BSNL ਦਾ ਨਵਾਂ ਪਲਾਨ, 180 ਦਿਨਾਂ ਤਕ ਰੋਜ਼ਾਨਾ ਮਿਲੇਗਾ 3GB ਡਾਟਾ

11/09/2019 5:49:07 PM

ਗੈਜੇਟ ਡੈਸਕ– ਸਰਕਾਰੀ ਟੈਲੀਕਾਮ ਕੰਪਨੀ BSNL ਆਪਣੇ ਪ੍ਰੀਪੇਡ ਗਾਹਕਾਂ ਲਈ ਨਵੇਂ-ਨਵੇਂ ਆਫਰਜ਼ ਲਿਆਂਦੀ ਰਹਿੰਦੀ ਹੈ। ਕੰਪਨੀ ਨੇ ਹੁਣ ਲੰਬੀ ਮਿਆਦ ਵਾਲਾ ਇਕ ਨਵਾਂ ਪਲਾਨ ਲਾਂਚ ਕੀਤਾ ਹੈ, ਜਿਸ ਦੀ ਕੀਮਤ 997 ਰੁਪਏ ਹੈ। ਕੰਪਨੀ ਦੇ ਇਸ ਪਲਾਨ ਦਾ ਮੁਕਾਬਲਾ ਏਅਰਟੈੱਲ, ਵੋਡਾਫੋਨ-ਆਈਡੀਆ ਅਤੇ ਜਿਓ ਦੇ ਇਸੇ ਕੀਮਤ ਵਾਲੇ ਪਲਾਨਸ ਨਾਲ ਹੋਵੇਗਾ। ਖਾਸ ਗੱਲ ਹੈ ਕਿ ਇਸ ਪਲਾਨ ਦੇ ਨਾਲ ਮੁਫਤ ’ਚ ਦੋ ਮਹੀਨੇ ਲਈ ਪਸੰਦੀਦਾ ਰਿੰਗਬੈਕ ਟੋਨ ਲਗਾਉਣ ਦੀ ਸੁਵਿਧਾ ਵੀ ਦਿੱਤੀ ਜਾਵੇਗੀ। 

ਪਲਾਨ ’ਚ ਕੀ ਹੈ ਖਾਸ
ਕੰਪਨੀ ਦੇ ਇਸ ਪਲਾਨ ’ਚ ਅਨਲਿਮਟਿਡ ਵਾਈਸ ਕਾਲਿੰਗ ਦੇ ਨਾਲ ਰੋਜ਼ਾਨਾ 3 ਜੀ.ਬੀ. ਡਾਟਾ ਅਤੇ 100 ਮੈਸੇਜ ਦੀ ਸੁਵਿਧਾ ਵੀ ਦਿੱਤੀ ਗਈ ਹੈ। ਪਲਾਨ ਦੀ ਮਿਆਦ 180 ਦਿਨਾਂ ਦੀ ਹੈ, ਜੋ 10 ਨਵੰਬਰ ਤੋਂ ਉਪਲੱਬਧ ਹੋ ਜਾਵੇਗਾ। ਹਾਲਾਂਕਿ, ਫਿਲਹਾਲ ਕੰਪਨੀ ਨੇ ਇਸ ਪਲਾਨ ਨੂੰ ਕੇਰਲ ਸਰਕਿਲ ’ਚ ਹੀ ਲਾਗੂ ਕੀਤਾ ਹੈ। ਦੱਸ ਦੇਈਏ ਕਿ ਬੀ.ਐੱਸ.ਐੱਨ.ਐੱਲ. ਦੇ ਇਕੱਲੇ ਕੇਰਲ ਸਰਕਿਲ ’ਚ ਹੀ 1 ਕਰੋੜ ਤੋਂ ਜ਼ਿਆਦਾ ਗਾਹਕ ਹਨ। 


Related News