ਸਮਾਰਟਫੋਨਸ ਤੋਂ ਵੀ ਘੱਟ ਕੀਮਤ 'ਚ ਖਰੀਦੋ ਇਹ LED TV

Wednesday, Jul 18, 2018 - 12:12 AM (IST)

ਸਮਾਰਟਫੋਨਸ ਤੋਂ ਵੀ ਘੱਟ ਕੀਮਤ 'ਚ ਖਰੀਦੋ ਇਹ LED TV

ਜਲੰਧਰ—ਜੇਕਰ ਤੁਸੀਂ ਘੱਟ ਕੀਮਤ 'ਚ ਇਕ ਵਧੀਆ LED ਖਰੀਦਣਾ ਚਾਹੁੰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਕੰਮ ਦੀ ਹੋ ਸਕਦੀ ਹੈ। ਇਸ ਖਬਰ 'ਚ ਅਸੀਂ ਤੁਹਾਨੂੰ ਅਜਿਹੇ ਐੱਲ.ਈ.ਡੀ. ਟੀ.ਵੀ. ਬਾਰੇ ਦੱਸਾਂਗੇ ਜਿਨ੍ਹਾਂ ਦੀ ਕੀਮਤ 10,000 ਰੁਪਏ ਤੋਂ ਵੀ ਘੱਟ ਹੈ। 
Micromax 24B600HD

PunjabKesari
ਡਿਵਾਈਸ 'ਚ 24 ਇੰਚ ਦੀ ਐੱਲ.ਡੀ. ਐੱਲ.ਈ.ਡੀ. ਡਿਸਪਲੇਅ ਹੈ ਜਿਸ ਦਾ ਸਕਰੀਨ resolution 1366x768 ਪਿਕਸਲ ਹੈ। ਕੁਨੈਕਟੀਵਿਟੀ ਲਈ ਇਸ 'ਚ 1 ਯੂ.ਐੱਸ.ਬੀ. ਪੋਟਰਟ ਅਤੇ 1 ਐੱਚ.ਡੀ.ਐੱਮ.ਆਈ. ਪੋਰਟ ਦਿੱਤਾ ਗਿਆ ਹੈ। ਬਿਨਾਂ ਸਟੇਂਡ ਦੇ ਟੀ.ਵੀ. ਦਾ ਡਾਈਮੇਸ਼ਨ 558.8x330.2x25.4 ਐੱਮ.ਐੱਮ. ਹੈ। ਟੀ.ਵੀ. 'ਚ ਲੱਗੇ ਹਰ ਸਪੀਕਰ ਦਾ ਆਊਟਪੁੱਟ 10 ਵਾਟ ਹੈ। ਇਸ ਦੀ ਕੀਮਤ 9,891 ਰੁਪਏ ਹੈ। 
Videocon IVC22F02A

PunjabKesari
ਡਿਵਾਈਸ 'ਚ 22 ਇੰਚ ਦੀ ਫੁਲ ਐੱਚ.ਡੀ. ਐੱਲ.ਈ.ਡੀ. ਡਿਸਪਲੇਅ ਹੈ ਜਿਸ ਦਾ ਸਕਰੀਨ resolution 1600x900 ਪਿਕਸਲ ਹੈ। ਕੁਨੈਕਟੀਵਿਟੀ ਲਈ ਇਸ 'ਚ 1 ਯੂ.ਐੱਸ.ਬੀ. ਪੋਰਟ ਦਿੱਤਾ ਗਿਆ ਹੈ। ਬਿਨਾਂ ਸਟੈਂਡ ਦੇ ਟੀ.ਵੀ. ਦਾ ਡਾਈਮੇਂਸ਼ਨ 480x301x84 ਐੱਮ.ਐੱਮ. ਹੈ। ਟੀ.ਵੀ. 'ਚ ਲੱਗੇ ਹਰ ਸਪੀਕਰ ਦਾ ਆਊਟਪੁੱਟ 8 ਵਾਟ ਹੈ। ਇਸ ਦੀ ਕੀਮਤ 9,360 ਰੁਪਏ ਹੈ।
LG 20LB452A

PunjabKesari
ਡਿਵਾਈਸ 'ਚ 20 ਇੰਚ ਦੀ ਫੁਲ ਐੱਚ.ਡੀ. ਐੱਲ.ਈ.ਡੀ. ਡਿਸਪਲੇਅ ਦਿੱਤੀ ਗਈ, ਜਿਸ ਦਾ ਸਕਰੀਨ resolution 1366x768 ਹੈ। ਕੁਨੈਕਟੀਵਿਟੀ ਲਈ ਇਸ 'ਚ ਯੂ.ਐੱਸ.ਬੀ. ਪੋਰਟ ਅਤੇ 1 ਐੱਚ.ਡੀ.ਐੱਮ.ਆਈ. ਪੋਰਟ ਦਿੱਤਾ ਗਿਆ ਹੈ। ਬਿਨਾਂ ਸਟੈਂਡ ਦੇ ਟੀ.ਵੀ. ਦਾ ਡਾਈਮੈਂਸ਼ਨ 467x278x52.7 ਐੱਮ.ਐੱਮ. ਹੈ। ਟੀ.ਵੀ. 'ਚ ਲੱਗੇ ਹਰ ਸਪੀਕਰ ਦਾ ਆਊਟਪੁੱਟ 10 ਵਾਟ ਹੈ। ਇਸ ਦੀ ਕੀਮਤ 9,720 ਰੁਪਏ ਹੈ।
Intex LED-2205

PunjabKesari
ਡਿਵਾਈਸ 'ਚ 22 ਇੰਚ ਦੀ ਫੁਲ ਐੱਚ.ਡੀ.  ਐੱਲ.ਈ.ਡੀ. ਡਿਸਪਲੇਅ ਹੈ, ਜਿਸ ਦਾ ਸਕਰੀਨ resolution 1920x1080 ਪਿਕਸਲ ਹੈ। ਇਸ ਦਾ ਐਸਪੈਕਟ ਰੇਸ਼ੀਓ 16:9 ਹੈ। ਇਸ ਤੋਂ ਇਲਾਵਾ 170 ਡਿਗਰੀ ਦਾ ਵਰਟੀਕਲ ਅਤੇ ਹਾਰੀਜਾਂਟਲ ਵਿਊ ਮਿਲਦਾ ਹੈ। ਕੁਨੈਕਟੀਵਿਟੀ ਲਈ ਇਸ 'ਚ ਯੂ.ਐੱਸ.ਬੀ. ਪੋਰਟ ਅਤੇ 1 ਐੱਚ.ਡੀ.ਐੱਮ.ਆਈ. ਪੋਰਟ ਦਿੱਤਾ ਗਿਆ ਹੈ। ਟੀ.ਵੀ. 'ਚ ਲੱਗੇ ਹਰ ਸਪੀਕਰ ਦਾ ਆਊਟਪੁੱਟ 5 ਵਾਟ ਹੈ। ਇਸ ਦੀ ਕੀਮਤ 9,940 ਰੁਪਏ ਹੈ।


Related News