47,900 ਰੁਪਏ ’ਚ ਖ਼ਰੀਦ ਸਕਦੇ ਹੋ iPhone 12 Mini, ਇੰਝ ਮਿਲੇਗਾ ਵੱਡਾ ਡਿਸਕਾਊਂਟ

11/17/2020 3:48:44 PM

ਗੈਜੇਟ ਡੈਸਕ– ਐਪਲ ਵਲੋਂ ਆਈਫੋਨ 12 ਸੀਰੀਜ਼ ’ਚ ਚਾਰ ਡਿਵਾਈਸਿਜ਼ ਆਈਫੋਨ 12, ਆਈਫੋਨ 12 ਪ੍ਰੋ, ਆਈਫੋਨ 12 ਪ੍ਰੋ ਮੈਕਸ ਅਤੇ ਆਈਫੋਨ 12 ਮਿੰਨੀ ਲਾਂਚ ਕੀਤੇ ਗਏ ਹਨ। ਆਈਫੋਨ 12 ਅਤੇ ਆਈਫੋਨ 12 ਪ੍ਰੋ ਦੀ ਸੇਲ ਪਿਛਲੇ ਮਹੀਨੇ ਸ਼ੁਰੂ ਹੋ ਗਈ ਸੀ। ਉਥੇ ਹੀ ਆਈਫੋਨ 12 ਮਿੰਨੀ ਅਤੇ ਆਈਫੋਨ 12 ਪ੍ਰੋ ਮੈਕਸ ਹੁਣ ਖ਼ਰੀਦੇ ਜਾ ਸਕਦੇ ਹਨ। ਸਭ ਤੋਂ ਛੋਟੇ ਅਤੇ ਸਸਤੇ ਆਈਫੋਨ 12 ਮਿੰਨੀ ਨੂੰ ਤੁਸੀਂ ਵੱਡੇ ਡਿਸਕਾਊਂਟ ’ਤੇ ਖ਼ਰੀਦ ਸਕਦੇ ਹੋ। 

ਇਹ ਵੀ ਪੜ੍ਹੋ– ਇਹ ਹੈ ਦੇਸ਼ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਸੇਡਾਨ ਕਾਰ, ਘੱਟ ਕੀਮਤ ’ਚ ਦਿੰਦੀ ਹੈ ਜ਼ਿਆਦਾ ਮਾਈਲੇਜ

ਨਵੇਂ ਆਈਫੋਨ ਐਮਾਜ਼ੋਨ ਇੰਡੀਆ ਦੀ ਵੈੱਬਸਾਈਟ ਅਤੇ ਐਪਲ ਇੰਡੀਆ ਦੇ ਅਧਿਕਾਰਤ ਸਟੋਰ ਤੋਂ ਖ਼ਰੀਦੇ ਜਾ ਸਕਦੇ ਹਨ। ਐਪਲ ਇੰਡੀਆ ਦੀ ਅਧਿਕਾਰਤ ਵੈੱਬਸਾਈਟ ’ਤੇ ਕੰਪਨੀ ਗਾਹਕਾਂ ਨੂੰ ਟ੍ਰੇਡ-ਇਨ ਦਾ ਆਪਸ਼ਨ ਦੇ ਰਹੀ ਹੈ। ਆਈਫੋਨ 12 ਮਿੰਨੀ ਦਾ ਲਿਮਟਿਡ ਪ੍ਰਾਈਜ਼ ਸਾਈਟ ’ਤੇ 69,900 ਰੁਪਏ ਹੈ, ਜਾਂ ਫਿਰ ਇਸ ਨੂੰ 8,227 ਰੁਪਏ ਪ੍ਰਤੀ ਮਹੀਨਾ ਦੀ ਈ.ਐੱਮ.ਆਈ. ’ਤੇ ਵੀ ਖ਼ਰੀਦਿਆ ਜਾ ਸਕਦਾ ਹੈ। ਟ੍ਰੇਡ-ਇਨ ਆਪਸ਼ਨ ਨਾਲ ਆਈਫੋਨ 12 ਨੂੰ ਤੁਸੀਂ 47,900 ਰੁਪਏ ਜਾਂ ਫਿਰ 5,637 ਰੁਪਏ ਪ੍ਰਤੀ ਮਹੀਨਾ ਦੀ ਈ.ਐੱਮ.ਆਈ. ਦੇ ਕੇ ਵੀ ਖ਼ਰੀਦ ਸਕਦੇ ਹੋ। 

ਇਹ ਵੀ ਪੜ੍ਹੋ– WhatsApp Web ’ਚ ਬਿਨਾਂ ਚੈਟ ਓਪਨ ਕੀਤੇ ਪੜ੍ਹ ਸਕਦੇ ਹੋ ਪੂਰਾ ਮੈਸੇਜ, ਇਹ ਹੈ ਆਸਾਨ ਤਰੀਕਾ

ਇੰਝ ਮਿਲੇਗਾ ਟ੍ਰੇਡ-ਇਨ ਦਾ ਫਾਇਦਾ
ਚੰਗੀ ਗੱਲ ਇਹ ਹੈ ਕਿ ਟ੍ਰੇਡ-ਇਨ ਆਪਸ਼ਨ ’ਚ ਤੁਸੀਂ ਨਾ ਸਿਰਫ਼ ਪੁਰਾਣੇ ਆਈਫੋਨ ਸਗੋਂ ਪੁਰਾਣੇ ਐਂਡਰਾਇਡ ਡਿਵਾਈਸ ਵੀ ਐਕਸਚੇਂਜ ਕਰ ਸਕਦੇ ਹੋ। ਟ੍ਰੇਡ-ਇਨ ਆਪਸ਼ਨ ਸਿਲੈਕਟ ਕਰਨ ਤੋਂ ਬਾਅਦ ਤੁਹਾਨੂੰ ਪੁਰਾਣੇ ਡਿਵਾਈਸ ਦਾ ਸੀਰੀਲ ਨੰਬਰ ਜਾਂ IMEI ਐਂਟਰ ਕਰਨਾ ਹੋਵੇਗਾ ਅਤੇ ਇਸ ਦੀ ਵੈਲਿਊ ਪਤਾ ਚਲ ਜਾਵੇਗੀ। ਡਿਵਾਈਸ ਦੇ ਡਿਟੇਲਸ ਅਤੇ ਕੰਡੀਸ਼ਨ ਨਾਲ ਜੁੜੀ ਜਾਣਕਾਰੀ ਸਾਂਝੀ ਕਰਨ ਤੋਂ ਬਾਅਦ ਤੁਹਾਡੇ ਐਡਰੈੱਸ ’ਤੇ ਐਪਲ ਐਗਜ਼ੀਕਿਊਟਿਵ ਆਏਗਾ ਅਤੇ ਡਿਟੇਲਸ ਵੈਰੀਫਾਈ ਕਰਨ ਲਈ ਪੁਰਾਣੇ ਫੋਨ ’ਤੇ ਡਾਈਗਨੋਸਟਿਕ ਟੈਸਟ ਰਨ ਕਰੇਗਾ। ਜੇਕਰ ਡਿਟੇਲਸ ਸਹੀ ਹਨ ਤਾਂ ਡਿਸਕਾਊਂਟਿਡ ਪ੍ਰਾਈਜ਼ ’ਤੇ ਆਈਫੋਨ 12 ਮਿੰਨੀ ਆਪਸ਼ਨ ਤੁਹਾਨੂੰ ਮਿਲ ਜਾਵੇਗਾ। 

ਇਹ ਵੀ ਪੜ੍ਹੋ– iPhone 12 Mini ਯੂਜ਼ਰਸ ਪਰੇਸ਼ਾਨ, ਅਨਲਾਕ ਹੀ ਨਹੀਂ ਹੋ ਰਿਹਾ ਫੋਨ

ਸਾਰੇ ਆਈਫੋਨਾਂ ’ਤੇ ਟ੍ਰੇਡ-ਇਨ ਆਪਸ਼ਨ
ਤੁਹਾਡੇ ਪੁਰਾਣੇ ਡਿਵਾਈਸ ਦੀ ਵੈਲਿਊ ਆਈਫੋਨ ਦੀ ਕੀਮਤ ਨਾਲ ਮਾਈਨਸ ਹੋ ਜਾਵੇਗੀ ਅਤੇ ਬਾਕੀ ਕੀਮਤ ਦਾ ਭੁਗਤਾਨ ਤੁਹਾਨੂੰ ਕਰਨਾ ਪਵੇਗਾ। ਐਪਲ ਦੀ ਵੈੱਬਸਾਈਟ ’ਤੇ ਜਾ ਕੇ ਤੁਸੀਂ ਪੁਰਾਣੇ ਆਈਫੋਨ ਮਾਡਲ ਅਤੇ ਸਿਲੈਕਟਿਡ ਐਂਡਰਾਇਡ ਡਿਵਾਈਸਿਜ਼ ਦੀ ਟ੍ਰੇਡ-ਇਨ ਵੈਲਿਊ ਵੇਖ ਸਕਦੇ ਹੋ। ਇਸ ਤੋਂ ਇਲਾਵਾ ਆਪਣੇ ਮੌਜੂਦਾ ਡਿਵਾਈਸ ਦੀ ਵੈਲਿਊ ਤੁਹਾਨੂੰ ਸਾਰੇ ਡਿਟੇਲਸ ਐਂਟਰ ਕਰਨ ’ਤੇ ਪਤਾ ਚਲ ਜਾਵੇਗੀ। ਐਪਲ ਦੇ ਸਾਰੇ ਆਈਫਨਾਂ ’ਤੇ ਟ੍ਰੇਡ-ਇਨ ਦਾ ਆਪਸ਼ਨ ਗਾਹਕਾਂ ਨੂੰ ਮਿਲ ਰਿਹਾ ਹੈ। 


Rakesh

Content Editor

Related News