ਵਟਸਐਪ ਦੀਆਂ ਵਧੀਆਂ ਮੁਸ਼ਕਲਾਂ, ਨਵੀ ਪ੍ਰਾਈਵੇਸੀ ਪਾਲਿਸੀ ''ਤੇ CCI ਨੇ ਦਿੱਤੇ ਜਾਂਚ ਦੇ ਹੁਕਮ
Thursday, Mar 25, 2021 - 02:27 AM (IST)
ਗੈਜੇਟ ਡੈਸਕ-ਨਵੀਂ ਪ੍ਰਾਈਵੇਸੀ ਪਾਲਿਸੀ 'ਤੇ ਵਸਟਐਪ ਭਲੇ ਹੀ ਪਿਛਲੇ ਹਟਣ ਨੂੰ ਤਿਆਰ ਨਹੀਂ ਹੈ ਪਰ ਹੁਣ ਇਸ ਦੀਆਂ ਮੁਸ਼ਕਲਾਂ ਵਧਣ ਵਾਲੀਆਂ ਹਨ। Competition Commission of India (CCI)ਨੇ ਵਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ ਨੂੰ ਲੈ ਕੇ ਜਾਂਚ ਦੇ ਹੁਕਮ ਦਿੱਤੇ ਹਨ। ਸੀ.ਸੀ.ਆਈ. ਨੇ ਕਿਹਾ ਕਿ ਇੰਸਟੈਂਟ ਮੈਸੇਜਿੰਗ ਪਲੇਟਫਾਰਮ ਵਟਸਐਪ ਨੇ ਪਾਲਿਸੀ ਅਪਡੇਟ ਕਰਨ ਦੀ ਆੜ 'ਚ ਐਂਟਰੀ-ਟਰੱਸਟ ਲਾਅ ਨੂੰ ਤੋੜਿਆ ਹੈ। ਸੀ.ਸੀ.ਆਈ. ਨੇ ਵਟਸਐਪ ਦੀ ਨਵੀਂ ਪਾਲਿਸੀ 'ਤੇ ਮੀਡੀਆ ਰਿਪੋਰਟ ਦੇ ਆਧਾਰ 'ਤੇ ਖੁਦ ਨੋਟਿਸ ਲਿਆ ਹੈ। ਸੀ.ਸੀ.ਆਈ. ਇਸ ਦੀ ਜਾਂਚ ਲਈ ਆਪਣੇ ਇਨਵੈਸਟੀਗੇਸ਼ਨ ਟੀਮ ਦੇ ਡੀ.ਜੀ. ਨੂੰ ਹੁਕਮ ਦੇ ਦਿੱਤੇ ਹਨ। ਜਾਂਚ ਦੀ ਰਿਪੋਰਟ 60 ਦਿਨਾਂ ਦੇ ਅੰਦਰ ਜਮਾ ਕਰਨੀ ਹੋਵੇਗੀ। ਸੀ.ਸੀ.ਆਈ. ਨੇ ਕਿਹਾ ਕਿ ਵਟਸਐਪ ਨੇ ਆਪਣੇ ਯੂਜ਼ਰਸ ਕੋਲ ਕੋਈ ਆਪਸ਼ਨ ਨਹੀਂ ਛੱਡਿਆ ਹੈ।
ਇਹ ਵੀ ਪੜ੍ਹੋ-iPhone 11 ਹੋਇਆ ਸਸਤਾ, Conditions Apply
ਯੂਜ਼ਰਸ ਨੂੰ ਵਟਸਐਪ ਯੂਜ਼ ਕਰਨ ਲਈ ਹਰ ਹਾਲ 'ਚ ਕੰਪਨੀ ਦੀ ਪਾਲਿਸੀ ਨੂੰ ਐਸੈਪਟ ਕਰਨਾ ਹੋਵੇਗਾ। ਇਸ ਪਾਲਿਸੀ ਮੁਤਾਬਕ ਕੰਪਨੀ ਕੁਝ ਯੂਜ਼ਰਸ ਦੇ ਡਾਟਾ ਨੂੰ ਫੇਸਬੁੱਕ ਅਤੇ ਉਸ ਦੀਆਂ ਹੋਰ ਕੰਪਨੀਆਂ ਨਾਲ ਸ਼ੇਅਰ ਕਰੇਗੀ। ਵਟਸਐਪ ਨੇ ਇਸ ਨੂੰ ਲੈ ਕੇ ਸਾਲ 2021 ਦੀ ਅਪਡੇਟ ਫੇਸਬੁੱਕ ਨਾਲ ਡਾਟਾ ਸ਼ੇਅਰ ਦਾ ਵਿਸਤਾਰ ਕਰਨਾ ਨਹੀਂ ਹੈ। ਇਸ ਨਾਲ ਯੂਜ਼ਰਸ ਨੂੰ ਲਾਭ ਮਿਲੇਗਾ। ਯੂਜ਼ਰਸ ਜਾਣ ਸਕਣਗੇ ਕਿ ਉਨ੍ਹਾਂ ਦਾ ਡਾਟਾ ਵਟਸਐਪ ਕਿਸ ਤਰ੍ਹਾਂ ਕਲੈਕਟ ਕਰਦਾ ਹੈ ਅਤੇ ਸ਼ੇਅਰ ਕਰਦਾ ਹੈ।
ਇਹ ਵੀ ਪੜ੍ਹੋ-ਅਮਰੀਕਾ ’ਚ ਬਿਟਕੁਆਇਨ ਨਾਲ ਟੈਸਲਾ ਕਾਰ ਖਰੀਦ ਸਕਦੇ ਹਨ ਗਾਹਕ : ਐਲਨ ਮਸਕ
ਹਾਲਾਂਕਿ ਸੀ.ਸੀ.ਆਈ. ਨੇ ਕਿਹਾ ਕਿ ਵਟਸਐਪ ਦੇ ਇਸ ਦਾਅਵੇ ਦੀ ਵੀ ਜਾਂਚ ਕੀਤੀ ਜਾਵੇਗੀ। ਸੀ.ਸੀ.ਆਈ. ਦਾ ਕਹਿਣਾ ਹੈ ਕਿ ਵਟਸਐਪ ਦੀ ਪਾਲਿਸੀ ਤੋਂ ਇਹ ਸਾਫ ਨਹੀਂ ਹੈ ਕਿ ਕੰਪਨੀ ਯੂਜ਼ਰਸ ਦੇ ਪੁਰਾਣੇ ਡਾਟਾ ਵੀ ਕਲੈਕਟ ਕਰੇਗਾ ਜਾਂ ਨਹੀਂ। ਜੋ ਯੂਜ਼ਰਸ ਫੇਸਬੁੱਕ 'ਤੇ ਨਹੀਂ ਹਨ ਕੰਪਨੀ ਉਨ੍ਹਾਂ ਦੇ ਡਾਟਾ ਨੂੰ ਵੀ ਫੇਸਬੁੱਕ ਨਾਲ ਸ਼ੇਅਰ ਕਰਨਾ ਚਾਹੁੰਦੀ ਹੈ ਅਤੇ ਇਹ ਸਹੀ ਨਹੀਂ ਹੈ।
ਸੀ.ਸੀ.ਆਈ. ਭਾਰਤ ਸਰਕਾਰ ਦੀ ਇਕ ਸੰਸਥਾ ਹੈ ਅਤੇ ਇਸ ਦਾ ਕੰਮ ਕੰਜ਼ਿਊਮਰ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਅਤੇ ਕੰਪਨੀਆਂ ਦਰਮਿਆਨ ਫੇਅਰ ਕੰਪਨੀਟਿਸ਼ਨ ਨੂੰ ਉਤਸ਼ਾਹ ਦੇਣਾ ਹੈ। ਤੁਹਾਨੂੰ ਦੱਸ ਦੇਈਏ ਕਿ ਵਟਸਐਪ ਦੀ ਨਵੀਂ ਪ੍ਰਾਈਵੇਸੀ ਪਾਲਿਸੀ 'ਤੇ ਕਾਫੀ ਵਿਵਾਦ ਹੋ ਰਿਹਾ ਹੈ। ਇਸ ਕਾਰਣ ਕੰਪਨੀ ਨੇ ਆਪਣੀ ਪਾਲਿਸੀ ਦੀ ਤਾਰੀਖ ਨੂੰ ਵਧਾ ਕੇ ਮਈ ਕਰ ਦਿੱਤਾ ਹੈ। ਇਸ ਮਾਮਲੇ 'ਚ ਸੀ.ਸੀ.ਆਈ. ਦੇ ਦਖਲ ਤੋਂ ਬਾਅਦ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਵਟਸਐਪ ਆਪਣੀ ਨਵੀਂ ਪਾਲਿਸੀ 'ਤੇ ਪਿਛੇ ਹਟਦਾ ਹੈ ਜਾਂ ਨਹੀਂ।
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।