Canon ਨੇ ਭਾਰਤ ’ਚ ਲਾਂਚ ਕੀਤਾ ਸਭ ਤੋਂ ਹਲਕਾ ਫੁੱਲ ਫਰੇਮ ਕੈਮਰਾ

Thursday, Feb 28, 2019 - 11:03 AM (IST)

Canon ਨੇ ਭਾਰਤ ’ਚ ਲਾਂਚ ਕੀਤਾ ਸਭ ਤੋਂ ਹਲਕਾ ਫੁੱਲ ਫਰੇਮ ਕੈਮਰਾ

ਗੈਜੇਟ ਡੈਸਕ– Canon ਨੇ ਭਾਰਤ ’ਚ ਆਪਣਾ ਕੰਪੈਕਟ ਅਤੇ ਹਲਕਾ ਫੁੱਲ ਫਰੇਮ ਕੈਮਰਾ Canon EOS RP ਲਾਂਚ ਕਰ ਦਿੱਤਾ ਹੈ। ਇਸ ਕੈਮਰੇ ’ਚ CMOS 26.2 ਮੈਗਾਪਿਕਸਲ ਦਾ ਸੈਂਸਰ ਦਿੱਤਾ ਗਿਆ ਹੈ ਅਤੇ ਇਸ ਕੈਮਰੇ ਨਾਲ ਤੁਸੀਂ 4ਕੇ ਫੁੱਲ ਐੱਚ.ਡੀ. ਵੀਡੀਓ ਰਿਕਾਰਡਿੰਗ ਵੀ ਕਰ ਸਕਦੇ ਹੋ। Canon ਦਾ ਇਹ ਕੈਮਰਾ ਕੰਪਨੀ ਦੁਆਰਾ ਪਿਛਲੇ ਸਾਲ ਲਾਂਚ ਕੀਤੇ EOS R ਜਿੰਨਾ ਹੀ ਦਮਦਾਰ ਹੋਵੇਗਾ ਪਰ ਇਸ ਦਾ ਸਾਈਜ਼ ਅਤੇ ਭਾਰ ਉਸ ਤੋਂ ਕਾਫੀ ਘੱਟ ਹੈ। ਕੈਨਨ ਦੇ ਇਸ ਕੈਮਰੇ ਦਾ ਭਾਰ 485 ਗ੍ਰਾਮ ਹੈ। ਭਾਰਤ ’ਚ ਲਾਂਚ ਦੇ ਨਾਲ ਹੀ ਕੈਨਨ ਨੇ ਇਸ ਕੈਮਰੇ ਦੀ ਵਿਕਰੀ ਸ਼ੁਰੂ ਕਰ ਦਿੱਤੀ ਹੈ। 

Canon EOS RP ਦੀ ਕੀਮਤ
Canon EOS RP ਬਾਡੀ ਦੀ ਕੀਮਤ ਭਾਰਤ ’ਚ 1,10,450 ਰੁਪਏ ਹੋਵੇਗੀ। ਇਸ ਦੇ ਨਾਲ ਹੀ Canon EOS RP ਕਿੱਟ ਲੈਂਜ਼ (ਆਰ.ਐੱਫ.24-105mm F/4L IS USM ਲੈਂਜ਼) ਦੇ ਨਾਲ ਇਸ ਦੀ ਕੀਮਤ 199,490 ਰੁਪਏ ਹੈ। 

Canon EOS RP ਦੇ ਫੀਚਰਜ਼
ਕੰਪਨੀ ਦਾ ਦਾਅਵਾ ਹੈ ਕਿ ਉਸ ਨੇ ਆਪਣੇ ਇਸ ਨਵੇਂ ਕੈਮਰੇ ’ਚ ਇਮੇਜ ਪ੍ਰੋਪਰਾਇਟਰੀ ਟੈਕਨਾਲੋਜੀ ਨੂੰ ਮਜਬੂਤ ਕੀਤਾ ਹੈ। ਇਸ ਵਿਚ ਕੰਪਨੀ ਡਿਊਲ ਸੀਮਾਸ ਏ.ਐੱਫ. ਸੈਂਸਰ ਲਗਾਇਆ ਹੈ। ਕੰਪਨੀ ਨੇ ਇਸ ਕੈਮਰੇ ’ਚ DIGIC 8 ਇਮੇਜ ਪ੍ਰੋਸੈਸਰ ਲਗਾਇਆ ਹੈ ਜੋ ਇਸ ਕੈਮਰੇ ਨੂੰ ਬਿਹਤਰੀਨ ਇਮੇਜ ਕੁਆਲਿਟੀ ਅਤੇ ਆਪਟਿਕਲ ਐਕਸੀਲੈਂਜ਼ ਦਿੱਤਾ ਹੈ। ਇਸ ਕੈਮਰੇ ’ਚ ISO 100 ਤੋਂ 40000 ਤਕ ਹੈ। ਇਸ ਦੇ ਨਾਲ ਹੀ ਕੈਮਰੇ OLED ਟੱਚ ਡਿਸਪਲੇਅ ਦਿੱਤੀ ਗਈ ਹੈ। 

Canon EOS RP ਨੂੰ RF, EF ਅਤੇ EF-S ਲੈਂਜ਼ਾਂ ਨਾਲ ਮਾਊਂਟ ਕੀਤਾ ਜਾ ਸਕਦਾ ਹੈ। ਕੰਪਨੀ ਨੇ ਦੱਸਿਆ ਕਿ ਆਉਮ ਵਾਲੇ ਸਮੇਂ ’ਚ 70 ਤੋਂ ਜ਼ਿਆਦਾ ਈ.ਐੱਫ. ਅਤੇ ਈ.ਐੱਫ.-ਐੱਸ ਲੈਂਜ਼ਾਂ ਦੀ ਲੜੀ ਦੀ ਉਪਲੱਬਧਤਾ ਮਿਲੇਗੀ। ਜ਼ਿਆਦਾਤਰ ਲਾਈਟਵੇਟ ਅਤੇ ਕੰਪੈਕਟ ਬਾਡੀ ਦੇ ਨਾਲ EOS RP ਜ਼ਬਰਦਸਤ ਪਰਫਾਰਮੈਂਸ ਵਾਲਾ ਆਲਰਾਊਂਡਰ ਹੈ, ਜਿਸ ਵਿਚ 26.2 ਮੈਗਾਪਿਕਸਲ ਦਾ ਡਿਊਲ ਪਿਕਸਲ ਸੀਮਾਸ ਏ.ਐੱਫ., ਡਿਜੀਕ 8 ਪ੍ਰੋਸੈਸਰ ਹੈ, ਜਿਸ ਕਾਰਨ ਇਹ ਉੱਨਤ ਸਟਿੱਲ ਅਤੇ ਵੀਡੀਓ ਸ਼ੂਟਿੰਗ ਲਈ ਬਿਹਤਰੀਨ ਹੈ। 


Related News