ਕਾਲ ਦਰਾਂ : ਹੋ ਸਕਦੀਆਂ ਹਨ 10 ਤੋਂ 15 ਫ਼ੀਸਦੀ ਘੱਟ

Tuesday, Sep 06, 2016 - 10:53 AM (IST)

ਕਾਲ ਦਰਾਂ : ਹੋ ਸਕਦੀਆਂ ਹਨ 10 ਤੋਂ 15 ਫ਼ੀਸਦੀ ਘੱਟ
ਜਲੰਧਰ- ਰਿਲਾਇੰਸ ਜਿਓ ਦੀਆਂ ਸਾਰੀਆਂ 4-ਜੀ ਸੇਵਾਵਾਂ ਸ਼ੁਰੂ ਹੋਣ ਤੋਂ ਬਾਅਦ ਮੌਜੂਦਾ ਆਪਰੇਟਰਾਂ ਨੂੰ ਆਪਣੇ ਗਾਹਕਾਂ ਨੂੰ ਕਾਇਮ ਰੱਖਣ ਲਈ ਦਰਾਂ ''ਚ ਕਟੌਤੀ ਕਰਨੀ ਹੋਵੇਗੀ । ਫਿੱਚ ਰੇਟਿੰਗਸ ਨੇ ਕਿਹਾ ਕਿ ਇਸ ਨਾਲ ਉਦਯੋਗ ''ਚ ਦਰਾਂ ''ਚ 10 ਤੋਂ 15 ਫ਼ੀਸਦੀ ਦੀ ਕਮੀ ਆਵੇਗੀ।  
ਫਿੱਚ ਨੇ ਕਿਹਾ ਕਿ ਰਿਲਾਇੰਸ ਜਿਓ ਦਾ ਦਾਖਲਾ ਸਾਖ ਦੀ ਨਜ਼ਰ ਨਾਲ ਮੌਜੂਦਾ ਆਪਰੇਟਰਾਂ ਲਈ ਨਾਂਹ-ਪੱਖੀ ਹੋਵੇਗਾ। ਮੁੱਖ ਰੂਪ ਨਾਲ ਛੋਟੀਆਂ ਦੂਰਸੰਚਾਰ ਕੰਪਨੀਆਂ ਲਈ । 
ਇਸ ਨਾਲ ਉਦਯੋਗ ''ਚ ਏਕੀਕਰਨ ਤੇਜ਼ ਹੋਵੇਗਾ। ਫਿੱਚ ਨੇ ਕਿਹਾ ਕਿ ਵਧਦੀ ਮੁਕਾਬਲੇਬਾਜ਼ੀ ਨਾਲ ਡਾਟਾ ਦਰਾਂ ''ਤੇ ਅਜਿਹੇ ਸਮੇਂ ਦਬਾਅ ਪਵੇਗਾ ਜਦੋਂ ਕਿ ਡਾਟਾ ਦੀ ਖਪਤ ਵਧਣ ਦਰਮਿਆਨ ਕੰਪਨੀਆਂ ਨੂੰ ਪੂੰਜੀਗਤ ਖਰਚ ਵਧਾਉਣਾ ਹੋਵੇਗਾ ਕਿਉਂਕਿ ਸਸਤੇ 4-ਜੀ ਹੈਂਡਸੈੱਟ ਉਪਲੱਬਧ ਹੋਣਗੇ।
 
ਜਿਓ ਘਾਟੇ ''ਚ ਰਹੇਗੀ 2 ਸਾਲ
ਫਿੱਚ ਨੇ ਕਿਹਾ ਕਿ ਜਿਓ ਸ਼ੁਰੂਆਤੀ 2 ਸਾਲ ਘਾਟੇ ''ਚ ਰਹੇਗੀ । ਮੌਜੂਦਾ ਸਮੇਂ ''ਚ ਸਿਰਫ 5 ਫ਼ੀਸਦੀ ਗਾਹਕਾਂ ਦੇ ਕੋਲ 4-ਜੀ ਹੈਂਡਸੈੱਟ ਹਨ ਪਰ ਇਹ ਤਸਵੀਰ ਛੇਤੀ ਬਦਲੇਗੀ, ਕਿਉਂਕਿ 70 ਫ਼ੀਸਦੀ ਨਵੇਂ ਹੈਂਡਸੈੱਟ ਹੁਣ 4-ਜੀ ਦੇ ਨਾਲ ਆ ਰਹੇ ਹਨ । ਫਿੱਚ ਦਾ ਮੰਨਣਾ ਹੈ ਕਿ ਜਿਓ ਲਈ ਅਗਲੇ ਸਾਲ ਤੱਕ 2 ਤੋਂ 3 ਕਰੋੜ ਤੋਂ ਜ਼ਿਆਦਾ ਗਾਹਕ ਅਤੇ ਬਾਜ਼ਾਰ ਦੇ ਮਾਲੀਏ ਦਾ 3 ਤੋਂ 4 ਫ਼ੀਸਦੀ ਤੋਂ ਜ਼ਿਆਦਾ ਹਾਸਲ ਕਰਨ ਦੀ ਸੰਭਾਵਨਾ ਨਹੀਂ ਹੈ।
 
ਤੁਹਾਡੀ ਮਰਜ਼ੀ ਤੋਂ ਬਿਨਾਂ ਨਹੀਂ ਐਕਟੀਵੇਟ ਹੋਵੇਗਾ ਸਿਮ 
ਦੂਰਸੰਚਾਰ ਵਿਭਾਗ ਨੇ ਸਿਮ ਦਾ ਐਲਿਵੇਸ਼ਨ 2-ਜੀ ਵਲੋਂ 3-ਜੀ ਜਾਂ 4-ਜੀ ਕਰਨ ਦੇ ਸੰਬੰਧ ''ਚ ਨਵੇਂ ਨਿਯਮ ਜਾਰੀ ਕੀਤੇ ਹਨ। ਇਸ ਸਿਮ ਨੂੰ ਮੋਬਾਇਲ ਖਪਤਕਾਰ ਦੀ ਸਹਿਮਤੀ ਅਤੇ ਉਨ੍ਹਾਂ ਦੀ ਬੇਨਤੀ ਤੋਂ ਬਾਅਦ ਹੀ ਐਕਟੀਵੇਟ ਕੀਤਾ ਜਾਵੇਗਾ। ਐਲੀਵੇਸ਼ਨ (ਉਚਾਈ) ਲਈ ਨਵੇਂ ਸਿਮ ਕਾਰਡ ਜਾਰੀ ਕਰਨ ਸਬੰਧੀ ਦਿਸ਼ਾ-ਨਿਰਦੇਸ਼ 1 ਸਤੰਬਰ ਤੋਂ ਲਾਗੂ ਹਨ । ਇਸ ''ਚ ਕਿਹਾ ਗਿਆ ਹੈ ਕਿ ਖਪਤਕਾਰ ਨੂੰ ਸਿਮ ਦੀ ਐਲੀਵੇਸ਼ਨ ਦੀ ਬੇਨਤੀ ਲਾਇਸੈਂਸੀ ਨੂੰ ਕਸਟਮਰ ਕੇਅਰ ਜਾਂ ਆਨਲਾਈਨ ਵੈੱਬਸਾਈਟ ਰਾਹੀਂ ਅਤੇ ਲਾਇਸੈਂਸੀ ਦੇ ਪੁਆਇੰਟ ਆਫ ਸੇਲ ਰਾਹੀਂ ਕਰਨੀ ਹੋਵੇਗੀ। ਬੇਨਤੀ ਮਿਲਣ ਤੋਂ ਬਾਅਦ ਲਾਇਸੈਂਸੀ ਖਪਤਕਾਰ ਨੂੰ ਨਵਾਂ ਸਿਮ ਕਾਰਡ ਜਾਰੀ ਕਰੇਗਾ । ਇਨ੍ਹਾਂ ਨਵੇਂ ਨਿਯਮਾਂ ਨਾਲ ਸਿਮ ਦੇ ਆਪਣੇ-ਆਪ ਐਲੀਵੇਸ਼ਨ ''ਤੇ ਰੋਕ ਲੱਗੇਗੀ । ਕੁੱਝ ਆਪਰੇਟਰਾਂ ਵੱਲੋਂ ਉੱਚੀਆਂ ਕੀਮਤਾਂ ਦੀਆਂ ਸੇਵਾਵਾਂ ਦੇਣ ਲਈ ਸਿਮ ਦਾ ਆਟੋਮੈਟਿਕ ਐਲੀਵੇਸ਼ਨ ਕੀਤਾ ਜਾ ਰਿਹਾ ਹੈ।
 
ਐੱਸ. ਐੱਮ. ਐੱਸ. ਰਾਹੀਂ ਲੈਣੀ ਹੋਵੇਗੀ ਸਹਿਮਤੀ 
ਆਪਰੇਟਰ ਨੂੰ ਕਿਸੇ ਖਪਤਕਾਰ ਦੇ ਸਿਮ ਐਲੀਵੇਸ਼ਨ ਦੀ ਬੇਨਤੀ ਮਿਲਣ ਤੋਂ ਬਾਅਦ ਉਸ ਕੋਲੋਂ ਐੱਸ. ਐੱਮ. ਐੱਸ. ਰਾਹੀਂ ਸਹਿਮਤੀ ਲੈਣੀ ਹੋਵੇਗੀ। ਖਪਤਕਾਰ ਦੀ ਸਹਿਮਤੀ ਮਿਲਣ ਪਿੱਛੋਂ ਆਪਰੇਟਰ ਪੁਰਾਣੇ ਸਿਮ ਨੂੰ ਡੀਐਕਟੀਵੇਟ ਕਰਨ ਅਤੇ ਨਵੇਂ ਨੂੰ ਐਕਟੀਵੇਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੇਗਾ।  ਦਿਸ਼ਾ-ਨਿਰਦੇਸ਼ਾਂ ''ਚ ਸਪੱਸ਼ਟ ਕਿਹਾ ਗਿਆ ਹੈ ਕਿ ਲਾਇਸੈਂਸੀ ਇਸ ਪ੍ਰਕਿਰਿਆ ਨੂੰ ਉਦੋਂ ਅੱਗੇ ਵਧਾਏਗਾ ਜਦੋਂ ਕਿ ਉਸ ਨੂੰ ਗਾਹਕ ਵੱਲੋਂ ਇਸ ਬਾਰੇ ''ਚ ਸਪਸ਼ਟ ਤਰੀਕੇ ਨਾਲ ਸਹਿਮਤੀ ਮਿਲ ਚੁੱਕੀ ਹੋਵੇਗੀ । ਇਹ ਪ੍ਰਕਿਰਿਆ ਪੂਰੀ ਹੋਣ ਪਿੱਛੋਂ ਖਪਤਕਾਰ ਨੂੰ ਇਸ ਦੀ ਜਾਣਕਾਰੀ ਐੱਸ. ਐੱਮ. ਐੱਸ. ਰਾਹੀਂ ਦਿੱਤੀ ਜਾਵੇਗੀ।

Related News