਜ਼ਲ ਅਤੇ ਸਟ੍ਰੈਟੇਜੀ ਵਰਗੇ ਗੇਮ ਸ਼ਾਮਲ ਹਨ। ਹੁਣ ਇਸ ਨਵੇਂ ਫੈਸਟਿਵ ਐਡੀਸ਼ਨ ਨਾਲ ਨਾ ਸਿਰਫ਼ ਗੇਮਿੰਗ ਦਾ ਮਜ਼ਾ ਵੱਧੇਗਾ, ਬਲਕਿ ਜਿੱਤਣ ‘ਤੇ ਵੱਡੇ ਰੀਚਾਰਜ ਅਤੇ ਡਾਟਾ ਪੈਕ ਵੀ ਮਿਲਣਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8