CES 2017 : ਸਟਾਈਲਿਸ਼ ਪੈੱਨ ਦੇ ਨਾਲ ਲਾਂਚ ਹੋਇਆ LG Stylo 3 ਸਮਰਾਟਫੋਨ

Thursday, Jan 05, 2017 - 02:33 PM (IST)

CES 2017 : ਸਟਾਈਲਿਸ਼ ਪੈੱਨ ਦੇ ਨਾਲ ਲਾਂਚ ਹੋਇਆ LG Stylo 3 ਸਮਰਾਟਫੋਨ
ਜਲੰਧਰ- ਸਾਊਥ ਕੋਰੀਆ ਦੀ ਮਲਟੀਨੈਸ਼ਨਲ ਇਲੈਕਟ੍ਰੋਨਿਕਸ ਕੰਪਨੀ ਐੱਲ.ਜੀ. ਨੇ ਸੀ.ਈ.ਐੱਸ. 2017 ਸ਼ੋਅ ''ਚ ਨਵੇਂ ਸਮਾਰਟਫੋਨ LG Stylo 3 ਨੂੰ ਲਾਂਚ ਕੀਤਾ ਹੈ। ਐੱਲ.ਜੀ. ਦਾ ਇਹ ਸਮਾਰਟਫੋਨ ਸਟਾਈਲਿਸ਼ ਪੈੱਨ ਦੇ ਨਾਲ ਆਉਂਦਾ ਹੈ ਅਤੇ ਇਹ ਪੁਰਾਣੇ Stylo ਦਾ ਅਪਗ੍ਰੇਡ ਹੈ। ਤੁਹਾਨੂੰ ਦੱਸ ਦਈਏ ਕਿ ਕੰਪਨੀ ਨੇ ਅਜੇ ਇਸ ਸਮਾਰਟਫੋਨ ਦੀ ਕੀਮਤ ਅਤੇ ਉਪਲੱਬਧਤਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। 
ਐੱਲ.ਜੀ. LG Stylo ੩ ਦੇ ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ ''ਚ 5.7-ਇੰਚ ਦੀ ਐੱਚ.ਡੀ. ਡਿਸਪਲੇ ਦਿੱਤੀ ਗਈ ਹੈ। ਇਸ ਵਿਚ 1.5 ਗੀਗਾਹਰਟਜ਼ ਆਕਟਾ-ਕੋਰ ਪ੍ਰੋਸੈਸਰ ਕੋਰਟੈਕਸ-153 ਸੀ.ਪੀ.ਯੂ. ਕੋਰ ਦੇ ਨਾਲ ਮੌਜੂਦ ਹੈ। Stylo 3 ਸਮਾਰਟਫੋਨ ''ਚ 3ਜੀ.ਬੀ. ਰੈਮ ਅਤੇ 16ਜੀ.ਬੀ. ਦੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਐਂਡਰਾਇਡ 7.0 ''ਤੇ ਚੱਲਣ ਵਾਲਾ ਇਹ ਸਮਾਰਟਫੋਨ 4ਜੀ ਐੱਲ.ਟੀ.ਈ. ਨੂੰ ਸਪੋਰਟ ਕਰਦਾ ਹੈ। 
ਫੋਟੋਗ੍ਰਾਫੀ ਲਈ ਇਸ ਸਮਾਰਟਫੋਨ ''ਚ 13 ਮੈਗਾਪਿਕਸਲ ਦਾ ਰਿਅਰ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਲੱਗਾ ਹੈ। ਫੋਨ ਦੇ ਬੈਕ ''ਚ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ ਵਿਚ 3200 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।

Related News