ਫੋਨ ਖਰੀਦਦੇ ਸਮੇਂ ਕੈਮਰਾ, ਬੈਟਰੀ ਨੂੰ ਛੱਡ ਹੁਣ ਇਸ ਫੀਚਰ ’ਤੇ ਜ਼ਿਆਦਾ ਧਿਆਨ ਦੇ ਰਹੇ ਭਾਰਤੀ

Wednesday, Oct 20, 2021 - 01:52 PM (IST)

ਫੋਨ ਖਰੀਦਦੇ ਸਮੇਂ ਕੈਮਰਾ, ਬੈਟਰੀ ਨੂੰ ਛੱਡ ਹੁਣ ਇਸ ਫੀਚਰ ’ਤੇ ਜ਼ਿਆਦਾ ਧਿਆਨ ਦੇ ਰਹੇ ਭਾਰਤੀ

ਗੈਜੇਟ ਡੈਸਕ– ਕੋਰੋਨਾ ਕਾਲ ’ਚ ਸਮਾਰਟਫੋਨ ਦੀ ਵਰਤੋਂ ’ਚ ਹੋਏ ਵਾਧੇ ਕਾਰਨ ਭਾਰਤੀ ਗਾਹਕਾਂ ਦੀ ਪਸੰਦ ’ਚ ਵੀ ਬਦਲਾਅ ਆਇਆ ਹੈ ਅਤੇ ਹੁਣ ਉਹ ਸਮਾਰਟਫੋਨ ਦੀ ਆਡੀਓ ਕੁਆਲਿਟੀ ਨੂੰ ਕੈਮਰਾ ਅਤੇ ਬੈਟਰੀ ਤੋਂ ਜ਼ਿਆਦਾ ਮਹੱਤਵ ਦੇਣ ਲੱਗੇ ਹਨ। ਟੈਕਨਾਲੋਜੀ ਰਿਸਰਚ ਐਂਡ ਕੰਸਲਟਿੰਗ ਫਰਮ ਸਾਈਬਰ ਮੀਡੀਆ ਰਿਸਰਚ (ਸੀ.ਐੱਮ.ਆਰ) ਦੁਆਰਾ ਕੀਤੇ ਗਏ ਇਕ ਸਰਵੇ ’ਚ ਇਹ ਪਤਾ ਲੱਗਾ ਹੈ।

ਇਸ ਵਿਚ ਕਿਹਾ ਗਿਆ ਹੈ ਕਿ ਪਿਛਲੇ ਇਕ ਸਾਲ ’ਚ ਸਮਾਰਟਫੋਨ ਦੀ ਆਡੀਓ ਨੂੰ ਜ਼ਿਆਦਾ ਮਹੱਤਵ ਮਿਲਣ ਲੱਗਾ ਹੈ। ਬਿਹਤਰ ਆਡੀਓ ਦਾ ਅਨੁਭਵ ਸਮਾਰਟਫੋਨ ਲਈ ਬੇਹੱਦ ਜ਼ਰੂਰੀ ਹੋ ਗਿਆ ਹੈ। ਸਰਵੇ ਦੇ ਨਤੀਜਿਆਂ ਮੁਤਾਬਕ, ਆਡੀਓ ਕੁਆਲਿਟੀ ਸਮਾਰਟਫੋਨ ਖਰੀਦਣ ਲਈ ਗਾਹਕਾਂ ਦੀ ਰੂਚੀ ਨੂੰ ਪ੍ਰਭਾਵਿਤ ਕਰਨ ’ਚ ਸਭ ਤੋਂ ਮਹੱਤਵਪੂਰਨ (69 ਫੀਸਦੀ) ਹੈ। ਇਸ ਤੋਂ ਬਾਅਦ ਬੈਟਰੀ 65 ਫੀਸਦੀ ਅਤੇ ਕੈਮਰੇ ਵਲ 63 ਫੀਸਦੀ ਗਾਹਕਾਂ ਦਾ ਧਿਆਨ ਜਾਂਦਾ ਹੈ। 

ਡਿਜੀਟਲ ਨੈਟਿਵਸ (18 ਤੋਂ 24 ਸਾਲ ਦੀ ਉਮਰ ’ਚ) ਕੰਟੈਂਟ ਦੇ ਸਭ ਤੋਂ ਸਰਗਰਮ ਉਪਭੋਗਤਾ ਹਨ, ਉਹ ਆਡੀਓ ਦੀ ਖਪਤ ਲਈ ਹਰ ਹਫਤੇ 20 ਘੰਟੇ ਤੋਂ ਜ਼ਿਆਦਾ ਸਮਾਂ ਦਿੰਦੇ ਹਨ। ਡਿਜੀਟਲ ਨੈਟਿਵਸ ਵਿਚ ਇਸ ਸਰਵੇ ਨੇ ਪਿਛਲੇ ਸਾਲ ਅਧਿਆਨ ਦੇ ਮੁਕਾਬਲੇ 8 ਫੀਸਦੀ ਦਾ ਵਾਧਾ ਹੋਇਆ ਹੈ ਅਤੇ 2021 ’ਚ ਆਡੀਓ ਨੂੰ ਸਮਾਰਟਫੋਨ ਖਰੀਦਣ ਦਾ ਮੁੱਖ ਤੱਤ ਮੰਨਣ ਵਾਲਿਆਂ ਦੀ ਗਿਣਤੀ ਵਧ ਕੇ 71 ਫੀਸਦੀ ਹੋ ਗਈ। 

ਡਿਜੀਟਲ ਨੈਟਿਵਸ ਟੈਕਨਾਲੋਜੀ ਲਈ ਗਾਜਰੂਕ ਹਨ ਅਤੇ ਸਮਾਰਟਫੋਨ ਓ.ਈ.ਐੱਮ. ਦੁਆਰਾ ਪੇਸ਼ ਕੈਮਰਾ ਅਤੇ ਬੈਟਰੀ ਦੇ ਇਨੋਵੇਸ਼ੰਸ ਤੋਂ ਬਹੁਤ ਸੰਤੁਸ਼ਟ ਹਨ। ਉਪਭੋਗਤਾਵਾਂ ਦੁਆਰਾ ਆਪਣੇ ਸਮਾਰਟਫੋਨ ’ਚ ਚਾਹੇ ਜਾਣ ਵਾਲੇ ਤਿੰਨ ਸਭ ਤੋਂ ਪਸੰਦੀਦਾ ਕੰਟੈਂਟ ਫਾਰਮ ’ਚ ਮੂਵੀਜ਼ 86 ਫੀਸਦੀ, ਮਿਊਜ਼ਿਕ 82 ਫੀਸਦੀ ਅਤੇ ਯੂਜ਼ਰ ਜਨਰੇਟਿਡ ਕੰਟੈਂਟ 68 ਫੀਸਦੀ ਸ਼ਾਮਲ ਹੈ। ਯੂਜ਼ਰ ਦੁਆਰਾ ਨਿਰਮਿਤ ਕੰਟੈਂਟ ’ਚ, ਇੰਸਟਾਗ੍ਰਾਮ ਰੀਲਸ, ਵਰਗੇ ਪਲੇਟਫਾਰਮ ਰਾਹੀਂ ਭਾਰੀ ਵਾਧਾ ਹੋਇਆ ਹੈ ਅਤੇ ਇਹ ਲੜੀਵਾਰ ’ਚ ਕੰਟੈਂਟ ਦੀ ਖਪਤ ਨੂੰ ਪਿੱਛੇ ਛੱਡ ਤੀਜਾ ਸਭ ਤੋਂ ਪਸੰਦੀਦਾ ਕੰਟੈਂਟ ਟਾਈਪ ਬਣ ਗਿਆ ਹੈ।

ਉਪਭੋਗਤਾ ਜ਼ਿਆਦਾ ਬਿਹਤਰ ਆਡੀਓ ਅਨੁਭਵ ਦਾ ਵਿਸਤਾਰ ਚਾਹੁੰਦੇ ਹਨ। ਵੌਇਸ ਅਤੇ ਡਾਇਲੌਗ ਦੀ ਸਪੱਸ਼ਟਤਾ, ਡੈਪਥ ਅਤੇ ਡਿਟੇਲਸ  ਇਨ੍ਹਾਂ ਤਿੰਨਾਂ ਵਿਸ਼ੇਸ਼ਤਾਵਾਂ ਪ੍ਰਤੀ ਰੂਝਾਨ ’ਚ 68 ਫੀਸਦੀ ਦਾ ਵਾਧਾ ਹੋਇਆ ਹੈ। 


author

Rakesh

Content Editor

Related News