CES 2017 : ਅਲਕਾਟੈੱਲ ਨੇ ਪੇਸ਼ ਕੀਤਾ 6 ਇੰਚ ਡਿਸਪਲੇ ਵਾਲਾ ਸਮਾਰਟਫੋਨ

Friday, Jan 06, 2017 - 12:36 PM (IST)

CES 2017 : ਅਲਕਾਟੈੱਲ ਨੇ ਪੇਸ਼ ਕੀਤਾ 6 ਇੰਚ ਡਿਸਪਲੇ ਵਾਲਾ ਸਮਾਰਟਫੋਨ

ਜਲੰਧਰ - ਅਮਰੀਕਾ (ਲਾਸ ਵੇਗਸ) ''ਚ ਆਯੋਜਿਤ CES 2017 (ਕਸਟਮਰ ਇਲੈਕਟ੍ਰਾਨਿਕ ਸ਼ੋਅ) ''ਚ ਅਲਕਾਟੈੱਲ ਨੇ ਨਵਾਂ A-ਸੀਰੀਜ਼ ਸਮਾਰਟਫੋਨ A3 XL ਪੇਸ਼ ਕੀਤਾ ਹੈ ਜਿਸ ਦੀ ਕੀਮਤ  $200 (ਕਰੀਬ 13,563 ਰੁਪਏ) ਰੱਖੀ ਗਈ ਹੈ। ਇਸ ਨੂੰ 2017 ਦੀ ਪਹਿਲੀ ਤਿਮਾਹੀ ''ਚ ਏਸ਼ੀਆ ਪ੍ਰਸ਼ਾਂਤ ਅਤੇ ਅਫਰੀਕਾ ''ਚ ਵਿਕਰੀ ਲਈ ਉਪਲੱਬਧ ਕੀਤਾ ਜਾਵੇਗਾ। Alcatel A3 XL ''ਚ 6 ਇੰਚ ਦੀ (1280x720) ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਨ ਵਾਲੀ ਐੱਚ. ਡੀ ਡਿਸਪਲੇ ਮੌਜੂਦ ਹੈ। 1.1GHz ਕਵਾਡ-ਕੋਰ ਮੀਡੀਆਟੈੱਕ MT87352 ਪ੍ਰੋਸੈਸਰ ''ਤੇ ਕੰਮ ਕਰਨ ਵਾਲੇ ਇਸ ਫੋਨ ''ਚ 1 ਜੀ. ਬੀ ਰੈਮ ਦੇ ਨਾਲ 8 ਜੀ. ਬੀ ਇਨਬਿਲਟ ਸਟੋਰੇਜ ਦਿੱਤੀ ਗਈ ਹੈ। ਜਿਸਨੂੰ ਮਾਇਕ੍ਰੋ ਐੱਸ. ਡੀ ਕਾਰਡ  ਰਾਹੀਂ 32 ਜੀ. ਬੀ ਤੱਕ ਵਧਾਇਆ ਜਾ ਸਕਦਾ ਹੈ। 

 
ਐਂਡ੍ਰਾਇਡ 7.0 ਨੂਗਾਟ ''ਤੇ ਕੰਮ ਕਰਨ ਵਾਲੇ ਇਸ ਫੋਨ ''ਚ ਐੱਲ. ਈ. ਡੀ ਫਲੈਸ਼ ਦੇ ਨਾਲ 8 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ। ਉਥੇ ਹੀ ਸੈਲਫੀ ਦੇ ਸ਼ੌਕੀਨਾਂ ਲਈ ਇਸ ''ਚ 5 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜੂਦ ਹੈ। ਇਸ ਤੋਂ ਇਲਾਵਾ ਰਿਅਰ ''ਤੇ ਇਕ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ।

Related News