BSNL ਗਾਹਕਾਂ ਲਈ ਖ਼ੁਸ਼ਖ਼ਬਰੀ, 99 ਰੁਪਏ ਵਾਲੇ ਪਲਾਨ ’ਚ ਮੁਫ਼ਤ ਮਿਲੇਗੀ ਇਹ ਖ਼ਾਸ ਸੇਵਾ

Thursday, Jun 11, 2020 - 05:04 PM (IST)

BSNL ਗਾਹਕਾਂ ਲਈ ਖ਼ੁਸ਼ਖ਼ਬਰੀ, 99 ਰੁਪਏ ਵਾਲੇ ਪਲਾਨ ’ਚ ਮੁਫ਼ਤ ਮਿਲੇਗੀ ਇਹ ਖ਼ਾਸ ਸੇਵਾ

ਗੈਜੇਟ ਡੈਸਕ– ਬੀ.ਐੱਸ.ਐੱਨ.ਐੱਲ. ਗਾਹਕਾਂ ਲਈ ਚੰਗੀ ਖ਼ਬਰ ਹੈ। ਕੰਪਨੀ ਨੇ ਆਪਣੇ 99 ਰੁਪਏ ਦੇ ਸਪੈਸ਼ਲ ਟੈਰਿਫ ਵਾਊਚਰ ਨੂੰ ਮੁੜ ਪੇਸ਼ ਕਰ ਦਿੱਤਾ ਹੈ। ਹੁਣ ਇਸ ਵਾਊਚਰ ’ਚ 22 ਦਿਨਾਂ ਤਕ ਪਰਸਨਲਾਈਜ਼ਡ ਰਿੰਗ ਬੈਕ ਟੋਨ (PRBT) ਸੇਵਾ ਮੁਫ਼ਤ ’ਚ ਪੇਸ਼ ਕੀਤੀ ਜਾ ਰਹੀ ਹੈ। ਆਮਤੌਰ ’ਤੇ ਇਸ ਸੇਵਾ ਲਈ ਕੰਪਨੀ ਹਰ ਮਹੀਨੇ 30 ਰੁਪਏ ਲੈਂਦੀ ਹੈ ਅਤੇ ਹਰ ਗਾਣੇ ਸਿਲੈਕਟ ਕਰਨ ਦੇ ਬਦਲੇ 12 ਰੁਪਏ ਵੀ ਦੇਣੇ ਪੈਂਦੇ ਹਨ। ਫਿਲਹਾਲ ਆਓ ਜਾਣਦੇ ਹਾਂ 99 ਰੁਪਏ ਵਾਲੇ ਇਸ ਪਲਾਨ ’ਚ ਮੁਫਤ PRBT ਨਾਲ ਹੋਰ ਕੀ ਫਾਇਦੇ ਮਿਲ ਰਹੇ ਹਨ। 

99 ਰੁਪਏ ਵਾਲੇ STV ’ਚ ਹੁਣ ਮਿਲ ਰਹੇ ਹਨ ਇਹ ਫਾਇਦੇ
ਬੀ.ਐੱਸ.ਐੱਨ.ਐੱਲ. ਦਾ ਇਹ ਸਪੈਸ਼ਲ ਟੈਰਿਫ ਵਾਊਟਰ ਅਨਲਿਮਟਿਡ ਵੌਇਸ ਕਾਲਿੰਗ ਨਾਲ ਆਉਂਦਾ ਹੈ। ਇਸ ਵਿਚ 22 ਦਿਨਾਂ ਤਕ ਰੋਜ਼ਾਨਾਂ ਕਾਲਿੰਗ ਲਈ 250 ਐੱਫ.ਯੂ.ਪੀ. ਮਿੰਟ ਮਿਲਦੇ ਹਨ। ਮਿਆਦ ਖਤਮ ਹੋਣ ਤੋਂ ਬਾਅਦ ਕਾਲਿੰਗ ਲਈ ਬੇਸ ਟੈਰਿਫ ਭੁਗਤਾਨ ਕੀਤਾ ਜਾਂਦਾ ਹੈ। 

ਇਨ੍ਹਾਂ ਰਾਜਾਂ ’ਚ ਮਿਲ ਰਹੀ ਹੈ ਪੇਸ਼ਕਸ਼
ਬੀ.ਐੱਸ.ਐੱਨ.ਐੱਲ. ਦਾ ਇਹ ਪਲਾਨ ਆਂਧਰ-ਪ੍ਰਦੇਸ਼, ਅਰੁਣਾਚਲ ਪ੍ਰਦੇਸ਼, ਬਿਹਾਰ, ਛੱਤੀਸਗੜ੍ਹ, ਚੰਡੀਗੜ੍ਹ, ਚੇਨਈ, ਦਮਨ ਅਤੇ ਦਿਉ, ਦਾਦਰਾ ਅਤੇ ਨਗਰ ਹਵੇਲੀ, ਗੁਜਰਾਤ, ਗੋਆ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਝਾਰਖੰਡ ’ਚ ਮਿਲ ਰਿਹਾ ਹੈ। ਇਸ ਤੋਂ ਇਲਾਵਾ ਕੰਪਨੀ ਦੇ ਇਸ ਪੇਸ਼ਕਸ਼ ਦਾ ਫਾਇਦਾ ਕਰਨਾਟਕ, ਕੋਲਕਾਤਾ, ਲਦਾਖ, ਮੱਧ-ਪ੍ਰਦੇਸ਼ ਤੋਂ ਇਲਾਵਾ ਦੇਸ਼ ਦੇ ਹੋਰ ਕਈ ਰਾਜਾਂ ਦੇ ਗਾਹਕਾਂ ਵੀ ਚੁੱਕ ਸਕਦੇ ਹਨ। 

ਇਨ੍ਹਾਂ ਰਾਜਾਂ ’ਚ ਹੁਣ ਮਿਲਣਗੇ ਘੱਟ ਫਾਇਦੇ
ਬੀ.ਐੱਸ.ਐੱਨ.ਐੱਲ. ਦੇ 99 ਰੁਪਏ ਵਾਲੇ ਸਪੈਸ਼ਲ ਟਾਰਿਫ ਵਾਊਚਰ ’ਚ ਮਿਲਣ ਵਾਲੇ ਫਾਇਦਿਆਂ ਨੂੰ ਕੁਝ ਰਾਜਾਂ ’ਚ ਘੱਟ ਵੀ ਕੀਤਾ ਹੈ। ਉੱਤਰ-ਪੂਰਬ ਦੇ ਕੁਝ ਰਾਜਾਂ ’ਚ ਇਸ ਪਲਾਨ ਦੀ ਮਿਆਦ 22 ਦਿਨਾਂ ਤੋਂ ਘਟਾ ਕੇ 21 ਦਿਨਾਂ ਦੀ ਕਰ ਦਿੱਤੀ ਗਈਹੈ। ਹਾਲਾਂਕਿ, ਇਨ੍ਹਾਂ ਗਾਹਕਾਂ ਲਈ ਪਰਸਨਲਾਈਜ਼ਡ ਰਿੰਗ ਬੈਕ ਟੋਨ ਮੁਫ਼ਤ ’ਚ ਪੇਸ਼ ਕੀਤੀ ਜਾ ਰਹੀ ਹੈ। ਉਥੇ ਹੀ ਅਸਮ ਦੇ ਗਾਹਕਾਂ ਨੂੰ ਇਸ ਪਲਾਨ ’ਚ ਮੁਫਤ ਪੀ.ਆਰ.ਪੀ.ਟੀ. ਦਾ ਫਾਇਦਾ ਨਹੀਂ ਮਿਲਦਾ। ਕੇਰਲ ਅਤੇ ਲਕਸ਼ਦੀਪ ’ਚ ਇਹ ਵਾਊਚਰ 20 ਦਿਨਾਂ ਦੀ ਮਿਆਦ ਨਾਲ ਆਉਂਦਾ ਹੈ। ਇਥੇ ਕੰਪਨੀ ਗਾਹਕਾਂ ਨੂੰ ਅਨਲਿਮਟਿਡ ਕਾਲਿੰਗ ਅਤੇ ਮੁਫ਼ਤ ਪੀ.ਆਰ.ਬੀ.ਟੀ. ਪੇਸ਼ ਕਰ ਰਹੀ ਹੈ। 


author

Rakesh

Content Editor

Related News