BSNL ਦੇ ਇਸ ਪਲਾਨ ’ਚ ਹੁਣ ਮਿਲੇਗੀ ਦੁਗਣੀ ਮਿਆਦ ਤੇ ਜ਼ਿਆਦਾ ਡਾਟਾ

05/09/2019 11:09:19 AM

ਗੈਜੇਟ ਡੈਸਕ– ਟੈਲੀਕਾਮ ਕੰਪਨੀਆਂ ’ਚ ਲਗਾਤਾਰ ਪ੍ਰਾਈਜ਼ ਵਾਰ ਜਾਰੀ ਹੈ। ਪ੍ਰਾਈਵੇਟ ਕੰਪਨੀਆਂ ਦੇ ਨਾਲ ਹੀ ਸਰਕਾਰੀ ਕੰਪਨੀ ਬੀ.ਐੱਸ.ਐੱਨ.ਐੱਲ. ਵੀ ਗਾਹਕਾਂ ਨੂੰ ਆਪਣੇ ਨਾਲ ਜੋੜੀ ਰੱਖਣ ਲਈ ਲਗਾਤਾਰ ਆਪਣੇ ਪਲਾਨ ’ਚ ਬਦਲਾਅ ਕਰਨ ਦੇ ਨਾਲ ਨਵੇਂ ਪਲਾਨ ਪੇਸ਼ ਕਰ ਰਹੀ ਹੈ। ਹਾਲ ਹੀ ’ਚ ਕੰਪਨੀ ਨੇ ਕੁਝ ਪਲਾਨਸ ਨੂੰ ਬੰਦ ਵੀ ਕੀਤਾ ਸੀ। ਇਸ ਵਾਰ ਕੰਪਨੀ ਨੇ ਆਪਣੇ STV 47 ਅਤੇ STV 198 ਰੁਪਏ ਵਾਲੇ ਪਲਾਨ ’ਚ ਬਦਲਾਅ ਕੀਤਾ ਹੈ। ਇਹ ਪਲਾਨ ਕੰਪਨੀ ਦੀ ਵੈੱਬਸਾਈਟ ’ਤੇ ਜਾ ਕੇ ਰਿਚਾਰਜ ਕਰਵਾਉਣੇ ਹੋਣਗੇ। ਇਥੇ ਤੁਹਾਨੂੰ ਕੰਪਨੀ ਦੇ ਦੂਜੇ ਪਲਾਨ ਵੀ ਮਿਲ ਜਾਣਗੇ। 

BSNL STV 47 ਪਲਾਨ
BSNL ਨੇ 47 ਰੁਪਏ ਵਾਲੇ ਪਲਾਨ ’ਚ ਬਦਲਾਅ ਕੀਤਾ ਹੈ। ਪਹਿਲਾਂ ਇਸ 47 ਰੁਪਏ ਵਾਲੇ ਪਲਾਨ ’ਚ 11 ਦਿਨਾਂ ਦੀ ਮਿਆਦ ਦੇ ਨਾਲ ਅਨਲਿਮਟਿਡ ਲੋਕਲ ਅਤੇ ਐੱਸ.ਟੀ.ਡੀ. ਕਾਲਸ ਦੀ ਸੁਵਿਧਾ ਮਿਲ ਰਹੀ ਸੀ। ਹਾਲਾਂਕਿ ਅਨਲਿਮਟਿਡ ਕਾਲਿੰਗ ’ਚ ਮੁੰਬਈ ਅਤੇ ਦਿੱਲੀ ਸਰਕਿਲ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ। ਹੁਣ ਬਦਲਾਅ ਦੇ ਨਾਲ ਇਸ ਪਲਾਨ ’ਚ ਅਨਲਿਮਟਿਡ ਲੋਕਲ ਅਤੇ ਐੱਸ.ਟੀ.ਡੀ. ਕਾਲਿੰਗ ਦੀ ਸੁਵਿਧਾ ਤਾਂ ਮਿਲ ਰਹੀ ਹੈ ਪਰ ਕੰਪਨੀ ਨੇ ਹੁਣ ਇਸ ਵਿਚ 1 ਜੀ.ਬੀ. ਡਾਟਾ ਜੋੜ ਦਿੱਤਾ ਹੈ। ਹੁਣ ਗਾਹਕ ਇਸ ਪਲਾਨ ’ਚ 1 ਜੀ.ਬੀ. ਡਾਟਾ ਦਾ ਵੀ ਲਾਭ ਲੈ ਸਕਣਗੇ। ਇਹ 1 ਜੀ.ਬੀ. ਡਾਟਾ ਤੁਹਾਡੀ ਕੁਲ ਮਿਆਦ ਦੌਰਾਨ ਮਿਲੇਗਾ। ਹਾਲਾਂਕਿ ਕੰਪਨੀ ਨੇ ਪਲਾਨ ਦੀ ਮਿਆਦ ਨੂੰ 2 ਦਿਨ ਘਟਾ ਦਿੱਤਾ ਹੈ। ਹੁਣ ਇਸ ਪਲਾਨ ਦੀ ਮਿਆਦ 9 ਦਿਨਾਂ ਦੀ ਹੈ। 

BSNL STV 198 ਪਲਾਨ
ਕੰਪਨੀ ਪਹਿਲਾਂ ਇਸ ਪਲਾਨ ’ਚ ਰੋਜ਼ਾਨਾ 1.5 ਜੀ.ਬੀ. ਡਾਟਾ ਦੇ ਰਹੀ ਸੀ, ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ। ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ, ਕੰਪਨੀ ਨੇ ਇਸ ਪਲਾਨ ਦੀ ਮਿਆਦ ਨੂੰ ਦੁਗਣਾ ਕਰ ਦਿੱਤਾ ਹੈ। ਹੁਣ ਇਸ ਪਲਾਨ ਦੀ ਮਿਆਦ 54 ਦਿਨਾਂ ਦੀ ਹੈ। ਇਸ ਤੋਂ ਇਲਾਵਾ ਡੇਲੀ ਡਾਟਾ ਲਿਮਟ ਨੂੰ ਵਧਾ ਕੇ ਹੁਣ 2 ਜੀ.ਬੀ. ਕਰ ਦਿੱਤਾ ਗਿਆ ਹੈ। ਹੁਣ ਇਸ ਪਲਾਨ ’ਚ ਕੁਲ 108 ਜੀ.ਬੀ. ਡਾਟਾ ਮਿਲੇਗਾ। ਹਾਲਾਂਕਿ ਇਸ ਪਲਾਨ ’ਚ ਕੋਈ ਕਾਲਿੰਗ ਦਾ ਫਾਇਦਾ ਨਹੀਂ ਮਿਲਦਾ। ਇਸ ਪਲਾਨ ਨੂੰ ਅਨਲਿਮਟਿਡ ਕਾਲਰ ਟਿਊਨ ਦੀ ਸੁਵਿਧਾ ਮਿਲ ਰਹੀ ਹੈ। 


Related News