Jio ਦੀ ਫ੍ਰੀ ਸਰਵਿਸ ''ਤੇ Airtel ਨੂੰ ਹੈ ਇਤਰਾਜ਼, TRAI ਦੇ ਫੈਸਲੇ ਨੂੰ ਦਿੱਤੀ ਚੁਣੌਤੀ
Saturday, Dec 24, 2016 - 10:09 AM (IST)

ਜਲੰਧਰ- ਭਾਰਤੀ ਏਅਰਟੈੱਲ ਨੇ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਜਿਓ ਨੂੰ ਨਿਰਧਾਰਿਤ 90 ਦਿਨ ਤੋਂ ਬਾਅਦ ਵੀ ਫ੍ਰੀ ਪੇਸ਼ਕਸ਼ ਨੂੰ ਜਾਰੀ ਰੱਖਣ ਦੀ ਅਨੁਮਤੀ ਦੇਣ ਦੇ ਟ੍ਰਾਈ ਦੇ ਫੈਸਲੇ ਦੇ ਖਿਲਾਫ ਦੂਰਸੰਚਾਰ ਵਿਵਾਦ ਟ੍ਰਿਬਿਊਨਲ ਟੀ. ਡੀ. ਸੈੱਟ ਦੇ ਖਿਲਾਫ ਅਪੀਲ ਕੀਤੀ। ਕੰਪਨੀ ਨੇ ਦੋਸ਼ ਲਾਇਆ ਹੈ ਕਿ ਰੈਗੂਲੇਟਰੀ ਉਲੰਘਣ ਨੂੰ ਲੈ ਕੇ ''ਮੂਕ ਦਰਸ਼ਕ'' ਬਣਿਆ ਹੋਇਆ ਹੈ।
ਦੂਰਸੰਚਾਰ ਵਿਵਾਦ ਨਿਪਟਾਉਣ ਅਤੇ ਟ੍ਰਿਬਿਊਨਲ (ਡੀ. ਡੀ. ਸੈੱਟ) ਦੇ ਅੱਗੇ 25 ਪੰਨਿਆਂ ਦੀ ਆਪਣੀ ਅਪੀਲ ''ਚ ਏਅਰਟੈੱਲ ਨੇ ਟ੍ਰਾਈ ਨੂੰ ਇਹ ਯਕੀਨ ਕਰਨ ''ਤੇ ਨਿਰਦੇਸ਼ ਦੇਣ ਦੀ ਬੇਨਤੀ ਕੀਤੀ ਹੈ ਕਿ ਜਿਓ 31 ਦਸੰਬਰ ਤੋਂ ਬਾਅਦ ਫ੍ਰੀ ਵਾਇਸ ਅਤੇ ਡਾਟਾ ਯੋਜਨਾ ਉਪਲੱਬਧ ਨਹੀਂ ਕਰਾ ਸਕੇ। ਕੰਪਨੀ ਨੇ ਦੋਸ਼ ਲਾਇਆ ਹੈ ਕਿ ਟ੍ਰਾਈ ਦੀ ਕੀਮਤ ਦੇ ਆਦੇਸ਼ ਦਾ ਮਾਰਚ 2016 ਤੋਂ ਲਗਾਤਾਰ ਉਲੰਘਣ ਹੋ ਰਿਹਾ ਹੈ ਅਤੇ ਇਸ ਨਾਲ ਉਸ ਨੂੰ ਨੁਕਸਾਨ ਹੋ ਰਿਹਾ ਹੈ ਅਤੇ ਉਸ ਦੇ ਨੈੱਟਵਰਕ ''ਤ ਅਸਰ ਪੈ ਰਿਹਾ ਹੈ ਕਿਉਂਕਿ ਜਿਓ ਦੀ ਫ੍ਰੀ ਕਾਲ ਦੇ ਕਾਰਨ ਕਾਲ ਦੀ ਸੰਖਿਆ ਕਾਫੀ ਵੱਧ ਗਈ ਹੈ।