Tik Tok ਯੂਜ਼ਰਜ਼ ਲਈ ਖੁਸ਼ਖਬਰੀ, ਹੁਣ ਭਾਰਤ ’ਚ ਸਟੋਰ ਹੋਵੇਗਾ ਯੂਜ਼ਰਜ਼ ਦਾ ਡਾਟਾ
Tuesday, Jul 23, 2019 - 10:39 AM (IST)

ਗੈਜੇਟ ਡੈਸਕ– ਜੇਕਰ ਤੁਸੀਂ Tik Tok ਐਪ ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਖਾਸ ਹੈ। ਟਿਕਟਾਕ ਦੀ ਪੇਰੈਂਟ ਕੰਪਨੀ ਬਾਈਟਡਾਂਸ ਨੇ ਐਲਾਨ ਕਰਦੇ ਹੋਏ ਦੱਸਿਆ ਹੈ ਕਿ ਕੰਪਨੀ ਜਲਦੀ ਹੀ ਭਾਰਤ ’ਚ ਆਪਣਾ ਡਾਟਾ ਸੈਂਟਰ ਖੋਲ੍ਹੇਗੀ, ਜਿਥੇ ਯੂਜ਼ਰਜ਼ ਦਾ ਡਾਟਾ ਸੇਵ ਕੀਤਾ ਜਾਵੇਗਾ। ਦੱਸ ਦੇਈਏ ਕਿ ਟਿਕਟਾਕ ਦੇ ਮੰਥਲੀ 120 ਮਿਲੀਅਨ ਐਕਟਿਵ ਯੂਜ਼ਰਜ਼ ਹਨ। ਇਸੇ ਗੱਲ ’ਤੇ ਧਿਆਨ ਦਿੰਦੇ ਹੋਏ ਕੰਪਨੀ ਹੁਣ ਭਰਤ ’ਚ ਸਰਵਰ ਲਗਾ ਰਹੀ ਹੈ।
ਇਸ ਕਾਰਨ ਲਿਆ ਗਿਆ ਇਹ ਅਹਿਮ ਫੈਸਲਾ
ਭਾਰਤ ਸਰਕਾਰ ਨੇ ਟਿਕਟਾਕ ਨੂੰ ਇਕ ਚਿੱਠੀ ਲਿਖ ਕੇ ਪੁੱਛਿਆ ਸੀ ਕਿ ਕੰਪਨੀ ਕਿਸ ਤਰ੍ਹਾਂ ਯੂਜ਼ਰਜ਼ ਦੇ ਡਾਟਾ ਨੂੰ ਸਟੋਰ ਕਰਦੀ ਹੈ। ਟਿਕਟਾਕ ਦੇ ਕੰਟੈਂਟ ’ਤੇ ਭਾਰਤ ’ਚ ਕਈ ਵਾਰ ਸਵਾਲ ਉੱਠ ਚੁੱਕੇ ਹਨ। ਇਸੇ ਗੱਲ ’ਤੇ ਧਿਆਨ ਦਿੰਦੇ ਹੋਏ ਹੁਣ ਭਾਰਤ ’ਚ ਡਾਟਾ ਸੈਂਟਰ ਲਗਾਇਆ ਜਾ ਰਿਹਾ ਹੈ।