CES 2017 : ਇੰਟੈਲ ਨੇ ਪੇਸ਼ ਕੀਤਾ ਕ੍ਰੈਡਿਟ ਕਾਰਡ ਦੇ ਆਕਾਰ ਦਾ ਕੰਪਿਊਟਰ ਕਾਰਡ

01/08/2017 5:09:01 PM

ਜਲੰਧਰ- ਅਮਰੀਕਾ (ਲਾਸ ਵੇਗਾਸ) ''ਚ ਆਯੋਜਿਤ ਸੀ.ਈ.ਐੱਸ. 2017 ''ਚ ਅਮਰੀਕੀ ਟੈਕਨਾਲੋਜੀ ਕੰਪਨੀ ਇੰਟੈਲ ਨੇ ਮਿੰਨੀ ਪਾਕੇਟ ਸਾਈਜ਼ ਕੰਪਿਊਟਰ (ਕੰਪਿਊਟਰ ਕਾਰਡ) ਪੇਸ਼ ਕੀਤਾ ਹੈ ਜਿਸ ਦਾ ਸਾਈਜ਼ ਛੋਟੇ ਕ੍ਰੈਡਿਟ ਕਾਰਡ ਜਿੰਨਾ ਹੈ ਅਤੇ ਇਸ ਦੀ ਮੋਟਾਈ ਸਿਰਫ 5 mm ਹੈ। ਇਸ ਤੋਂ ਇਲਾਵਾ ਪਰਸਨਲ ਕੰਪਿਊਟਰ ''ਚ ਜੋ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਉਹ ਸਭ ਤਾਂ ਇਸ ਵਿਚ ਹੈ ਹੀ, ਉਥੇ ਹੀ ਇਸ ਵਿਚ ਵਾਈ-ਫਾਈ ਅਤੇ ਬਲੂਟੁਥ ਵਰਗੇ ਫੀਚਰ ਵੀ ਸ਼ਾਮਲ ਕੀਤੇ ਗਏ ਹਨ। 
ਇੰਟੈਲ ਨੇ ਇਸ ਵਿਚ ਆਪਣਾ ਸੱਤਵੀਂ ਜਨਰੇਸ਼ਨ ਦਾ ਪ੍ਰੋਸੈਸਰ ਲਗਾਇਆ ਹੈ ਜੋ ਸਪੀਡ ਨੂੰ ਹੋਰ ਵੀ ਬਿਹਤਰ ਬਣਾ ਦੇਵੇਗਾ। ਹਾਲਾਂਕਿ ਇਸ ਦਾ ਆਕਾਰ ਬਹੁਤ ਛੋਟਾ ਹੋਣ ਕਾਰਨ ਇਸ ਵਿਚ ਯੂ.ਐੱਸ.ਬੀ. ਪੋਰਟ ਨਹੀਂ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਕੰਪਿਊਟਰ ਕਾਰਡ ਹੀ ਭਵਿੱਖ ਦਾ ਕੰਪਿਊਟਰ ਹੈ ਕਿਉਂਕਿ ਇਸ ਨੂੰ ਰੋਬੋਟ, ਡਰੋਨ ਅਤੇ ਹੋਰ ਡਿਜੀਟਲ ਡਿਵਾਈਸਿਸ ''ਚ ਆਸਾਨੀ ਨਾਲ ਯੂਜ਼ ਕੀਤਾ ਜਾ ਸਕਦਾ ਹੈ। ਕੰਪਿਊਟਰ ਕਾਰਡ ਨੂੰ ਸਾਲ 2017 ਦੇ ਮੱਧ ਤੱਕ ਬਾਜ਼ਾਰ ''ਚ ਉਤਾਰ ਦਿੱਤਾ ਜਾਵੇਗਾ।

Related News