ਮਾਰੂਤੀ, ਮਹਿੰਦਰਾ, ਟੋਇਟਾ ਨੂੰ ਪੁਰਾਣੀਆਂ ਕਾਰਾਂ ਦੇ ਕਾਰੋਬਾਰ ਤੋਂ ਖਰੀ ਉਮੀਦ

Sunday, May 23, 2021 - 04:15 PM (IST)

ਮਾਰੂਤੀ, ਮਹਿੰਦਰਾ, ਟੋਇਟਾ ਨੂੰ ਪੁਰਾਣੀਆਂ ਕਾਰਾਂ ਦੇ ਕਾਰੋਬਾਰ ਤੋਂ ਖਰੀ ਉਮੀਦ

ਨਵੀਂ ਦਿੱਲੀ- ਮਾਰੂਤੀ ਸੁਜ਼ੂਕੀ, ਮਹਿੰਦਰਾ ਐਂਡ ਮਹਿੰਦਰਾ ਅਤੇ ਟੋਇਟਾ ਕਿਰੋਲੋਸਕਰ ਮੋਟਰ ਪੁਰਾਣੀਆਂ ਕਾਰਾਂ ਖ਼ਰੀਦਣ ਅਤੇ ਵੇਚਣ ਦੇ ਆਪਣੇ ਕਾਰੋਬਾਰ ਵਿਚ ਹੋਏ ਵਾਧੇ ਤੋਂ ਉਤਸ਼ਾਹਤ ਹਨ। ਹਾਲਾਂਕਿ, ਕੋਵਿਡ-19 ਚੁਣੌਤੀਆਂ ਕਾਰਨ ਕਾਰੋਬਾਰੀ ਸਰਗਮੀਆਂ ਵਿਚ ਮੁਸ਼ਕਲਾਂ ਜ਼ਰੂਰ ਹਨ। ਕੰਪਨੀਆਂ ਮਹਾਮਾਰੀ ਕਾਰਨ ਥੋੜ੍ਹੀਆਂ ਚਿੰਤਤ ਹਨ ਪਰ ਉਮੀਦ ਵਿਚ ਹਨ ਕੋਈ ਲੋਕ ਇਸ ਦੌਰਾਨ ਖ਼ੁਦ ਦੀ ਗੱਡੀ ਖ਼ਰੀਦਣ ਨੂੰ ਜ਼ਿਆਦਾ ਤਰਜੀਹ ਦੇਣਗੇ ਅਤੇ ਪੁਰਾਣੀਆਂ ਕਾਰਾਂ ਦੀ ਖ਼ਰੀਦ-ਵਿਕਰੀ ਵਿਚ ਵਾਧਾ ਹੋਵੇਗਾ।

ਮਾਰੂਤੀ ਸੁਜ਼ੂਕੀ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ (ਵਿਕਰੀ ਤੇ ਮਾਰਕੀਟਿੰਗ) ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ, ''ਕੋਵਿਡ ਸਥਿਤੀ ਨੂੰ ਦੇਖਦੇ ਹੋਏ ਅਜੇ ਇਹ ਅਨੁਮਾਨ ਲਾਉਣਾ ਕਾਫ਼ੀ ਮੁਸ਼ਕਲ ਹੈ ਕਿ ਚਾਲੂ ਵਿੱਤੀ ਸਾਲ ਵਿਚ ਪੁਰਾਣੀਆਂ ਕਾਰਾਂ ਦੀ ਖ਼ਰੀਦ-ਵਿਕਰੀ ਦੇ ਕਾਰੋਬਾਰ ਦਾ ਪ੍ਰਦਰਸ਼ਨ ਕਿਸ ਤਰ੍ਹਾਂ ਰਹਿੰਦਾ ਹੈ, ਅਜਿਹੀਆਂ ਕਾਰਾਂ ਦੀ ਮੰਗ ਬਾਜ਼ਾਰ ਵਿਚ ਹੈ ਪਰ ਵੱਖ-ਵੱਖ ਰਾਜਾਂ ਵਿਚ ਕੋਵਿਡ ਦੀ ਰੋਕਥਾਮ ਲਈ ਪਾਬੰਦੀਆਂ ਕਾਰਨ ਕੁਝ ਦਬਾਅ ਹੈ।" ਪੁਰਾਣੀਆਂ ਕਾਰਾਂ ਦੀ ਖ਼ਰੀਦ-ਵਿਕਰੀ ਨੂੰ ਲੈ ਕੇ ਕੰਪਨੀ ਦੇ ਫਿਲਹਾਲ 570 ਸਟੋਰ ਹਨ।

ਸ਼੍ਰੀਵਾਸਤਵ ਨੇ ਕਿਹਾ ਕਿ ਕੋਵਿਡ ਸਥਿਤੀ ਕਾਰਨ ਕਾਰੋਬਾਰ 'ਤੇ ਅਸਰ ਹੋਇਆ ਹੈ। ਦੇਸ਼ ਭਰ ਵਿਚ ਤਕਰੀਬਨ 416 ਸਟੋਰ ਅਜੇ ਬੰਦ ਹਨ। ਹਾਲਾਂਕਿ, ਉਨ੍ਹਾਂ ਇਹ ਵੀ ਕਿਹਾ ਕਿ ਪੁਰਾਣੀਆਂ ਕਾਰਾਂ ਦੀ ਮੰਗ ਕਾਫ਼ੀ ਜ਼ਿਆਦਾ ਹੈ। ਇਸ ਦਾ ਕਾਰਨ ਲੋਕ ਅਜੇ ਵੀ ਕਿਤੇ ਆਉਣ-ਜਾਣ ਲਈ ਖ਼ੁਦ ਦੀ ਕਾਰ ਚਾਹੁੰਦੇ ਹਨ ਪਰ ਚੁਣੌਤੀ ਮੌਜੂਦਾ ਹਾਲਤ ਵਿਚ ਉਪਲਬਧਤਾ ਦੀ ਹੈ।

ਕੰਪਨੀ ਦੀ ਪੁਰਾਣੀਆਂ ਕਾਰਾਂ ਦੀ ਵਿਕਰੀ 2020-21 ਵਿਚ 36 ਫ਼ੀਸਦੀ ਘੱਟ ਕੇ 2.65 ਲੱਖ ਇਕਾਈ ਰਹੀ ਹੈ, ਜੋ 2019-20 ਵਿਚ 4.18 ਲੱਖ ਇਕਾਈ ਸੀ। ਉਨ੍ਹਾਂ ਕਿਹਾ, ''ਜੇਕਰ ਮਹਾਮਾਰੀ ਦੀ ਸਥਿਤੀ ਅਜਿਹੇ ਹੀ ਬਣੀ ਰਹਿੰਦੀ ਹੈ, ਵਿਕਰੀ ਪਿਛਲੇ ਵਿੱਤੀ ਸਾਲ ਦੇ ਆਸਪਾਸ ਹੀ ਰਹੇਗੀ, ਯਾਨੀ ਕਾਰਾਂ ਦੀ ਅਦਲਾ-ਬਦਲੀ ਘੱਟ ਹੋਵੇਗੀ। ਅਪ੍ਰੈਲ ਅਤੇ ਮਈ ਵਿਚ ਅਸੀਂ ਇਹ ਸਥਿਤੀ ਦੇਖੀ ਹੈ। ਇਸ ਕਾਰਨ ਪੁਰਾਣੀਆਂ ਕਾਰਾਂ ਦੀ ਉਪਲਬਧਾ 'ਤੇ ਅਸਰ ਪਵੇਗਾ।'' ਟੋਇਟਾ ਕਿਰਲੋਸਕਰ ਮੋਟਰ ਦੇ ਉਪ ਮੁਖੀ ਨਵੀਨ ਸੈਣੀ ਨੇ ਵੀ ਕਿਹਾ ਕਿ ਮੌਜੂਦਾ ਹਾਲਾਤ ਦਾ ਮੁਲਾਂਕਣ ਕਰਨਾ ਮੁਸ਼ਕਲ ਹੈ। ਮਹਿੰਦਰਾ ਫਸਟ ਚੁਾਇਸ ਦੇ ਪ੍ਰਬੰਧਕ ਨਿਰਦੇਸ਼ਕ ਤੇ ਸੀ. ਈ. ਓ. ਆਸ਼ੂਤੋਸ਼ ਪਾਂਡੇ ਨੇ ਕਿਹਾ ਕਿ ਸਾਡਾ ਟੀਚਾ ਪਿਛਲੇ ਵਿੱਤੀ ਸਾਲ ਦੇ ਅੰਕੜਿਆਂ ਮੁਕਾਬਲੇ ਬਿਹਤਰ ਪ੍ਰਦਰਸ਼ਨ ਕਰਨਾ ਹੈ।
 


author

Sanjeev

Content Editor

Related News