ਅਨਲਿਮਟਿਡ ਇੰਟਰਨੈੱਟ ਅਤੇ ਚੈਟਿੰਗ ਲਈ ਲਾਂਚ ਹੋਈ ChatSim 2
Saturday, Feb 24, 2018 - 12:41 PM (IST)

ਜਲੰਧਰ- ਸਿਮ ਕਾਰਡ ਮੁਹੱਈਆ ਕਰਾਉਣ ਵਾਲੀ ਕੰਪਨੀ ਚੈਟ ਸਿਮ ਨੇ ਵੀਰਵਾਰ ਨੂੰ ਇਟਲੀ 'ਚ ਆਪਣੀ ChatSim 2 ਲਾਂਚ ਕਰ ਦਿੱਤੀ ਹੈ। ਕੰਪਨੀ ਨੇ ਇਸ ਚੈਟ ਸਿਮ ਨੂੰ ਲਾਂਚ ਕਰਦੇ ਹੋਏ ਕਿਹਾ ਹੈ ਕਿ ਇਸ ਦੇ ਰਾਹੀਂ ਯੂਜ਼ਰਸ ਫ੍ਰੀ 'ਚ ਅਨਲਿਮਟਿਡ ਇੰਟਰਨੈੱਟ ਅਤੇ ਚੈਟਿੰਗ ਦਾ ਫਾਇਦਾ ਲੈ ਸਕਦੇ ਹਨ। ਕੰਪਨੀ ਇਸ ਨੂੰ 26 ਫਰਵਰੀ ਤੋਂ ਇਕ ਮਾਰਚ ਤੱਕ ਬਾਰਸੀਲੋਨਾ 'ਚ ਸ਼ੁਰੂ ਮੋਬਾਇਲ ਕਾਂਗਰੇਸ 2018 ਈਵੈਂਟ 'ਚ ਪੇਸ਼ ਕਰੇਗੀ। ਚੈਟ ਸਿਮ ਕੰਪਨੀ ਆਪਣੇ ਯੂਜ਼ਰਸ ਲਈ ਪਹਿਲਾਂ ਵੀ ਚੈਟਸਿਮ ਪੇਸ਼ ਕਰ ਚੁੱਕੀ ਹੈ। ਦੱਸ ਦੱਈਏ ਕਿ ਚੈਟਸਿਮ 2 ਵਾਟਸਐਪ, ਫੇਸਬੁੱਕ ਮੈਸੇਂਜ਼ਰ, ਵੀ ਚੈਟ, ਟੈਲੀਗ੍ਰਾਮ ਅਤੇ ਹਾਈਕ ਜਿਹੇ ਮਸ਼ਹੂਰ ਐਪਸ ਨੂੰ ਸਪੋਰਟ ਕਰੇਗੀ।
ਕੰਪਨੀ ਨੇ ਚੈਟਸਿਮ 2 ਨੂੰ ਲਾਂਚ ਕਰਦੇ ਹੋਏ ਦੱਸਿਆ ਹੈ ਕਿ ਇਹ ਅਨਲਿਮਟਿਡ ਪੈਕਸ ਜ਼ੀਰੋ ਰੇਟਿੰਗ ਕੰਸੈਪਟ 'ਤੇ ਚੱਲੇਗੀ, ਜਿਸ 'ਚ ਯੂਜ਼ਰਸ ਵਟਸਐਪ, ਫੇਸਬੁੱਕ ਮੈਸੇਂਜ਼ਰ, ਵੀ ਚੈਟ, ਟੈਲੀਗ੍ਰਾਮ, ਲਾਈਨ ਅਤੇ ਹਾਈਕ ਜਿਹੇ ਐਪਸ 'ਤੇ ਅਨਲਿਮਟਿਡ ਚੈਟਿੰਗ ਕਰ ਸਕਣਗੇ। ਇਸ ਸਿਮ ਦੀ ਵਰਤੋਂ ਨਾ ਸਿਰਫ ਐਂਡ੍ਰਾਇਡ ਯੂਜ਼ਰਸ ਸਗੋਂ ਆਈਫੋਨ ਆਪਰੇਟਿੰਗ ਸਿਸਟਮ ਅਤੇ ਵਿੰਡੋ ਫੋਨ ਅਤੇ ਟੈਬਲੇਟ ਯੂਜ਼ਰਸ ਵੀ ਕਰ ਸਕਣਗੇ। ਚੈਟਸਿਮ ਕੰਪਨੀ ਦੇ ਐਨੁਅਲ ਪਲਾਨ 'ਚ 165 ਤੋਂ ਜ਼ਿਆਦਾ ਦੇਸ਼ਾਂ 'ਚ ਮੌਜੂਦ ਯੂਜ਼ਰਸ ਬਿਨਾ ਇੰਟਰਨੈੱਟ ਦੇ ਅਨਲਿਮਟਿਡ ਚੈਟਿੰਗ ਅਤੇ ਇੰਟਰਨੈੱਟ ਦਾ ਫਾਇਦਾ ਚੁੱਕ ਸਕਦੇ ਹਨ। ਕੰਪਨੀ ਮੁਤਾਬਕ ਚੈਟ ਸਿਮ 2 ਦੁਨੀਆਭਰ ਦੇ ਤਕਰੀਬਨ 250 ਟੈਲੀਕਾਮ ਆਪਰੇਟਰਸ ਦੇ ਨਾਲ ਕੰਮ ਕਰੇਗੀ।
ਫਿਲਹਾਲ ਕੰਪਨੀ ਨੇ ਇਸ ਦੀ ਕੀਮਤ ਬਾਰੇ 'ਚ ਜਾਣਕਾਰੀ ਨਹੀਂ ਦਿੱਤੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਮੋਬਾਇਲ ਵਰਲਡ ਕਾਂਗਰੇਸ 2018 ਈਵੈਂਟ 'ਚ ਇਸ ਦੇ ਹੋਰ ਫੀਚਰਸ ਅਤੇ ਕੀਮਤ ਦੀ ਜਾਣਕਾਰੀ ਮਿਲੇਗੀ। ਦੱਸ ਦੱਈਏ ਕਿ ਪਹਿਲਾਂ ਲਾਂਚ ਚੈਟਸਿਮ 'ਚ ਕੁਝ ਕਮੀਆ ਸਨ। ਉਸ 'ਚ ਯੂਜ਼ਰਸ ਨੂੰ ਇਸ 'ਚ ਫੋਟੋ, ਵੀਡੀਓ ਭੇਜਣ ਅਤੇ ਵਾਈਸ ਕਾਲਿੰਗ ਕਰਨ ਲਈ ਕੁਝ ਮਲਟੀਮੀਡੀਆ ਕ੍ਰੇਡਿਟਸ ਖਰੀਦਣੇ ਪੈਂਦੇ ਸਨ। ਕੰਪਨੀ ਦਾ ਕਹਿਣਾ ਹੈ ਕਿ ਚੈਟਸਿਮ 2 ਦੀ ਵਰਤੋਂ ਯੂਜ਼ਰਸ ਜੇ ਬੇਸਿਕ ਪਲਾਨ 'ਤੇ ਇੰਟਰਨੈੱਟ, ਚੈਟਿੰਗ ਅਤੇ ਵੀਡੀਓ ਕਾਲਿੰਗ ਯੂਜ਼ ਕੀਤੀ ਜਾ ਸਕੇਗੀ।
ਕਿਸ ਤਰ੍ਹਾਂ ਕਰਦੀ ਹੈ ਕੰਮ ਚੈਟਸਿਮ -
ਚੈਟਸਿਮ ਕੋਈ ਐਪ ਨਹੀਂ ਹੁੰਦੀ ਹੈ, ਇਹ ਇਕ ਸਿਮ ਕਾਰਡ ਹੁੰਦਾ ਹੈ, ਜੋ ਬਾਕੀ ਆਮ ਸਿਮ ਦੀ ਤਰ੍ਹਾਂ ਹੀ ਦਿਖਦੀ ਹੈ। ਇਸ ਨੂੰ ਫੋਨ 'ਚ ਪਾ ਕੇ ਯੂਜ਼ਰਸ ਬਿਨਾ ਕਨੈਕਸ਼ਨ ਦੇ ਵੀ ਇੰਟਰਨੈੱਟ ਐਕਸੈਸ ਕਰ ਸਕਦੇ ਹਨ ਅਤੇ ਐਪਸ ਦੀ ਵਰਤੋਂ ਕਰ ਸਕਦੇ ਹਨ।