BSNL ਗਾਹਕਾਂ ਨੂੰ ਝਟਕਾ, ਇਸ ਪਲਾਨ ’ਚ ਹੁਣ ਨਹੀਂ ਮਿਲੇਗਾ ਅਨਲਿਮਟਿਡ ਕਾਲਿੰਗ ਦਾ ਫਾਇਦਾ

Tuesday, Nov 03, 2020 - 04:27 PM (IST)

ਗੈਜੇਟ ਡੈਸਕ– ਬੀ.ਐੱਸ.ਐੱਨ.ਐੱਲ. ਨੇ ਹਾਲ ਹੀ ’ਚ ਆਪਣੇ 5 ਪ੍ਰੀਪੇਡ STVs ਨੂੰ ਬੰਦ ਕਰ ਦਿੱਤਾ ਸੀ ਪਰ ਹੁਣ ਇਕ ਵਾਰ ਫਿਰ ਸਰਕਾਰੀ ਟੈਲੀਕਾਮ ਕੰਪਨੀ STV 395 ਦੇ ਰਿਵਿਜ਼ਨ ਨਾਲ ਖ਼ਬਰਾਂ ’ਚ ਹੈ। ਇਸ ਰਿਵਿਜ਼ਨ ਨਾਲ ਬੀ.ਐੱਸ.ਐੱਨ.ਐੱਲ. ਨੇ ਵੌਇਸ ਕਾਲਿੰਗ ਲਿਮਟ ਨੂੰ ਵੀ ਦੁਬਾਰਾ ਸ਼ੁਰੂ ਕਰ ਦਿੱਤਾ ਹੈ। ਦੱਸ ਦੇਈਏ ਕਿ ਟੈਲੀਕਾਮ ਕੰਪਨੀ 31 ਅਕਤੂਬਰ ਤਕ ਅਨਲਿਮਟਿਡ ਵੌਇਸ ਕਾਲਿੰਗ ਦਾ ਫਾਇਦਾ ਦੇ ਰਹੀ ਸੀ। STV 395 ’ਚ ਰੋਜ਼ਾਨਾ 2 ਜੀ.ਬੀ. ਡਾਟਾ ਵੀ ਮਿਲਦਾ ਹੈ। ਇਸ ਦੀ ਮਿਆਦ 71 ਦਿਨਾਂ ਦੀ ਹੈ ਅਤੇ ਨਵੇਂ ਰਿਵਿਜ਼ਨ ਤੋਂ ਬਾਅਦ ਵੀ ਇਹ ਫਾਇਦੇ ਮਿਲਦੇ ਰਹਿਣਗੇ। STV 395 ’ਚ ਕੀਤੇ ਗਏ ਬਦਲਾਅ ਸਾਰੇ ਰਾਜਾਂ ’ਚ ਲਾਗੂ ਹੋਣਗੇ। 

ਬੀ.ਐੱਸ.ਐੱਨ.ਐੱਲ. STV 395 ’ਚ ਬਦਲਾਅ ਤੋਂ ਬਾਅਦ 3000 ਆਨ-ਨੈੱਟ ਜਦਕਿ 1800 ਆਫ-ਨੈੱਟ ਮਿੰਟ ਮੁਫ਼ਤ ਆਫਰ ਕੀਤੇ ਜਾ ਰਹੇ ਹਨ। ਇਸ ਤੋਂ ਪਹਿਲਾਂ ਇਸ ਪਲਾਨ ’ਚ ਅਨਲਿਮਟਿਡ ਵੌਇਸ ਕਾਲਿੰਗ ਦਾ ਫਾਇਦਾ ਮਿਲਦਾ ਸੀ। ਹਾਲਾਂਕਿ, ਟੈਲੀਕਾਮ ਕੰਪਨੀ ਨੇ ਰੋਜ਼ਾਨਾ 250 ਮਿੰਟ ਦੀ ਕੈਪਿੰਗ ਕਰਕੇ ਰੱਖੀ ਸੀ। ਮੁਫ਼ਤ ਮਿੰਟ ਤੋਂ ਬਾਅਦ ਗਾਹਕਾਂ  20 ਪੈਸਾ ਪ੍ਰਤੀ ਮਿੰਟ ਦੇ ਹਿਸਾਬ ਨਾਲ ਚਾਰਜ ਦੇਣਾ ਹੋਵੇਗਾ। 

ਦੱਸ ਦੇਈਏ ਕਿ ਵੋਡਾਫੋਨ ਆਈਡੀਆ ਅਤੇ ਏਅਰਟੈੱਲ ਵਰਗੀਆਂ ਪ੍ਰਾਈਵੇਟ ਕੰਪਨੀਆਂ ਬਿਨ੍ਹਾਂ ਕਿਸੇ ਐੱਫ.ਯੂ.ਪੀ. ਲਿਮਟ ਦੇ ਅਨਲਿਮਟਿਡ ਵੌਇਸ ਕਾਲਿੰਗ ਆਫਰ ਕਰ ਰਹੀਆਂ ਹਨ। ਰਿਲਾਇੰਸ ਜੀਓ ਨੇ ਆਫ-ਨੈੱਟਵਰਕ ਕਾਲਿੰਗ ਮਿੰਟ ਲਈ ਕੈਪਿੰਗ ਕੀਤੀ ਹੈ ਅਤੇ 6 ਪੈਸੇ ਪ੍ਰਤੀ ਮਿੰਟ ਵਸੂਲਦੀ ਹੈ। ਬੀ.ਐੱਸ.ਐੱਨ.ਐੱਲ. ਦੇ STV 395 ’ਚ ਰੋਜ਼ਾਨਾ 2 ਜੀ.ਬੀ. ਡਾਟਾ 71 ਦਿਨਾਂ ਲਈ ਮਿਲਦਾ ਹੈ। ਨਵਾਂ STV 395 ਮੁੰਬਈ ਅਤੇ ਨਵੀਂ ਦਿੱਲੀ ਤੋਂ ਇਲਾਾ ਸਾਰੇ ਟੈਲੀਕਾਮ ਸਰਕਿਲਾਂ ’ਚ ਉਪਲੱਬਧ ਹੈ। ਦੱਸ ਦੇਈਏ ਕਿ ਇਨ੍ਹਾਂ ਦੋਵਾਂ ਮਹਾਨਗਰਾਂ ’ਚ ਬੀ.ਐੱਸ.ਐੱਨ.ਐੱਲ. ਦੀ ਥਾਂ ਐੱਮ.ਟੀ.ਐੱਨ.ਐੱਲ. ਆਪਣੀਆਂ ਸੇਵਾਵਾਂ ਦੇ ਰਹੀ ਹੈ। 


Rakesh

Content Editor

Related News