BSNL ਦਾ ਰਮਜ਼ਾਨ ਆਫਰ, ਮਿਲੇਗਾ 786 ਰੁਪਏ ਦਾ ਟਾਕਟਾਈਮ ਅਤੇ 30GB ਡਾਟਾ

5/23/2020 8:47:22 PM

ਗੈਜੇਟ ਡੈਸਕ—ਬੀ.ਐੱਸ.ਐੱਨ.ਐੱਲ. ਨੇ ਰਮਜ਼ਾਨ ਅਤੇ ਈਦ 2020 ਸਪੈਸ਼ਲ ਰਿਚਾਰਜ ਪਲਾਨ ਲਾਂਚ ਕੀਤਾ ਹੈ। ਬੀ.ਐੱਸ.ਐੱਨ.ਐੱਲ. ਦਾ ਰਮਜ਼ਾਨ ਮੋਬਾਇਲ ਆਫਰ 30 ਦਿਨਾਂ ਲਈ ਉਪਲੱਬਧ ਹੋਵੇਗਾ। ਇਸ ਪਲਾਨ 'ਚ 786 ਰੁਪਏ ਦਾ ਟਾਕਟਾਈਮ ਅਤੇ 30ਜੀ.ਬੀ. ਹਾਈ-ਸਪੀਡ ਡਾਟਾ ਮਿਲੇਗਾ। ਇਸ ਪਲਾਨ ਦੀ ਮਿਆਦ 90 ਦਿਨਾਂ ਦੀ ਹੈ। ਬੀ.ਐੱਸ.ਐੱਨ.ਐੱਲ. ਹਰ ਸਾਲ ਈਦ ਅਤੇ ਰਮਜ਼ਾਨ ਸੈਲੀਬ੍ਰੇਟ ਕਰਨ ਲਈ 786 ਰੁਪਏ ਵਾਲਾ ਰਿਚਾਰਜ ਪਲਾਨ ਲਿਆਉਂਦੀ ਹੈ। ਬੀ.ਐੱਸ.ਐੱਨ.ਐੱਲ. ਨੇ ਪਿਛਲੇ ਸਾਲਾਂ 'ਚ ਵੀ ਅਜਿਹੇ ਪਲਾਨ ਰਿਲੀਜ਼ ਕੀਤੇ ਹਨ ਪਰ ਉਨ੍ਹਾਂ 'ਚ ਬੈਨੀਫਿਟਸ ਵੱਖ-ਵੱਖ ਰਹੇ ਹਨ।

ਬੀ.ਐੱਸ.ਐੱਨ.ਐੱਲ. ਕੇਰਲ ਨੇ ਟਵੀਟਰ 'ਤੇ ਨਵੇਂ 786 ਰੁਪਏ ਵਾਲੇ ਪ੍ਰੀਪੇਡ ਪਲਾਨ ਦਾ ਐਲਾਨ ਕੀਤਾ ਹੈ। ਇਹ ਰਿਚਾਰਜ ਪਲਾਨ ਅੱਜ (23 ਮਈ) ਤੋਂ ਲਾਈਵ ਹੋ ਗਿਆ ਹੈ ਅਤੇ ਇਹ 30 ਦਿਨਾਂ ਲਈ ਹੀ ਉਪਲੱਬਧ ਰਹੇਗਾ। ਬੀ.ਐੱਸ.ਐੱਨ.ਐੱਲ. ਦਾ ਨਵਾਂ ਰਿਚਾਰਜ ਪਲਾਨ ਕੇਰਲ, ਗੁਜਰਾਤ, ਆਂਧਰ ਪ੍ਰਦੇਸ਼ ਸਮੇਤ ਕੁਝ ਚੁਨਿੰਦਾ ਸਰਕਲਸ 'ਚ ਉਪਲੱਬਧ ਹੋਵੇਗਾ। ਬੀ.ਐੱਸ.ਐੱਨ.ਐੱਲ. ਦੇ ਇਸ ਪਲਾਨ ਦੀ ਮਿਆਦ 30 ਦਿਨਾਂ ਦੀ ਹੈ। ਜੇਕਰ ਤੁਸੀਂ ਬੀ.ਐੱਸ.ਐੱਨ.ਐੱਲ. ਯੂਜ਼ਰ ਹੋ ਅਤੇ ਇਹ ਪਲਾਨ ਲੈਣਾ ਚਾਹੁੰਦੇ ਹੋ ਤਾਂ ਇਸ ਨੂੰ ਤੁਸੀਂ ਬੀ.ਐੱਸ.ਐੱਨ.ਐੱਲ. ਦੀ ਵੈੱਬਸਾਈਟ, ਐਪ ਜਾਂ ਕਿਸੇ ਦੂਜੇ ਥਰਡ ਪਾਰਟੀ ਰਿਚਾਰਜ ਸਰਵਿਸ ਰਾਹੀਂ ਲੈ ਸਕਦੇ ਹੋ।

ਬੀ.ਐੱਸ.ਐੱਨ.ਐੱਲ. ਨੇ ਪਿਛਲੀ ਵਾਰ ਆਂਧਰ ਪ੍ਰਦੇਸ਼ ਅਤੇ ਤੇਲੰਗਾਨਾ ਸਰਕਲਸ 'ਚ 899 ਰੁਪਏ ਵਾਲੇ ਪ੍ਰੀਪੇਡ ਪਲਾਨ ਨੂੰ 786 ਰੁਪਏ 'ਚ ਆਫਰ ਕੀਤਾ ਸੀ। ਇਸ ਪਲਾਨ 'ਚ ਯੂਜ਼ਰਸ ਨੂੰ ਟਾਕਟਾਈਮ 1,000 ਐੱਸ.ਐੱਮ.ਐੱਸ., 5ਜੀ.ਬੀ. ਡਾਟਾ ਅਤੇ ਫ੍ਰੀ ਪਰਸਨਲਾਈਜਡ ਰਿੰਗ ਬੈਕ ਟੋਨ ਆਫਰ ਕੀਤਾ ਗਿਆ। 786 ਰੁਪਏ ਵਾਲੇ ਰਮਜ਼ਾਨ ਸਪੈਸ਼ਲ ਮੋਬਾਇਲ ਆਫਰ ਤੋਂ ਇਲਾਵਾ ਬੀ.ਐੱਸ.ਐੱਨ.ਐੱਲ. ਚਾਰ ਦਿਨਾਂ ਲਈ 190 ਰੁਪਏ ਵਾਲੇ ਪਲਾਨ 'ਚ ਫੁਟ ਟਾਕਟਾਈਮ ਦੇ ਰਹੀ ਹੈ। ਜੇਕਰ ਤੁਸੀਂ 26 ਮਈ ਤਕ 190 ਰੁਪਏ ਵਾਲੇ ਪਲਾਨ ਰਿਚਾਰਜ ਕਰਵਾਉਂਦੇ ਹੋ ਤਾਂ ਤੁਹਾਨੂੰ ਫੁਲ ਟਾਕਟਾਈਮ ਮਿਲੇਗਾ। ਫੁਲ ਟਾਕਟਾਈਮ ਦਾ ਇਹ ਆਫਰ ਵੀ ਸਿਰਫ ਤਾਮਿਲਨਾਡੂ ਅਤੇ ਚੇਨਈ ਸਰਕਲਸ ਲਈ ਹੈ। ਉੱਥੇ, ਦੂਜੇ ਸਰਕਲਸ 'ਚ 190 ਰੁਪਏ ਵਾਲੇ ਪਲਾਨ 'ਚ 158.02 ਰੁਪਏ ਦਾ ਟਾਕਟਾਈਮ ਮਿਲੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Karan Kumar

Content Editor Karan Kumar