49 ਰੁਪਏ ’ਚ ਮਿਲੇਗੀ 180 ਦਿਨਾਂ ਦੀ ਮਿਆਦ ਦੇ ਰਹੀ ਹੈ ਇਹ ਕੰਪਨੀ

08/22/2019 12:10:45 PM

ਗੈਜੇਟ ਡੈਸਕ– ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਨੇ ਇਕ ਨਵੇਂ ਵੈਲੀਡਿਟੀ ਐਕਸਟੈਂਸ਼ਨ ਪਲਾਨ ਨੂੰ ਪ੍ਰੀਪੇਡ ਗਾਹਕਾਂ ਲਈ ਪਸ਼ ਕੀਤਾ ਹੈ। ਇਸ ਪਲਾਨ ਦਾ ਨਾਂ PV-49 ਰੱਖਿਆ ਗਿਆ ਹੈ। ਇਸ ਪ੍ਰੀਪੇਡ ਰਿਚਾਰਜ ਵਾਊਚਰ ਨੂੰ ਮੱਧ-ਪ੍ਰਦੇਸ਼ ਸਰਕਿਲ ਲਈ ਪੇਸ਼ ਕੀਤਾ ਗਿਆ ਹੈ। ਇਸ ਵਿਚ ਗਾਹਕਾਂ ਨੂੰ 180 ਦਿਨਾਂ ਦੀ ਮਿਆਦ ਮਿਲੇਗੀ। ਨਾਲ ਹੀ ਫ੍ਰੀ ਮੋਬਾਇਲ ਡਾਟਾ ਅਤੇ ਵਾਇਸ ਕਾਲਿੰਗ ਦਾ ਵੀ ਲਾਭ ਮਿਲੇਗਾ। 

BSNL PV-49 ਇਕ ਪ੍ਰੀਪੇਡ ਰਿਚਾਰਜ ਵਾਊਚਰ ਹੈ, ਜਿਸ ਨੂੰ 49 ਰੁਪਏ ’ਚ ਉਪਲੱਬਧ ਕਰਵਾਇਆ ਗਿਆ ਹੈ। ਇਸ BSNL ਪ੍ਰੀਪੇਡ ਪਲਾਨ ’ਚ 9 ਦਿਨਾਂ ਲਈ 250 ਮਿੰਟ ਡੇਲੀ ਲੋਕਲ ਅਤੇ ਨੈਸ਼ਨਲ ਵਾਇਸ ਕਾਲਸ ਦੀ ਸੁਵਿਧਾ ਦਿੱਤੀ ਜਾ ਰਹੀ ਹੈ। 9 ਦਿਨਾਂ ਬਾਅਦ ਲੋਕਲ ਅਤੇ ਨੈਸ਼ਨਲ ਕਾਲਸ ਲਈ 40 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਭੁਗਤਾਨ ਕਰਨਾ ਹੋਵੇਗਾ। ਇਸ ਪਲਾਨ ’ਚ 15 ਦਿਨਾਂ ਲਈ 1 ਜੀ.ਬੀ. ਡਾਟਾ ਵੀ ਮਿਲੇਗਾ। ਇਸ ਪਲਾਨ ਦੀ ਕੁਲ ਮਿਆਦ 180 ਦਿਨਾਂ ਦੀ ਹੈ, ਯਾਨੀ ਇਸ ਸਮੇਂ ਦੌਰਾਨ ਗਾਹਕਾਂ ਨੂੰ ਫ੍ਰੀ ਇਨਕਮਿੰਗ ਕਾਲਸ ਦਾ ਫਾਇਦਾ ਮਿਲੇਗਾ। ਇਸ ਪਲਾਨ ’ਚ 15 ਦਿਨਾਂ ਬਾਅਦ ਜਾਂ 1 ਜੀ.ਬੀ. ਡਾਟਾ ਖਤਮ ਹੋਣ ਤੋਂ ਬਾਅਦ ਗਾਹਕਾਂ ਨੂੰ ਡਾਟਾ ਲਈ ਰਿਚਾਰਜ ਕਰਵਾਉਣ ਦੀ ਲੋੜ ਹੋਵੇਗੀ। ਇਸੇ ਤਰ੍ਹਾਂ ਕਾਲਸ ਲਈ ਵੀ ਗਾਹਕਾਂ ਨੂੰ ਟਾਕਟਾਈਮ ਲਈ ਰਿਚਾਰਜ ਕਰਵਾਉਣਾ ਹੋਵੇਗਾ। 


Related News