DSLR ਨੂੰ ਟੱਕਰ ਦੇ ਸਕਦੇ ਹਨ ਇਹ ਬੈਸਟ ਕੈਮਰੇ ਵਾਲੇ ਸਮਾਰਟਫੋਨਜ਼
Saturday, Aug 12, 2017 - 05:19 PM (IST)

ਜਲੰਧਰ- ਜੇਕਰ ਤੁਸੀਂ ਅਜਿਹਾ ਫੋਨ ਖਰੀਦਣਾ ਚਾਹੁੰਦੇ ਹੋ, ਜਿੰਨ੍ਹਾਂ ਦਾ ਕੈਮਰਾ ਬੈਸਟ ਹੋਵੇ ਤਾਂ ਇਨ੍ਹਾਂ ਆਪਸ਼ਨ 'ਤੇ ਨਜ਼ਰ ਮਾਰ ਸਕਦੇ ਹੋ। ਇਨ੍ਹਾਂ ਸਮਾਰਟੋਫਨਜ਼ 'ਚ ਰਿਅਰ ਅਤੇ ਦੋਵੇਂ ਫਰੰਟ ਕੈਮਰਿਆਂ 'ਚ ਖਾਸ ਫੀਚਰਸ ਦਾ ਇਸਤੇਮਾਲ ਕੀਤਾ ਗਿਆ ਹੈ। ਇਨ੍ਹਾਂ ਫੋਨਜ਼ ਦੀ ਖਾਸ ਗੱਲ ਹੈ ਕਿ ਇਨ੍ਹਾਂ 'ਚ ਮੈਗਾਪਿਕਸਲ 'ਚ ਬੈਸਟ ਕੈਮਰੇ ਦਿੱਤੇ ਗਏ ਹਨ, ਜਦਕਿ ਇਹ ਫੋਨ ਹਾਈਐਂਡ ਕੈਟਾਗਿਰੀਜ਼ ਦੇ ਫੋਨਜ਼ ਹਨ। ਇਨ੍ਹਾਂ ਫੋਨਜ਼ ਦੇ ਕੈਮਰਾ ਕਵਾਲਿਟੀ ਦੇ ਚੱਲਦੇ ਇਨ੍ਹਾਂ ਨੂੰ ਟੈਕ ਐਨਾਲਿਸਟ ਨੇ ਇਨ੍ਹਾਂ ਨੂੰ ਬੈਸਟ ਕਿਹਾ ਹੈ, ਜਦਕਿ ਇਹ ਫੋਨ ਹਾਈਐਂਡ ਕੈਟਾਗਿਰੀਜ਼ ਦੇ ਫੋਨਜ਼ ਹਨ।
Samsung Galaxy S7 -
ਇਸ ਫੋਨ ਨੂੰ ਪਹਿਲੇ ਨੰਬਰ 'ਤੇ ਰੱਖਿਆ ਗਿਆ ਹੈ। ਇਹ ਸੈਮਸੰਗ ਦਾ ਫਲੈਗਸ਼ਿਪ ਸਮਾਰਟਫੋਨ ਹੈ। ਇਸ 'ਚ ਡਿਊਲ ਪਿਕਸਲ ਆਟੋਫੋਕਸ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਫੋਨ ਨਾਲ ਦਿਨ ਅਤੇ ਰਾਤ ਦੋਵਾਂ ਨਾਲ ਬਿਹਤਰ ਤਸਵੀਰਾਂ ਲਈਆਂ ਜਾ ਸਕਦੀਆਂ ਹਨ। ਫੋਨ ਦੀ ਕੀਮਤ ਦੀ ਗੱਲ ਕਰੀਏ ਤਾਂ 39,400 ਰੁਪਏ ਹੈ। ਇਸ 'ਚ 12 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
Apple iPhone 7 Plus -
ਇਸ ਫੋਨ ਨੂੰ ਕੈਮਰੇ ਦੇ ਹਰ ਤਰੀਕੇ ਤੋਂ ਬੈਸਟ ਮੰਨਿਆ ਗਿਆ ਹੈ। ਇਸ ਫੋਨ 'ਚ ਡਿਊਲ ਲੈਂਸ ਦਿੱਤਾ ਗਿਆ ਹੈ। ਇਸ ਫੋਨ 'ਚ ਪੋਟ੍ਰੇਟ ਮੋਡ ਅਤੇ Super Shallow depth ਮੋਡ ਕਾਫੀ ਖਾਸ ਹੈ। ਫੋਨ 'ਚ 12 ਮੈਗਾਪਿਕਸਲ ਦਾ ਰਿਅਰ ਅਤੇ 7 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਦੀ ਕੀਮਤ 69,990 ਰੁਪਏ ਹੈ।
Sony Xperia XZ -
ਇਸ ਫੋਨ 'ਚ ਵੀਡੀਓ ਰਿਕਾਰਡਿੰਗ ਲਈ 5-axis stabilization ਸਿਸਟਮ ਦਿੱਤਾ ਗਿਆ ਹੈ। ਇਸ ਨਾਲ 4ਕੇ ਵੀਡੀਓ ਰਿਕਾਰਡ ਕਰ ਸਕਦੇ ਹੋ। ਇਸ ਨਾਲ ਹੀ ਇਸ 'ਚ ਫੇਸ ਡਿਟੈਕਸ਼ਨ, ਕੰਟ੍ਰਸਟ ਡਿਟੈਕਸ਼ਨ ਅਤੇ ਲੇਸਰ ਆਟੋਫੋਕਸ ਦਿੱਤਾ ਗਿਆ ਹੈ। ਇਸ 'ਚ 19 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 13 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਦੀ ਕੀਮਤ 59,000 ਰੁਪਏ ਹੈ।
HTC 10 -
ਇਸ ਫੋਨ 'ਚ 12 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਹੈ। ਇਸ ਦੀ ਕੀਮਤ 38,499 ਰੁਪਏ ਹੈ। ਇਸ ਫੋਨ ਨਾਲ ਲਈਆਂ ਗਈਆਂ ਤਸਵੀਰਾਂ 'ਚ ਨੈਚੂਰਲ ਕਲਰਸ ਆਉਂਦੇ ਹਨ।