BSNL ਨੇ ਪੇਸ਼ ਕੀਤਾ ਨਵਾਂ 1277 ਰੁਪਏ ਦਾ ਬਰਾਡਬੈਂਡ ਪਲਾਨ, ਮਿਲਣਗੇ ਇਹ ਫਾਇਦੇ

Saturday, Jan 05, 2019 - 11:40 AM (IST)

BSNL ਨੇ ਪੇਸ਼ ਕੀਤਾ ਨਵਾਂ 1277 ਰੁਪਏ ਦਾ ਬਰਾਡਬੈਂਡ ਪਲਾਨ, ਮਿਲਣਗੇ ਇਹ ਫਾਇਦੇ

ਗੈਜੇਟ ਡੈਸਕ- ਭਾਰਤੀ ਸੰਚਾਰ ਨਿਗਮ ਲਿਮਟਿਡ (BSNL) ਨੇ ਨਵਾਂ FTTH ਬਰਾਡਬੈਂਡ ਪਲਾਨ ਲਾਂਚ ਕੀਤਾ ਹੈ। ਇਸ ਪਲਾਨ ਦੀ ਕੀਮਤ 1,277 ਰੁਪਏ ਰੱਖ ਗਈ ਹੈ। ਇਸ ਤੋਂ ਇਲਾਵਾ BSNL ਬਰਾਡਬੈਂਡ ਯੂਜ਼ਰਸ ਨੂੰ 777 ਰੁਪਏ, 3,999 ਰੁਪਏ, 5999 ਰੁਪਏ, 9999 ਰੁਪਏ ਤੇ 16,999 ਰੁਪਏ 'ਚ ਪੰਜ ਹੋਰ ਬਰਾਡਬੈਂਡ ਪਲਾਨਜ਼ ਵੀ ਦੇ ਰਿਹੇ ਹੈ।PunjabKesari    ਪਲਾਨ 'ਚ ਕੀ ਹੈ ਖਾਸ
ਇਸ ਪਲਾਨ 'ਚ ਯੂਜ਼ਰ ਨੂੰ 100Mbps ਦੀ ਸਪੀਡ ਮਿਲਦੀ ਹੈ। ਇਸ ਦੇ ਨਾਲ ਯੂਜ਼ਰ ਨੂੰ 750 GB FUP ਮਿਲਦਾ ਹੈ। ਬੀ. ਐੱਸ. ਐੱਨ. ਐੱਲ 3.5 TB ਤੱਕ 100 Mbps ਸਪੀਡ ਦਿੰਦਾ ਹੈ। BSNL ਦੇ ਇਸ ਪਲਾਨ ਦੀ ਟੱਕਰ ACT ਫਾਈਬਰਨੇਟ ਦੇ 1,050 ਪਲਾਨ ਤੋਂ ਹੋਵੇਗੀ। ACT ਵੀ ਆਪਣੇ ਇਸ ਪਲਾਨ 'ਚ 750 GB ਡਾਟਾ 100Mbps ਦੀ ਸਪੀਡ ਦੇ ਨਾਲ ਦਿੰਦਾ ਹੈ। BSNL ਦੇ ਇਸ ਪਲਾਨ 'ਚ FUP ਦੀ ਲਿਮਿਟ 750GB ਹੈ। ਲਿਮਿਟ ਕਰਾਸ ਹੋਣ ਤੋਂ ਬਾਅਦ ਸਪੀਡ 2Mbps ਤੱਕ ਘੱਟ ਹੋ ਜਾਂਦੀ ਹੈ। ਇਸ ਪਲਾਨ ਦੀ ਮਿਆਦ ਇਕ ਮਹੀਨਾ ਹੈ। ਕੁਨੈੱਕਸ਼ਨ ਲੈਂਦੇ ਸਮੇਂ ਇਸ ਪਲਾਨ ਦੀ ਕੀਮਤ ਦੇ ਬਰਾਬਰ ਮਤਲਬ 1227 ਰੁਪਏ ਦੀ ਸਕਿਓਰਿਟੀ ਡਿਪਾਜ਼ਿਟ ਕਰਨੀ ਹੋਵੇਗੀ।

ਇਸ ਦੇ ਇਲਾਵਾ ਇਸ ਪਲਾਨ 'ਚ ਕੰਪਨੀ ਇਕ ਸਾਲ ਦੋ ਸਾਲ ਤੇ ਤਿੰਨ ਸਾਲ ਦੇ ਇਕੱਠੇ ਭੁਗਤਾਨ ਦੀ ਆਪਸ਼ਨ ਦਿੰਦੀ ਹੈ। ਇਸ ਦੇ ਲਈ ਯੂਜ਼ਰ ਨੂੰ  14,047 ਰੁਪਏ 26,817 ਰੁਪਏ ਤੇ 38,310 ਰੁਪਏ ਦਾ ਭੁਗਤਾਨ ਕਰਨਾ ਹੁੰਦਾ ਹੈ। ਇਸ ਤੋਂ ਇਲਾਵਾ ਯੂਜ਼ਰ ਨੂੰ ਇਸ ਪਲਾਨ ਦੇ ਨਾਲ ਇਕ ਫ੍ਰੀ ਈ-ਮੇਲ ਆਈ. ਡੀ ਤੇ 1GB ਫ੍ਰੀ ਸਪੇਸ ਵੀ ਮਿਲਦਾ ਹੈ।


Related News