ਆਈਫੋਨ 'ਚ Bug, ਪੰਜ ਵਾਰ "hyphen" ਸ਼ਬਦ ਬੋਲਣ 'ਤੇ ਫੋਨ ਹੋ ਰਿਹੈ ਕ੍ਰੈਸ਼

02/21/2019 6:54:11 PM

ਗੈਜੇਟ ਡੈਸਕ - ਜੇਕਰ ਤੁਸੀਂ ਆਈਫੋਨ ਯੂਜ਼ਰ ਹੋ ਤਾਂ ਇਹ ਖਬਰ ਤੁਹਾਡੇ ਲਈ ਖਾਸ ਹੈ। ਜਾਣਕਾਰੀ ਦੇ ਮੁਤਾਬਕ iPhone 'ਚ ਇਕ ਅਜਿਹੇ ਬਗ ਦਾ ਪਤਾ ਚੱਲਿਆ ਹੈ ਜਿਸ 'ਚ ਜੇਕਰ ਤੁਸੀਂ ਆਪਣੇ ਆਈਫੋਨ 'ਚ hyphen ਸ਼ਬਦ ਨੂੰ ਪੰਜ ਵਾਰ ਬੋਲਦੇ ਹਨ ਤਾਂ ਤੁਹਾਡਾ ਆਈਫੋਨ ਬਗ ਦਾ ਸ਼ਿਕਾਰ ਹੋ ਜਾਂਦਾ ਹੈ। ਐਂਟੀ-ਵਾਇਰਸ ਕੰਪਨੀ Kaspersky  ਦੇ ਮੁਤਾਬਕ ਇਹ ਬਗ iOS 12.1 ਵਰਜ਼ਨ 'ਚ ਹੈ ਤੇ ਇਸ ਤੋਂ iPhone 6, iPhone 6s, iPhone 6s Max, iPhone 8, iPhone X ਤੇ iPhone XS Max ਪ੍ਰਭਾਵਿਤ ਹੋ।

ਇਸ ਮਾਮਲੇ ਨੂੰ ਲੈ ਕੇ ਇਕ ਵੀਡੀਓ ਵੀ ਜਾਰੀ ਕੀਤੀ ਗਈ ਹੈ ਜਿਸ 'ਚ hyphen ਸ਼ਬਦ ਨੂੰ ਪੰਜ ਵਾਰ ਬੋਲਣ 'ਤੇ iPhone ਲਾਂਚਰ ਕਰੈਸ਼ ਹੋ ਰਿਹਾ ਹੈ। ਮਤਲਬ hyphen ਸ਼ਬਦ ਦਾ ਪੰਜ ਵਾਰ ਵੁਆਇਸ ਇਨਪੁੱਟ ਦਿੰਦੇ ਹੀ ਤੁਹਾਡਾ ਆਈਫੋਨ ਬਗ ਦਾ ਸ਼ਿਕਾਰ ਹੋ ਜਾਂਦਾ ਹੈ ਤੇ ਆਪਣੇ ਆਪ ਆਈਫੋਨ ਦੀ ਹੋਮ ਸਕ੍ਰੀਨ ਓਪਨ ਹੋ ਜਾਂਦੀ ਹੈ। ਹਾਲਾਂਕਿ ਟੈਸਟਿੰਗ ਦੇ ਦੌਰਾਨ Kaspersky ਨੇ ਪਾਇਆ ਦੀ iOS 10.3.1 'ਚ ਇਹ ਬਗ iPhone S5 ਨੂੰ ਪ੍ਰਭਾਵਿਤ ਨਹੀਂ ਕਰ ਪਾਇਆ। 

ਜੇਕਰ ਤੁਸੀਂ ਇਸ ਸਮੱਸਿਆ ਨਾਲ ਛੁਟਕਾਰਾ ਚਾਹੁੰਦੇ ਹੋ ਤਾਂ ਤੁਸੀਂ ਸਭ ਤੋਂ ਪਹਿਲਾਂ ਆਈਫੋਨ 'ਚ ਟੈਕਸਟ ਨੋਟ ਬਣਾਏ। ਇਸ ਤੋਂ ਬਾਅਦ ਜੇਕਰ ਤੁਸੀਂ hyphen”ਸ਼ਬਦ ਨੂੰ ਪੰਜ ਵਾਰ ਬੋਲਦੇ ਹੋ ਤੇ ਆਪਣੇ ਆਪ ਹੋਮ ਸਕ੍ਰੀਨ ਓਪਨ ਹੋ ਜਾਂਦੀ ਹੈ ਤੱਦ ਵੀ ਤੁਹਾਡਾ ਡਾਟਾ ਸੁਰੱਖਿਅਤ ਰਹੇਗਾ।


Related News