ਹੁਣ ਫਲਾਈਟ ’ਚ ਲੈ ਸਕੋਗੇ BSNL ਬ੍ਰਾਡਬੈਂਡ ਦਾ ਮਜ਼ਾ

10/23/2021 1:17:25 PM

ਗੈਜੇਟ ਡੈਸਕ– ਸਰਕਾਰੀ ਟੈਲੀਕਮਿਊਨੀਕੇਸ਼ਨ ਪ੍ਰੋਵਾਈਡਰ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਹੁਣ ਆਪਣੀ ਸੇਵਾ ਫਲਾਈਟ ਅਤੇ ਮੈਰੀਟਾਈਮ ’ਚ ਵੀ ਦੇਵੇਗੀ। ਇਸ ਲਈ ਕੰਪਨੀ ਨੂੰ ਡਿਪਾਰਟਮੈਂਟ ਆਫ ਟੈਲੀਕਮਿਊਨੀਕੇਸ਼ਨ ਨੇ ਲਾਈਸੈਂਸ ਦੇ ਦਿੱਤਾ ਹੈ। ਇਸ ਦਾ ਮਤਲਬ ਇੰਡੀਅਨ ਏਅਰਲਾਈਨਜ਼ ਫਾਲਈਟ ’ਚ ਵੀ ਬੀ.ਐੱਸ.ਐੱਨ.ਐੱਲ. ਕੁਨੈਕਟੀਵਿਟੀ ਭਾਰਤ ਦੇ ਨਾਲ-ਨਾਲ ਗਲੋਬਲੀ ਦੇ ਸਕਦੇ ਹਨ।

ਬੀ.ਐੱਸ.ਐੱਨ.ਐੱਲ. ਦੇ ਸਟ੍ਰੈਟੇਜਿਕ ਪਾਰਟਨਰ ਅਤੇ ਗਲੋਬਲ ਮੋਬਾਇਲ ਸੈਟੇਲਾਈਟ ਕਮਿਊਨੀਕੇਸ਼ਨ ਪਲੇਅਰ Inmarsat ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਟੈਲੀਕਾਮ ਕੰਪਨੀ Inmarsat ਦਾ galobal Xpress (GX) ਮੋਬਾਇਲ ਬ੍ਰਾਡਬੈਂਡ ਸਰਵਿਸ ਭਾਰਤ ’ਚ ਦੇਣ ਲਈ ਜ਼ਰੂਰੀ ਲਾਈਸੈਂਸ ਮਿਲ ਗਿਆ ਹੈ। 

ਮੈਰੀਟਾਈਮ ਅਤੇ ਇਨ-ਫਲਾਈਟ ਕੁਨੈਕਟੀਵਿਟੀ (IIFMC) ਲਾਈਸੈਂਸਰ ਦੇ ਅੰਦਰ GX ਹਵਾਬਾਜ਼ੀ ਅਤੇ ਸਮੁੰਦਰੀ ਖੇਤਰ ’ਚ ਭਾਰਤੀ ਗਾਹਕਾਂ ਲਈ ਉਪਲੱਬਧ ਹੋਵੇਗਾ। ਫਲਾਈਟ ’ਚ ਕੁਨੈਕਟੀਵਿਟੀ ਤੋਂ ਇਲਾਵਾ ਇਸ ਦੀ ਸਰਵਿਸ ਭਾਰਤੀ ਕਮਰਸ਼ੀਅਲ ਮੈਰੀਟਾਈਮ ਕੰਪਨੀਆਂ ਲਈ ਵੀ ਉਪਲੱਬਧ ਹੋਵੇਗੀ। ਇਸ ਨਾਲ ਸ਼ਿਪ ਆਪਰੇਸ਼ਨ ਅਤੇ ਕਰੂ ਵੈਲਫੇਅਰ ਸਰਵਿਸ ਨੂੰ ਕਾਫੀ ਮਦਦ ਮਿਲੇਗੀ। ਬੀ.ਐੱਸ.ਐੱਨ.ਐੱਲ. ਦਾ ਲਾਈਸੈਂਸ ਇਹ ਵੀ ਯਕੀਨੀ ਕਰੇਗਾ ਕਿ GX ਸਰਵਿਸ ਸਰਕਾਰ ਦੇ ਨਾਲ-ਨਾਲ ਦੂਜੇ ਗਾਹਕਾਂ ਨੂੰ ਵੀ ਮਿਲੇ। ਇਸ ਲਈ ਫੇਜ ਮੈਨਰ ’ਚ ਕੰਮ ਕੀਤਾ ਜਾਵੇਗਾ। 

ਇਸ ਨੂੰ ਲੈ ਕੇ ਬੀ.ਐੱਸ.ਐੱਨ.ਐੱਲ. ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ PK Purwar ਨੇ ਦੱਸਿਆ ਕਿ ਗਲੋਬਲ ਐਕਸਪ੍ਰੈੱਸ (GX) ਨੂੰ ਸਰਕਾਰ ਅਤੇ ਮੋਬੀਲਿਟੀ ਗਾਹਕਾਂ ਲਈ ਦੁਨੀਆ ਦੇ ਬੈਸਟ ਹਾਈ-ਸਪੀਡ ਸੈਟੇਲਾਈਟ ਕਮਿਊਨੀਕੇਸ਼ਨ ਸਰਵਿਸ ਦੇ ਤੌਰ ’ਤੇ ਪਛਾਣ ਮਿਲੀ ਹੈ। ਇਹ ਕੈਪੇਬਿਲਿਟੀ ਭਾਰਤੀ ਗਾਹਕਾਂ ਲਈ ਉਪਲੱਬਧ ਕਰਵਾਉਂਦੇ ਹੋਏ ਉਨ੍ਹਾਂ ਨੂੰ ਕਾਫੀ ਖੁਸ਼ੀ ਹੋ ਰਹੀ ਹੈ। 


Rakesh

Content Editor

Related News