OpenAI ਨੇ ਲਾਂਚ ਕੀਤਾ GPT-4 Turbo, ਰੀਅਲ ਟਾਈਮ ''ਚ ਦੇਵੇਗਾ ਈਵੈਂਟ ਦੀ ਜਾਣਕਾਰੀ
Tuesday, Nov 07, 2023 - 04:43 PM (IST)
ਗੈਜੇਟ ਡੈਸਕ- ਚੈਟਜੀਪੀਟੀ ਹੁਣ ਨਵੀਆਂ ਅਤੇ ਰੀਅਲ ਟਾਈਮ ਜਾਣਕਾਰੀਆਂ ਦੇ ਨਾਲ ਅਪਗ੍ਰੇਡ ਹੋ ਗਿਆ ਹੈ। ਚੈਟਜੀਪੀਟੀ ਦਾ ਨਵਾਂ ਵਰਜ਼ਨ GPT-4 Turbo ਲਾਂਚ ਹੋ ਗਿਆ ਹੈ ਜਿਸਨੂੰ ਲੈ ਕੇ ਕੰਪਨੀ ਨੇ ਕਿਹਾ ਹੈ ਕਿ ਇਹ ਚੈਟਜੀਪੀਟੀ ਦਾ ਸਭ ਤੋਂ ਐਡਵਾਂਸ ਵਰਜ਼ਨ ਹੈ ਅਤੇ ਇਹ ਰੀਅਲ ਟਾਈਮ 'ਚ ਅਪ-ਟੂ-ਡੇਟ ਸਹੀ ਜਾਣਕਾਰੀ ਦੇਵੇਗਾ। ਇਸਦਾ ਐਲਾਨ ਓਪਨ ਏ.ਆਈ. ਦੇ ਸੀ.ਈ.ਓ. ਸੈਮ ਅਲਟਮੈਨ ਨੇ ਆਪਣੀ ਪਹਿਲੀ ਡਿਵੈਲਪਰ ਕਾਨਫਰੰਸ 'ਚ ਕੀਤਾ ਹੈ।
ਚੈਟਜੀਪੀਟੀ ਨੂੰ ਪਿਛਲੇ ਸਾਲ ਨਵੰਬਰ 'ਚ ਲਾਂਚ ਕੀਤਾ ਗਿਆ ਸੀ ਅਤੇ ਇਸ ਕੋਲ ਅਜੇ ਤਕ ਸਤੰਬਰ 2021 ਤਕ ਹੀ ਜਾਣਕਾਰੀ ਸੀ ਪਰ ਹੁਣ ਇਹ ਅਪਗ੍ਰੇਡ ਹੋ ਗਿਆ ਹੈ। ਸੈਮ ਅਲਟਮੈਨ ਮੁਤਾਬਕ, ਚੈਟਜੀਪੀਟੀ ਹੁਣ ਅਪ੍ਰੈਲ 2023 ਤਕ ਦੀ ਜਾਣਕਾਰੀ ਦੇਵੇਗਾ।
GPT-4 Turbo ਕਿਸੇ ਇਮੇਜ ਨੂੰ ਐਨਾਲਾਈਜ਼ ਕਰਕੇ ਵੀ ਉਸ ਬਾਰੇ ਪੂਰੀ ਜਾਣਕਾਰੀ ਦੇ ਸਕਦਾ ਹੈ। ਇਸਤੋਂ ਇਲਾਵਾ ਹੁਣ ਇਹ 300 ਪੇਜ 'ਚ ਤੁਹਾਡੇ ਸਵਾਲਾਂ ਦੇ ਜਵਾਬ ਦੇ ਸਕਦਾ ਹੈ, ਹਾਲਾਂਕਿ ਫਿਲਹਾਲ ਇਹ ਡਿਵੈਲਪਰਜ਼ ਪ੍ਰੀਵਿਊ ਲਈ ਹੀ ਉਪਲੱਬਧ ਹੈ ਪਰ ਜਲਦੀ ਹੀ ਇਸਨੂੰ ਸਾਰਿਆਂ ਲਈ ਜਾਰੀ ਕੀਤਾ ਜਾਵੇਗਾ। ਦੱਸ ਦੇਈਏ ਕਿ GPT-4 Turbo ਸਿਰਫ ਪਲੱਸ ਯੂਜ਼ਰਜ਼ ਲਈ ਹੋਵੇਗਾ ਯਾਨੀ ਇਸਨੂੰ ਪੈਸੇ ਦੇਣ ਤੋਂ ਬਾਅਦ ਹੀ ਐਕਸੈਸ ਕੀਤਾ ਜਾ ਸਕੇਗਾ।
ਗੂਗਲ ਬਾਰਡ ਅਤੇ ਮਾਈਕ੍ਰੋਸਾਫਟ ਬਿੰਜ ਨਾਲ ਹੋਵੇਗਾ ਮੁਕਾਬਲਾ
ਚੈਟਜੀਪੀਟੀ ਨੇ ਰੀਅਲ ਟਾਈਮ ਅਪਡੇਟ ਦਾ ਅਪਡੇਟ ਕਾਫੀ ਦੇਰ ਤੋਂ ਜਾਰੀ ਕੀਤਾ ਹੈ। ਚੈਟਜੀਪੀਟੀ ਦੇ ਮੁਕਾਬਲੇਬਾਜ਼ ਚੈਟ ਟੂਲ ਗੂਗਲ ਬਾਰਡ ਅਤੇ ਮਾਈਕ੍ਰੋਸਾਫਟ ਬਿੰਜ ਪਹਿਲਾਂ ਤੋਂ ਹੀ ਰੀਅਲ ਟਾਈਮ 'ਚ ਸਵਾਲਾਂ ਦੇ ਜਵਾਬ ਦੇ ਰਹੇ ਹਨ, ਹਾਲਾਂਕਿ ਚੈਟਜੀਪੀਟੀ ਇਨ੍ਹਾਂ ਦੋਵਾਂ ਦੇ ਮੁਕਾਬਲੇ ਕਾਫੀ ਲੋਕਪ੍ਰਸਿੱਧ ਹੈ ਪਰ ਰੀਅਲ ਟਾਈਮ 'ਚ ਸਵਾਲਾਂ ਦੇ ਜਵਾਬ ਨਾ ਦੇ ਪਾਉਣਾ ਇਸਦੀ ਸਭ ਤੋਂ ਵੱਡੀ ਕਮੀਂ ਸੀ ਅਤੇ ਹੁਣ ਕੰਪਨੀ ਨੇ ਇਸਨੂੰ ਦੂਰ ਕਰ ਦਿੱਤਾ ਹੈ।