BSNL ਦੇ ਇਸ ਲੰਬੀ ਮਿਆਦ ਵਾਲੇ ਪਲਾਨ ''ਚ ਹੋਇਆ ਬਦਲਾਅ, ਰਿਚਾਰਜ ਕਰਨ ਤੋਂ ਪਹਿਲਾਂ ਜ਼ਰੂਰ ਪੜ੍ਹੋ
Saturday, Mar 25, 2023 - 05:33 PM (IST)

ਗੈਜੇਟ ਡੈਸਕ- ਭਾਰਤ ਸੰਚਾਰ ਨਿਗਮ ਲਿਮਟਿਡ (BSNL) ਕੋਲ ਕਈ ਸਸਤੇ ਪਲਾਨ ਹਨ। ਅੱਜ ਵੀ ਜੀਓ, ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਦੇ ਮੁਕਾਬਲੇ BSNL ਦੇ ਪ੍ਰੀਪੇਡ ਪਲਾਨ ਸਸਤੇ ਹਨ। BSNL ਕੋਲ ਕੁਝ ਸਰਕਿਲ 'ਚ 4ਜੀ ਨੈੱਟਵਰਕ ਹੈ, ਹਾਲਾਂਕਿ ਇਸ ਸਾਲ ਦੇ ਅਖੀਰ ਤਕ ਕਪਨੀ ਦਾ 4ਜੀ ਪੂਰੇ ਦੇਸ਼ 'ਚ ਵੀ ਲਾਂਚ ਹੋ ਸਕਦਾ ਹੈ।
ਅੱਜ-ਕੱਲ੍ਹ ਜ਼ਿਆਦਾਤਰ ਲੋਕ ਲੰਬੀ ਮਿਆਦ ਵਾਲੇ ਪਲਾਨ ਲੱਭ ਰਹੇ ਹਨ। ਜੇਕਰ ਤੁਸੀਂ ਵੀ ਉਨ੍ਹਾਂ 'ਚੋਂ ਇਕ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਇਸ ਰਿਪੋਰਟ 'ਚ ਅਸੀਂ ਤੁਹਾਨੂੰ BSNL ਦੇ ਲੰਬੀ ਮਿਆਦ ਵਾਲੇ ਇਕ ਖਾਸ ਪਲਾਨ ਬਾਰੇ ਦੱਸ ਰਹੇ ਹਾਂ।
BSNL ਨੇ 197 ਰੁਪਏ ਦਾ ਪਲਾਨ 2021 'ਚ ਲਾਂਚ ਕੀਤਾ ਸੀ। BSNL ਦੇ ਇਸ ਪਲਾਨ ਦੇ ਨਾਲ 180 ਦਿਨਾਂ ਦੀ ਮਿਆਦ ਮਿਲਦੀ ਸੀ ਅਤੇ 18 ਦਿਨਾਂ ਲਈ ਕੁਝ ਫ੍ਰੀ ਆਫਰ ਮਿਲਦੇ ਸਨ। ਹੁਣ BSNL ਨੇ ਆਪਣੇ ਇਸ 197 ਰੁਪਏ ਵਾਲੇ ਪਲਾਨ ਨੂੰ ਅਪਡੇਟ ਕੀਤਾ ਹੈ। ਕੰਪਨੀ ਦੇ ਇਸ ਪਲਾਨ ਦੇ ਨਾਲ ਹੁਣ 70 ਦਿਨਾਂ ਦੀ ਮਿਆਦ ਮਿਲਦੀ ਹੈ। ਇਸਤੋਂ ਇਲਾਵਾ ਸਾਰੇ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 2 ਜੀ.ਬੀ. ਡਾਟਾ ਤੋਂ ਬਾਅਦ ਅਨਲਿਮਟਿਡ ਡਾਟਾ ਅਤੇ ਰੋਜ਼ 100 ਐੱਸ.ਐੱਮ.ਐੱਸ. ਮਿਲਦੇ ਹਨ। ਇਸ ਪਲਾਨ 'ਚ 15 ਦਿਨਾਂ ਲਈ Zing Music ਦਾ ਐਕਸੈਸ ਮਿਲਦਾ ਹੈ।
ਰੋਜ਼ 2 ਜੀ.ਬੀ. ਡਾਟਾ ਵੀ 15 ਦਿਨਾਂ ਲਈ ਹੀ ਮਿਲੇਗਾ। BSNL ਦਾ ਇਹ ਪਲਾਨ ਸਾਰੇ ਸਰਕਿਲ 'ਚ ਉਪਲੱਬਧ ਨਹੀਂ ਹੈ। ਅਜਿਹੇ 'ਚ ਰੀਚਾਰਜ ਕਰਵਾਉਣ ਤੋਂ ਪਹਿਲਾਂ BSNL ਐਪ ਜਾਂ ਵੈੱਬਸਾਈਟ 'ਤੇ ਇਹ ਜ਼ਰੂਰ ਚੈੱਕ ਕਰ ਲਓ ਕਿ ਇਹ ਪਲਾਨ ਤੁਹਾਡੇ ਸਰਕਿਲ 'ਚ ਹੈ ਜਾਂ ਨਹੀਂ।