BSNL ਗਾਹਕਾਂ ਲਈ ਰੋਜ਼ਾਨਾ 3GB ਡਾਟਾ-ਕਾਲਿੰਗ ਵਾਲੇ ਪਲਾਨ

06/06/2020 1:46:36 PM

ਗੈਜੇਟ ਡੈਸਕ– ਸਰਕਾਰੀ ਟੈਲੀਕਾਮ ਕੰਪਨੀ ਬੀ.ਐੱਸ.ਐੱਨ.ਐੱਲ. ਵੀ ਰਿਲਾਇੰਸ ਜਿਓ, ਏਅਰਟੈੱਲ ਅਤੇ ਵੋਡਾਫੋਨ ਵਰਗੀਆਂ ਨਿੱਜੀ ਕੰਪਨੀਆਂ ਨੂੰ ਟੱਕਰ ਦੇਣ ’ਚ ਕੋਈ ਕਸਰ ਨਹੀਂ ਛੱਡ ਰਹੀ। ਬੀ.ਐੱਸ.ਐੱਨ.ਐੱਲ. ਵੀ ਗਾਹਕਾਂ ਲਈ ਵੱਖ-ਵੱਖ ਡਾਟਾ ਵਾਲੇ ਕਈ ਪਲਾਨ ਦੀ ਪੇਸ਼ਕਸ਼ ਕਰ ਰਹੀ ਹੈ। ਜਿਹੜੇ ਗਾਹਕ ਜ਼ਿਆਦਾ ਡਾਟਾ ਦੀ ਵਰਤੋਂ ਕਰਦੇ ਹਨ ਉਨ੍ਹਾਂ ਲਈ ਕੰਪਨੀ ਦੇ ਰੋਜ਼ਾਨਾ 3 ਜੀ.ਬੀ. ਡਾਟਾ ਵਾਲੇ ਪ੍ਰੀਪੇਡ ਪਲਾਨ ਬੈਸਟ ਰਹਿਣਗੇ। ਕੰਪਨੀ ਦੇ ਇਨ੍ਹਾਂ ਪਲਾਨਸ ਦੀ ਮਿਆਦ 8 ਦਿਨਾਂ ਤੋਂ ਲੈ ਕੇ 365 ਦਿਨਾਂ ਤਕ ਦੀ ਹੈ। 

BSNL ਦਾ 78 ਰੁਪਏ ਵਾਲਾ ਪਲਾਨ
ਇਹ ਰੋਜ਼ਾਨਾ 3 ਜੀ.ਬੀ. ਡਾਟਾ ਵਾਲਾ ਕੰਪਨੀ ਦਾ ਸਭ ਤੋਂ ਸਸਤਾ ਪਲਾਨ ਹੈ। BSNL ਦੇ 78 ਰੁਪਏ ਵਾਲੇ ਪਲਾਨ ’ਚ ਗਾਹਕਾਂ ਨੂੰ 8 ਦਿਨਾਂ ਦੀ ਮਿਆਮ ਮਿਲਦੀ ਹੈ। ਇਸ ਵਿਚ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਇਸ ਤੋਂ ਇਲਾਵਾ ਗਾਹਕਾਂ ਨੂੰ Eros Now ਐਂਟਰਟੇਨਮੈਂਟ ਸਰਵਿਸ ਦਾ ਸਬਸਕ੍ਰਿਪਸ਼ਨ ਵੀ ਮਿਲਦਾ ਹੈ। 

BSNL ਦਾ 247 ਰੁਪਏ ਵਾਲਾ ਪਲਾਨ
ਕੰਪਨੀ ਦੇ ਇਸ ਪਲਾਨ ਦੀ ਮਿਆਦ 30 ਦਿਨਾਂ ਦੀ ਹੈ। ਇਸ ਵਿਚ ਗਾਹਕਾਂ ਨੂੰ 3 ਜੀ.ਬੀ. ਡਾਟਾ ਅਤੇ 100 ਐੱਸ.ਐੱਮ.ਐੱਸ. ਰੋਜ਼ ਮਿਲਦੇ ਹਨ। ਗਾਹਕ ਕਿਸੇ ਵੀ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਦਾ ਮਜ਼ਾ ਲੈ ਸਕਦੇ ਹਨ। ਇਹ ਪਲਾਨ ਜ਼ਿਆਦਾਤਰ ਰਾਜਾਂ ’ਚ ਲਾਗੂ ਹੈ। 

BSNL ਦਾ 997 ਰੁਪਏ ਵਾਲਾ ਪਲਾਨ
ਇਹ ਕੰਪਨੀ ਦਾ 6 ਮਹੀਨਿਆਂ ਦੀ ਮਿਆਦ ਵਾਲਾ ਪਲਾਨ ਹੈ। ਇਸ ਵਿਚ ਗਾਹਕਾਂ ਨੂੰ 180 ਦਿਨਾਂ ਲਈ ਰੋਜ਼ 3 ਜੀ.ਬੀ. ਡਾਟਾ ਮਿਲਦਾ ਹੈ। ਇਸ ਤੋਂ ਇਲਾਵਾ ਕਿਸੇ ਵੀ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਅਤੇ 100 ਐੱਸ.ਐੱਮ.ਐੱਸ. ਰੋਜ਼ ਮਿਲਦੇ ਹਨ। ਇਸ ਪੈਕ ’ਚ ਕੰਪਨੀ ਮੁਫਤ ’ਚ ਆਪਣੀ ਪਸੰਦ ਦੀ ਕਾਲਰ ਟਿਊਨ ਚੁਣਨ ਦੀ ਸੁਵਿਧਾ ਵੀ ਦਿੰਦੀ ਹੈ। ਇਹ ਪਲਾਨ ਕਈ ਰਾਜਾਂ ’ਚ ਲਾਗੂ ਹੈ। 

BSNL ਦਾ 1,999 ਰੁਪਏ ਵਾਲਾ ਪਲਾਨ
ਇਹ ਸਾਲ ਭਰ ਦੀ ਮਿਆਦ ਵਾਲਾ ਪਲਾਨ ਹੈ। ਕੰਪਨੀ ਦੇ 1,999 ਰੁਪਏ ਵਾਲੇ ਪਲਾਨ ’ਚ ਗਾਹਕਾਂ ਨੂੰ 365 ਦਿਨਾਂ ਲਈ ਰੋਜ਼ 3 ਜੀ.ਬੀ. ਡਾਟਾ ਮਿਲਦਾ ਹੈ। ਇਸ ਵਿਚ ਕਿਸੇ ਵੀ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲਦੀ ਹੈ ਅਤੇ ਰੋਜ਼ਾਨਾ 100 ਐੱਸ.ਐੱਮ.ਐੱਸ. ਵੀ ਮਿਲਦੇ ਹਨ। ਪਲਾਨ ’ਚ ਮੁਫਤ ਕਾਲਰ ਟਿਊਨ ਦੀ ਸੁਵਿਧਾ ਅਤੇ ਦੋ ਮਹੀਨਿਆਂ ਲਈ Eros Now ਐਂਟਰਟੇਨਮੈਂਟ ਸਰਵਿਸ ਦਾ ਸਬਸਕ੍ਰਿਪਸ਼ਨ ਵੀ ਮਿਲਦਾ ਹੈ। 


Rakesh

Content Editor

Related News